ਵਡਹੰਸੁਮਹਲਾ੩॥
Wadahans, Third Mahalaa:
वडहंसु महला ३ ॥
ਰਤਨਪਦਾਰਥਵਣਜੀਅਹਿਸਤਿਗੁਰਿਦੀਆਬੁਝਾਈਰਾਮ॥
ਉਹ ਮਨੁੱਖ (ਆਤਮਕ ਜੀਵਨ ਦੇ) ਕੀਮਤੀ ਰਤਨਾਂ ਦਾ ਵਪਾਰ ਕਰਦਾ ਰਹਿੰਦਾ ਹੈ ਜਿਸ ਨੂੰ ਗੁਰੂ ਨੇ ਸੂਝ ਬਖ਼ਸ਼ ਦਿੱਤੀ ਹੈ।
Purchase the jewel, the invaluable treasure; the True Guru has given this understanding.
रतन पदारथ वणजीअहि सतिगुरि दीआ बुझाई राम ॥
ਲਾਹਾਲਾਭੁਹਰਿਭਗਤਿਹੈਗੁਣਮਹਿਗੁਣੀਸਮਾਈਰਾਮ॥
ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ।
The profit of profits is the devotional worship of the Lord; one's virtues merge into the virtues of the Lord.
लाहा लाभु हरि भगति है गुण महि गुणी समाई राम ॥
ਗੁਣਮਹਿਗੁਣੀਸਮਾਏਜਿਸੁਆਪਿਬੁਝਾਏਲਾਹਾਭਗਤਿਸੈਸਾਰੇ॥
ਜਿਸ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਤੇ ਭਗਤੀ ਦਾ ਲਾਭ ਖੱਟਦਾ ਹੈ।
One's virtues merge into the virtues of the Lord; he comes to understand his own self. He earns the profit of devotional worship in this world.
गुण महि गुणी समाए जिसु आपि बुझाए लाहा भगति सैसारे ॥
ਬਿਨੁਭਗਤੀਸੁਖੁਨਹੋਈਦੂਜੈਪਤਿਖੋਈਗੁਰਮਤਿਨਾਮੁਅਧਾਰੇ॥
ਗੁਰੂ ਦੀ ਮੱਤ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਤੇ ਮਾਇਆ ਦੇ ਮੋਹ ਵਿਚ ਫਸਣ ਵਾਲੇ ਇੱਜ਼ਤ ਗਵਾ ਲੈਂਦੇ ਹਨ।
Without devotion, there is no peace; through duality, one's honor is lost, but under Guru's Instruction, he is blessed with the Support of the Naam.
बिनु भगती सुखु न होई दूजै पति खोई गुरमति नामु अधारे ॥
ਵਖਰੁਨਾਮੁਸਦਾਲਾਭੁਹੈਜਿਸਨੋਏਤੁਵਾਪਾਰਿਲਾਏ॥
ਜਿਸ ਨੂੰ ਪਰਮਾਤਮਾ ਮਨੁੱਖ ਨੂੰ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਸਮਾਨ ਦਾ ਹੀ ਸੌਦਾ ਕਰਦਾ ਹੈ ਤੇ ਨਾਮ ਦਾ ਹੀ ਲਾਭ ਖੱਟਦਾ ਹੈ।
He ever earns the profit of the merchandise of the Naam, whom the Lord employs in this Trade.
वखरु नामु सदा लाभु है जिस नो एतु वापारि लाए ॥
ਰਤਨਪਦਾਰਥਵਣਜੀਅਹਿਜਾਂਸਤਿਗੁਰੁਦੇਇਬੁਝਾਏ॥੧॥
ਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਕੀਮਤੀ ਰਤਨਾਂ ਦਾ ਹੀ ਵਪਾਰ ਕਰਦਾ ਹੈ ॥੧॥
He purchases the jewel, the invaluable treasure, unto whom the True Guru has given this understanding. ||1||
रतन पदारथ वणजीअहि जां सतिगुरु देइ बुझाए ॥१॥
ਮਾਇਆਮੋਹੁਸਭੁਦੁਖੁਹੈਖੋਟਾਇਹੁਵਾਪਾਰਾਰਾਮ॥
ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ ਤੇ ਆਤਮਕ ਜੀਵਨ ਲਈ ਘਾਟਾ ਪਾਣ ਵਾਲਾ ਵਪਾਰ ਹੈ।
The love of Maya is totally painful; this is a bad deal.
माइआ मोहु सभु दुखु है खोटा इहु वापारा राम ॥
ਕੂੜੁਬੋਲਿਬਿਖੁਖਾਵਣੀਬਹੁਵਧਹਿਵਿਕਾਰਾਰਾਮ॥
ਝੂਠ ਬੋਲ ਬੋਲ ਕੇ ਮਨੁੱਖ (ਆਤਮਕ ਮੌਤ ਵਾਲੀ) ਜ਼ਹਿਰ ਖਾਂਦਾ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ।
Speaking falsehood, one eats poison, and the evil within increases greatly.
कूड़ु बोलि बिखु खावणी बहु वधहि विकारा राम ॥
ਬਹੁਵਧਹਿਵਿਕਾਰਾਸਹਸਾਇਹੁਸੰਸਾਰਾਬਿਨੁਨਾਵੈਪਤਿਖੋਈ॥
ਇੰਜ ਅਨੇਕਾਂ ਵਿਕਾਰ ਵਧਦੇ ਜਾਂਦੇ ਹਨ ਤੇ ਇਹ ਜਗਤ ਸਹਿਮ (ਦਾ ਘਰ ਹੀ ਪ੍ਰਤੀਤ) ਹੁੰਦਾ ਹੈ; ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਇੱਜ਼ਤ ਗਵਾ ਲੈਂਦਾ ਹੈ।
The evil within increases greatly, in this world of doubt; without the Name, one's honor is lost.
बहु वधहि विकारा सहसा इहु संसारा बिनु नावै पति खोई ॥
ਪੜਿਪੜਿਪੰਡਿਤਵਾਦੁਵਖਾਣਹਿਬਿਨੁਬੂਝੇਸੁਖੁਨਹੋਈ॥
ਵੇਦ ਪੜ੍ਹ ਪੜ੍ਹ ਕੇ ਪੰਡਤ ਵਿਅਰਥ ਨੁਕਤਾਚੀਨੀ ਵਿੱਚ ਜੁਟਦੇ ਹਨ, ਪਰ ਆਤਮਕ ਜੀਵਨ ਦੀ ਸੋਝੀ ਬਿਨਾ ਕੋਈ ਸੁਖ ਨਹੀਂ ਹੁੰਦਾ।
Reading and studying, the religious scholars argue and debate; but without understanding, there is no peace.
पड़ि पड़ि पंडित वादु वखाणहि बिनु बूझे सुखु न होई ॥
ਆਵਣਜਾਣਾਕਦੇਨਚੂਕੈਮਾਇਆਮੋਹਪਿਆਰਾ॥
ਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ।
Their comings and goings never end; emotional attachment to Maya is dear to them.
आवण जाणा कदे न चूकै माइआ मोह पिआरा ॥
ਮਾਇਆਮੋਹੁਸਭੁਦੁਖੁਹੈਖੋਟਾਇਹੁਵਾਪਾਰਾ॥੨॥
ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, ਤੇ (ਆਤਮਕ ਜੀਵਨ ਲਈ) ਘਾਟਾ ਪਾਣ ਵਾਲਾ ਵਪਾਰ ਹੈ ॥੨॥
The love of Maya is totally painful; this is a bad deal. ||2||
माइआ मोहु सभु दुखु है खोटा इहु वापारा ॥२॥
ਖੋਟੇਖਰੇਸਭਿਪਰਖੀਅਨਿਤਿਤੁਸਚੇਕੈਦਰਬਾਰਾਰਾਮ॥
ਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ।
The counterfeit and the genuine are all assayed in the Court of the True Lord.
खोटे खरे सभि परखीअनि तितु सचे कै दरबारा राम ॥
ਖੋਟੇਦਰਗਹਸੁਟੀਅਨਿਊਭੇਕਰਨਿਪੁਕਾਰਾਰਾਮ॥
ਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ।
The counterfeit are cast out of the Court, and they stand there, crying out in misery.
खोटे दरगह सुटीअनि ऊभे करनि पुकारा राम ॥
ਊਭੇਕਰਨਿਪੁਕਾਰਾਮੁਗਧਗਵਾਰਾਮਨਮੁਖਿਜਨਮੁਗਵਾਇਆ॥
ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ)।
They stand there, crying out in misery; the foolish, idiotic, self-willed manmukhs have wasted their lives.
ऊभे करनि पुकारा मुगध गवारा मनमुखि जनमु गवाइआ ॥
ਬਿਖਿਆਮਾਇਆਜਿਨਿਜਗਤੁਭੁਲਾਇਆਸਾਚਾਨਾਮੁਨਭਾਇਆ॥
ਜਿਸ ਮਾਇਆ-ਜ਼ਹਿਰ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ ਜਿਸ ਕਾਰਨ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ।
Maya is the poison which has deluded the world; it does not love the Naam, the Name of the Lord.
बिखिआ माइआ जिनि जगतु भुलाइआ साचा नामु न भाइआ ॥
ਮਨਮੁਖਸੰਤਾਨਾਲਿਵੈਰੁਕਰਿਦੁਖੁਖਟੇਸੰਸਾਰਾ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ।
The self-willed manmukhs are resentful toward the Saints; they harvest only pain in this world.
मनमुख संता नालि वैरु करि दुखु खटे संसारा ॥
ਖੋਟੇਖਰੇਪਰਖੀਅਨਿਤਿਤੁਸਚੈਦਰਵਾਰਾਰਾਮ॥੩॥
ਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ ॥੩॥
The counterfeit and the genuine are assayed in that True Court of the Lord. ||3||
खोटे खरे परखीअनि तितु सचै दरवारा राम ॥३॥
ਆਪਿਕਰੇਕਿਸੁਆਖੀਐਹੋਰੁਕਰਣਾਕਿਛੂਨਜਾਈਰਾਮ॥
(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।
He Himself acts; who else should I ask? No one else can do anything.
आपि करे किसु आखीऐ होरु करणा किछू न जाई राम ॥
ਜਿਤੁਭਾਵੈਤਿਤੁਲਾਇਸੀਜਿਉਤਿਸਦੀਵਡਿਆਈਰਾਮ॥
ਜਿਵੇਂ ਪ੍ਰਭੂ ਦੀ ਠੀਕ ਲਗਦਾ ਹੈ ਉਵੇਂ ਹੀ ਉਹ ਮਨੁੱਖ ਨੂੰ ਉਸ ਰਾਹੇ ਪਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ)।
As He pleases, He engages us; such is His glorious greatness.
जितु भावै तितु लाइसी जिउ तिस दी वडिआई राम ॥
ਜਿਉਤਿਸਦੀਵਡਿਆਈਆਪਿਕਰਾਈਵਰੀਆਮੁਨਫੁਸੀਕੋਈ॥
ਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ।
Such is His glorious greatness - He Himself causes all to act; no one is a warrior or a coward.
जिउ तिस दी वडिआई आपि कराई वरीआमु न फुसी कोई ॥
ਜਗਜੀਵਨੁਦਾਤਾਕਰਮਿਬਿਧਾਤਾਆਪੇਬਖਸੇਸੋਈ॥
ਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ।
The Life of the World, the Great Giver, the Architect of karma - He Himself grants forgiveness.
जगजीवनु दाता करमि बिधाता आपे बखसे सोई ॥
ਗੁਰਪਰਸਾਦੀਆਪੁਗਵਾਈਐਨਾਨਕਨਾਮਿਪਤਿਪਾਈ॥
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ ਤੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇੱਜ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।
By Guru's Grace, self-conceit is eradicated, O Nanak, and through the Naam, honor is obtained.
गुर परसादी आपु गवाईऐ नानक नामि पति पाई ॥
ਆਪਿਕਰੇਕਿਸੁਆਖੀਐਹੋਰੁਕਰਣਾਕਿਛੂਨਜਾਈ॥੪॥੪॥
(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ ॥੪॥੪॥
He Himself acts; who else should I ask? No one else can do anything. ||4||4||
आपि करे किसु आखीऐ होरु करणा किछू न जाई ॥४॥४॥
WWW.GURBANI.WORLD