ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਬੰਧਨਕਾਟੇਆਪਿਪ੍ਰਭਿਹੋਆਕਿਰਪਾਲ॥
(ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ) ਪ੍ਰਭੂ ਨੇ ਆਪ (ਉਸ ਦੇ ਸਾਰੇ) ਬੰਧਨ ਕੱਟ ਦਿੱਤੇ, ਪ੍ਰਭੂ ਉਸ ਮਨੁੱਖ ਉਤੇ ਦਇਆਵਾਨ ਹੋ ਗਿਆ।
My bonds have been snapped; God Himself has become compassionate.
बंधन काटे आपि प्रभि होआ किरपाल ॥
ਦੀਨਦਇਆਲਪ੍ਰਭਪਾਰਬ੍ਰਹਮਤਾਕੀਨਦਰਿਨਿਹਾਲ॥੧॥
(ਹੇ ਭਾਈ!) ਪ੍ਰਭੂ ਪਾਰਬ੍ਰਹਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ (ਜਿਸ ਭੀ ਗ਼ਰੀਬ ਉਤੇ ਪ੍ਰਭੂ ਨਿਗਾਹ ਕਰਦਾ ਹੈ) ਉਹ ਮਨੁੱਖ ਉਸ (ਪ੍ਰਭੂ) ਦੀ ਨਿਗਾਹ ਨਾਲ ਆਨੰਦ-ਭਰਪੂਰ ਹੋ ਜਾਂਦਾ ਹੈ ॥੧॥
The Supreme Lord God is Merciful to the meek; by His Glance of Grace, I am in ecstasy. ||1||
दीन दइआल प्रभ पारब्रहम ता की नदरि निहाल ॥१॥
ਗੁਰਿਪੂਰੈਕਿਰਪਾਕਰੀਕਾਟਿਆਦੁਖੁਰੋਗੁ॥
ਹੇ ਭਾਈ! ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਮਨੁੱਖ ਦਾ (ਹਰੇਕ) ਦੁੱਖ (ਹਰੇਕ) ਰੋਗ ਦੂਰ ਹੋ ਜਾਂਦਾ ਹੈ।
The Perfect Guru has shown mercy to me, and eradicated my pains and illnesses.
गुरि पूरै किरपा करी काटिआ दुखु रोगु ॥
ਮਨੁਤਨੁਸੀਤਲੁਸੁਖੀਭਇਆਪ੍ਰਭਧਿਆਵਨਜੋਗੁ॥੧॥ਰਹਾਉ॥
ਧਿਆਵਣ-ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਮਨੁੱਖ ਸੁਖੀ ਹੋ ਜਾਂਦਾ ਹੈ ॥੧॥ ਰਹਾਉ ॥
My mind and body have been cooled and soothed, meditating on God, most worthy of meditation. ||1||Pause||
मनु तनु सीतलु सुखी भइआ प्रभ धिआवन जोगु ॥१॥ रहाउ ॥
ਅਉਖਧੁਹਰਿਕਾਨਾਮੁਹੈਜਿਤੁਰੋਗੁਨਵਿਆਪੈ॥
ਹੇ ਭਾਈ! ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ।
The Name of the Lord is the medicine to cure all disease; with it, no disease afflicts me.
अउखधु हरि का नामु है जितु रोगु न विआपै ॥
ਸਾਧਸੰਗਿਮਨਿਤਨਿਹਿਤੈਫਿਰਿਦੂਖੁਨਜਾਪੈ॥੨॥
ਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ (ਮਨੁੱਖ ਦੇ) ਮਨ ਵਿਚ ਤਨ ਵਿਚ (ਹਰਿ-ਨਾਮ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਮਨੁੱਖ ਨੂੰ) ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ॥੨॥
In the Saadh Sangat, the Company of the Holy, the mind and body are tinged with the Lord's Love, and I do not suffer pain any longer. ||2||
साधसंगि मनि तनि हितै फिरि दूखु न जापै ॥२॥
ਹਰਿਹਰਿਹਰਿਹਰਿਜਾਪੀਐਅੰਤਰਿਲਿਵਲਾਈ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰ ਸੁਰਤ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।
I chant the Name of the Lord, Har, Har, Har, Har, lovingly centering my inner being on Him.
हरि हरि हरि हरि जापीऐ अंतरि लिव लाई ॥
ਕਿਲਵਿਖਉਤਰਹਿਸੁਧੁਹੋਇਸਾਧੂਸਰਣਾਈ॥੩॥
(ਇਸ ਤਰ੍ਹਾਂ ਸਾਰੇ) ਪਾਪ (ਮਨ ਤੋਂ) ਲਹਿ ਜਾਂਦੇ ਹਨ, (ਮਨ) ਪਵਿੱਤਰ ਹੋ ਜਾਂਦਾ ਹੈ ॥੩॥
Sinful mistakes are erased and I am sanctified, in the Sanctuary of the Holy Saints. ||3||
किलविख उतरहि सुधु होइ साधू सरणाई ॥३॥
ਸੁਨਤਜਪਤਹਰਿਨਾਮਜਸੁਤਾਕੀਦੂਰਿਬਲਾਈ॥
ਹੇ ਭਾਈ! ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂ ਉਸ ਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ।
Misfortune is kept far away from those who hear and chant the Praises of the Lord's Name.
सुनत जपत हरि नाम जसु ता की दूरि बलाई ॥
ਮਹਾਮੰਤ੍ਰੁਨਾਨਕੁਕਥੈਹਰਿਕੇਗੁਣਗਾਈ॥੪॥੨੩॥੫੩॥
ਨਾਨਕ (ਇਕ) ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ (ਮੰਤ੍ਰ ਇਹ ਹੈ ਕਿ ਜੇਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਉਸ ਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ) ॥੪॥੨੩॥੫੩॥
Nanak chants the Mahaa Mantra, the Great Mantra, singing the Glorious Praises of the Lord. ||4||23||53||
महा मंत्रु नानकु कथै हरि के गुण गाई ॥४॥२३॥५३॥
WWW.GURBANI.WORLD