ਵਡਹੰਸੁਮਹਲਾ੩॥
Wadahans, Third Mahalaa:
वडहंसु महला ३ ॥
ਸਚਾਸਉਦਾਹਰਿਨਾਮੁਹੈਸਚਾਵਾਪਾਰਾਰਾਮ॥
ਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ ਵਪਾਰ ਹੈ।
The True merchandise is the Lord's Name. This is the true trade.
सचा सउदा हरि नामु है सचा वापारा राम ॥
ਗੁਰਮਤੀਹਰਿਨਾਮੁਵਣਜੀਐਅਤਿਮੋਲੁਅਫਾਰਾਰਾਮ॥
ਇਹ ਹਰਿ-ਨਾਮ ਗੁਰੂ ਦੀ ਮੱਤ ਉਤੇ ਤੁਰ ਕੇ ਵਣਜਿਆ ਜਾ ਸਕਦਾ ਹੈ, ਇਸ ਦਾ ਮੁੱਲ ਬਹੁਤ ਹੀ ਜ਼ਿਆਦਾ ਹੈ।
Under Guru's Instruction, we trade in the Lord's Name; its value is very great.
गुरमती हरि नामु वणजीऐ अति मोलु अफारा राम ॥
ਅਤਿਮੋਲੁਅਫਾਰਾਸਚਵਾਪਾਰਾਸਚਿਵਾਪਾਰਿਲਗੇਵਡਭਾਗੀ॥
ਸਦਾ-ਥਿਰ ਪ੍ਰਭੂ ਦੇ ਨਾਮ ਦਾ ਵਪਾਰ ਬਹੁਤ ਮੁੱਲ ਪਾਂਦਾ ਹੈ, ਜੇਹੜੇ ਮਨੁੱਖ ਇਸ ਵਪਾਰ ਵਿਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।
The value of this true trade is very great; those who are engaged in the true trade are very fortunate.
अति मोलु अफारा सच वापारा सचि वापारि लगे वडभागी ॥
ਅੰਤਰਿਬਾਹਰਿਭਗਤੀਰਾਤੇਸਚਿਨਾਮਿਲਿਵਲਾਗੀ॥
ਉਹ ਮਨੁੱਖ ਦੁਨੀਆ ਨਾਲ ਕਾਰ-ਵਿਹਾਰ ਕਰਦੇ ਹੋਏ ਵੀ ਅੰਤਰ-ਆਤਮੇ ਭਗਤੀ-ਰੰਗ ਨਾਲ ਰੰਗੇ ਰਹਿੰਦੇ ਹਨ ਤੇ ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ।
Inwardly and outwardly, they are imbued with devotion, and they enshrine love for the True Name.
अंतरि बाहरि भगती राते सचि नामि लिव लागी ॥
ਨਦਰਿਕਰੇਸੋਈਸਚੁਪਾਏਗੁਰਕੈਸਬਦਿਵੀਚਾਰਾ॥
ਜਿਸ ਉਤੇ ਪਰਮਾਤਮਾ ਮੇਹਰ ਦੀ ਨਜ਼ਰ ਕਰਦਾ ਹੈ ਕੇਵਲ ਉਹੀ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਸਦਾ-ਥਿਰ ਹਰਿ-ਨਾਮ-ਸੌਦਾ ਹਾਸਲ ਕਰਦਾ ਹੈ।
One who is blessed with the Lord's Favor, obtains Truth, and reflects upon the Word of the Guru's Shabad.
नदरि करे सोई सचु पाए गुर कै सबदि वीचारा ॥
ਨਾਨਕਨਾਮਿਰਤੇਤਿਨਹੀਸੁਖੁਪਾਇਆਸਾਚੈਕੇਵਾਪਾਰਾ॥੧॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਨੇ ਹੀ ਸਦਾ-ਥਿਰ ਪ੍ਰਭੂ ਦੇ ਨਾਮ-ਵਪਾਰ ਵਿਚ ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥
O Nanak, those who are imbued with the Name find peace; they deal only in the True Name. ||1||
नानक नामि रते तिन ही सुखु पाइआ साचै के वापारा ॥१॥
ਹੰਉਮੈਮਾਇਆਮੈਲੁਹੈਮਾਇਆਮੈਲੁਭਰੀਜੈਰਾਮ॥
ਹਉਮੈ ਅਤੇ ਮਾਇਆ (ਆਤਮਕ ਜੀਵਨ ਦੀ) ਮੈਲ ਹੈ, ਮਨੁੱਖ ਦਾ ਮਨ ਮਾਇਆ (ਦੀ ਮਮਤਾ) ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ।
Egotistical involvement in Maya is filth; Maya is overflowing with filth.
हंउमै माइआ मैलु है माइआ मैलु भरीजै राम ॥
ਗੁਰਮਤੀਮਨੁਨਿਰਮਲਾਰਸਨਾਹਰਿਰਸੁਪੀਜੈਰਾਮ॥
ਗੁਰੂ ਦੀ ਮੱਤ ਉਤੇ ਤੁਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ ਇੰਜ ਜੀਭ ਨਾਲ ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ।
Under Guru's Instruction, the mind is made pure and the tongue tastes the subtle essence of the Lord.
गुरमती मनु निरमला रसना हरि रसु पीजै राम ॥
ਰਸਨਾਹਰਿਰਸੁਪੀਜੈਅੰਤਰੁਭੀਜੈਸਾਚਸਬਦਿਬੀਚਾਰੀ॥
ਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ, ਇੰਜ ਹਿਰਦਾ ਤਰੋ-ਤਰ ਹੋ ਜਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਈਦਾ ਹੈ।
The tongue tastes the subtle essence of the Lord, and deep within, the heart is drenched with His Love, contemplating the True Word of the Shabad.
रसना हरि रसु पीजै अंतरु भीजै साच सबदि बीचारी ॥
ਅੰਤਰਿਖੂਹਟਾਅੰਮ੍ਰਿਤਿਭਰਿਆਸਬਦੇਕਾਢਿਪੀਐਪਨਿਹਾਰੀ॥
ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ।
Deep within, the well of the heart is overflowing with the Lord's Ambrosial Nectar; the water-carrier draws and drinks in the water of the Shabad.
अंतरि खूहटा अंम्रिति भरिआ सबदे काढि पीऐ पनिहारी ॥
ਜਿਸੁਨਦਰਿਕਰੇਸੋਈਸਚਿਲਾਗੈਰਸਨਾਰਾਮੁਰਵੀਜੈ॥
ਜਿਸ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹੀ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੱਗਦਾ ਹੈ। ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।
One who is blessed with the Lord's favor is attuned to the Truth; with his tongue, he chants the Lord's Name.
जिसु नदरि करे सोई सचि लागै रसना रामु रवीजै ॥
ਨਾਨਕਨਾਮਿਰਤੇਸੇਨਿਰਮਲਹੋਰਹਉਮੈਮੈਲੁਭਰੀਜੈ॥੨॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ, ਬਾਕੀ ਦੀ ਲੁਕਾਈ ਹਉਮੈ ਦੀ ਮੈਲ ਨਾਲ ਲਿਬੜੀ ਰਹਿੰਦੀ ਹੈ ॥੨॥
O Nanak, those who are attuned to the Naam, the Name of the Lord, are immaculate. The others are full of the filth of egotism. ||2||
नानक नामि रते से निरमल होर हउमै मैलु भरीजै ॥२॥
ਪੰਡਿਤਜੋਤਕੀਸਭਿਪੜਿਪੜਿਕੂਕਦੇਕਿਸੁਪਹਿਕਰਹਿਪੁਕਾਰਾਰਾਮ॥
ਪੰਡਿਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਆਦਿਕ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਪਰ ਇਹ ਕਿਸ ਨੂੰ ਉੱਚੀ ਉੱਚੀ ਸੁਣਾਂਦੇ ਹਨ?
All the religious scholars and astrologers read and study, and argue and shout. Who are they trying to teach?
पंडित जोतकी सभि पड़ि पड़ि कूकदे किसु पहि करहि पुकारा राम ॥
ਮਾਇਆਮੋਹੁਅੰਤਰਿਮਲੁਲਾਗੈਮਾਇਆਕੇਵਾਪਾਰਾਰਾਮ॥
ਇਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਦੇ ਮੋਹ ਦੀ ਮੈਲ ਹੈ ਤੇ ਮਾਇਆ ਦੇ ਹੀ ਵਿਪਾਰ ਕਰਦੇ ਹਨ।
The filth of attachment to Maya clings to their hearts; they deal in Maya alone.
माइआ मोहु अंतरि मलु लागै माइआ के वापारा राम ॥
ਮਾਇਆਕੇਵਾਪਾਰਾਜਗਤਿਪਿਆਰਾਆਵਣਿਜਾਣਿਦੁਖੁਪਾਈ॥
ਜਿਨ੍ਹਾਂ ਨੂੰ ਜਗਤ ਵਿਚ ਮਾਇਆ ਦਾ ਵਿਪਾਰ ਪਿਆਰਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਦੁੱਖ ਪਾਂਦੇ ਹਨ।
They love to deal in Maya in this world; coming and going, they suffer in pain.
माइआ के वापारा जगति पिआरा आवणि जाणि दुखु पाई ॥
ਬਿਖੁਕਾਕੀੜਾਬਿਖੁਸਿਉਲਾਗਾਬਿਸ੍ਟਾਮਾਹਿਸਮਾਈ॥
ਇੰਜ ਮਨੁੱਖ ਜ਼ਹਿਰ ਦਾ ਕੀੜਾ ਬਣਿਆ ਰਹਿੰਦਾ ਹੈ, ਇਸੇ ਜ਼ਹਿਰ ਨਾਲ ਚੰਬੜਿਆ ਰਹਿੰਦਾ ਹੈ, ਇਸੇ ਗੰਦ ਵਿਚ ਆਤਮਕ ਜੀਵਨ ਮੁਕਾ ਲੈਂਦਾ ਹੈ।
The worm of poison is addicted to poison; it is immersed in manure.
बिखु का कीड़ा बिखु सिउ लागा बिस्टा माहि समाई ॥
ਜੋਧੁਰਿਲਿਖਿਆਸੋਇਕਮਾਵੈਕੋਇਨਮੇਟਣਹਾਰਾ॥
ਜੋ ਕੁਝ ਧੁਰ ਤੋਂ ਮਨੁੱਖ ਦੇ ਭਾਗ ਵਿੱਚ ਲਿਖਿਆ ਗਿਆ ਹੈ ਉਹ ਉਹੀ ਕੁਝ ਕਮਾਂਦਾ ਰਹਿੰਦਾ ਹੈ; ਕੋਈ ਵੀ ਇਸ (ਸਚਾਈ) ਨੂੰ ਮਿਟਾ ਨਹੀਂ ਸਕਦਾ।
He does what is pre-ordained for him; no one can erase his destiny.
जो धुरि लिखिआ सोइ कमावै कोइ न मेटणहारा ॥
ਨਾਨਕਨਾਮਿਰਤੇਤਿਨਸਦਾਸੁਖੁਪਾਇਆਹੋਰਿਮੂਰਖਕੂਕਿਮੁਏਗਾਵਾਰਾ॥੩॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਆਨੰਦ ਮਾਣਦੇ ਹਨ, ਬਾਕੀ ਤਾਂ ਮੂਰਖ ਹਨ ਜੋ ਹੋਰਨਾਂ ਨੂੰ ਹੀ ਉਪਦੇਸ਼ ਕਰ ਕਰ ਕੇ ਗਵਾਰਪੁਣਾ ਕਮਾਂਦੇ ਹਨ ॥੩॥
O Nanak, imbued with the Naam, the Name of the Lord, lasting peace is found; the ignorant fools die screaming. ||3||
नानक नामि रते तिन सदा सुखु पाइआ होरि मूरख कूकि मुए गावारा ॥३॥
ਮਾਇਆਮੋਹਿਮਨੁਰੰਗਿਆਮੋਹਿਸੁਧਿਨਕਾਈਰਾਮ॥
ਮਾਇਆ ਦੇ ਮੋਹ ਵਿਚ ਜਿਸ ਮਨ ਰੰਗਿਆ ਜਾਂਦਾ ਹੈ ਉਸ ਨੂੰ ਮੋਹ ਵਿਚ ਫਸ ਕੇ (ਆਤਮਕ ਜੀਵਨ ਦੀ) ਕੋਈ ਸਮਝ ਨਹੀਂ ਆਉਂਦੀ।
Their minds are colored by emotional attachment to Maya; because of this emotional attachment, they do not understand.
माइआ मोहि मनु रंगिआ मोहि सुधि न काई राम ॥
ਗੁਰਮੁਖਿਇਹੁਮਨੁਰੰਗੀਐਦੂਜਾਰੰਗੁਜਾਈਰਾਮ॥
ਜੇ ਇਸ ਮਨ ਨੂੰ ਗੁਰੂ ਦੀ ਸਰਨ ਪੈ ਕੇ (ਨਾਮ-ਰੰਗ ਨਾਲ) ਰੰਗ ਲਿਆ ਜਾਏ, ਤਾਂ (ਇਸ ਤੋਂ) ਮਾਇਆ ਦੇ ਮੋਹ ਦਾ ਰੰਗ ਉਤਰ ਜਾਂਦਾ ਹੈ।
The soul of the Gurmukh is imbued with the Lord's Love; the love of duality departs.
गुरमुखि इहु मनु रंगीऐ दूजा रंगु जाई राम ॥
ਦੂਜਾਰੰਗੁਜਾਈਸਾਚਿਸਮਾਈਸਚਿਭਰੇਭੰਡਾਰਾ॥
ਜਦੋਂ ਮਾਇਆ ਦੇ ਮੋਹ ਦਾ ਰੰਗ ਲਹਿ ਜਾਂਦਾ ਹੈ, ਤਦੋਂ ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਜਾਈਦਾ ਹੈ ਤਾਂ ਸਦਾ-ਥਿਰ ਹਰਿ-ਨਾਮ-ਧਨ ਨਾਲ (ਆਤਮਕ) ਖ਼ਜ਼ਾਨੇ ਭਰ ਜਾਂਦੇ ਹਨ।
The love of duality departs, and the soul merges in Truth; the warehouse is overflowing with Truth.
दूजा रंगु जाई साचि समाई सचि भरे भंडारा ॥
ਗੁਰਮੁਖਿਹੋਵੈਸੋਈਬੂਝੈਸਚਿਸਵਾਰਣਹਾਰਾ॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ (ਇਸ ਭੇਤ ਨੂੰ) ਸਮਝਦਾ ਹੈ ਤੇ ਸਦਾ-ਥਿਰ ਹਰਿ-ਨਾਮ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।
One who becomes Gurmukh, comes to understand; the Lord embellishes him with Truth.
गुरमुखि होवै सोई बूझै सचि सवारणहारा ॥
ਆਪੇਮੇਲੇਸੋਹਰਿਮਿਲੈਹੋਰੁਕਹਣਾਕਿਛੂਨਜਾਏ॥
ਜਿਸ ਨੂੰ ਪਰਮਾਤਮਾ ਆਪ (ਆਪਣੇ ਨਾਲ) ਮਿਲਾਂਦਾ ਹੈ ਉਹੀ ਪਰਮਾਤਮਾ ਨੂੰ ਮਿਲ ਸਕਦਾ ਹੈ ਕੋਈ ਹੋਰ ਉਪਾਉ ਦੱਸਿਆ ਨਹੀਂ ਜਾ ਸਕਦਾ।
He alone merges with the Lord, whom the Lord causes to merge; nothing else can be said or done.
आपे मेले सो हरि मिलै होरु कहणा किछू न जाए ॥
ਨਾਨਕਵਿਣੁਨਾਵੈਭਰਮਿਭੁਲਾਇਆਇਕਿਨਾਮਿਰਤੇਰੰਗੁਲਾਏ॥੪॥੫॥
ਹੇ ਨਾਨਕ! ਜਗਤ ਨਾਮ ਤੋਂ ਬਿਨਾ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰ, ਕਈ ਐਸੇ ਭੀ ਹਨ ਜੋ (ਪ੍ਰਭੂ-ਚਰਨਾਂ ਨਾਲ) ਪ੍ਰੀਤ ਜੋੜ ਕੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ॥੪॥੫॥
O Nanak, without the Name, one is deluded by doubt; but some, imbued with the Name, enshrine love for the Lord. ||4||5||
नानक विणु नावै भरमि भुलाइआ इकि नामि रते रंगु लाए ॥४॥५॥
WWW.GURBANI.WORLD