GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਭਗਤ ਰਵਿਦਾਸ ਜੀ
ਅੰਗ 793
Display Settings
Translations
ਰਾਗੁਸੂਹੀਬਾਣੀਸ੍ਰੀਰਵਿਦਾਸਜੀਉਕੀ
ਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Raag Soohee, The Word Of Sree Ravi Daas Jee:
रागु सूही बाणी स्री रविदास जीउ की ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਹਕੀਸਾਰਸੁਹਾਗਨਿਜਾਨੈ
ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ।
The happy soul-bride knows the worth of her Husband Lord.
सह की सार सुहागनि जानै ॥
ਤਜਿਅਭਿਮਾਨੁਸੁਖਰਲੀਆਮਾਨੈ
ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ।
Renouncing pride, she enjoys peace and pleasure.
तजि अभिमानु सुख रलीआ मानै ॥
ਤਨੁਮਨੁਦੇਇਅੰਤਰੁਰਾਖੈ
ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ।
She surrenders her body and mind to Him, and does not remain separate from Him.
तनु मनु देइ न अंतरु राखै ॥
ਅਵਰਾਦੇਖਿਸੁਨੈਅਭਾਖੈ॥੧॥
ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥
She does not see or hear, or speak to another. ||1||
अवरा देखि न सुनै अभाखै ॥१॥
ਸੋਕਤਜਾਨੈਪੀਰਪਰਾਈ
ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?
How can anyone know the pain of another,
सो कत जानै पीर पराई ॥
ਜਾਕੈਅੰਤਰਿਦਰਦੁਪਾਈ॥੧॥ਰਹਾਉ
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥
if there is no compassion and sympathy within? ||1||Pause||
जा कै अंतरि दरदु न पाई ॥१॥ रहाउ ॥
ਦੁਖੀਦੁਹਾਗਨਿਦੁਇਪਖਹੀਨੀ
ਉਹ ਜੀਵ-ਇਸਤ੍ਰੀ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ,
The discarded bride is miserable, and loses both worlds;
दुखी दुहागनि दुइ पख हीनी ॥
ਜਿਨਿਨਾਹਨਿਰੰਤਰਿਭਗਤਿਕੀਨੀ
ਜਿਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ।
she does not worship her Husband Lord.
जिनि नाह निरंतरि भगति न कीनी ॥
ਪੁਰਸਲਾਤਕਾਪੰਥੁਦੁਹੇਲਾ
ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ,
The bridge over the fire of hell is difficult and treacherous.
पुर सलात का पंथु दुहेला ॥
ਸੰਗਿਸਾਥੀਗਵਨੁਇਕੇਲਾ॥੨॥
(ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ॥੨॥
No one will accompany you there; you will have to go all alone. ||2||
संगि न साथी गवनु इकेला ॥२॥
ਦੁਖੀਆਦਰਦਵੰਦੁਦਰਿਆਇਆ
ਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ।
Suffering in pain, I have come to Your Door, O Compassionate Lord.
दुखीआ दरदवंदु दरि आइआ ॥
ਬਹੁਤੁਪਿਆਸਜਬਾਬੁਪਾਇਆ
ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ।
I am so thirsty for You, but You do not answer me.
बहुतु पिआस जबाबु न पाइआ ॥
ਕਹਿਰਵਿਦਾਸਸਰਨਿਪ੍ਰਭਤੇਰੀ
ਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,
Says Ravi Daas, I seek Your Sanctuary, God;
कहि रविदास सरनि प्रभ तेरी ॥
ਜਿਉਜਾਨਹੁਤਿਉਕਰੁਗਤਿਮੇਰੀ॥੩॥੧॥
ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ॥੩॥੧॥
as You know me, so will You save me. ||3||1||
जिउ जानहु तिउ करु गति मेरी ॥३॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ