ਜੋਦਿਨਆਵਹਿਸੋਦਿਨਜਾਹੀ॥
(ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ)।
That day which comes, that day shall go.
जो दिन आवहि सो दिन जाही ॥
ਕਰਨਾਕੂਚੁਰਹਨੁਥਿਰੁਨਾਹੀ॥
(ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ।
You must march on; nothing remains stable.
करना कूचु रहनु थिरु नाही ॥
ਸੰਗੁਚਲਤਹੈਹਮਭੀਚਲਨਾ॥
ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ।
Our companions are leaving, and we must leave as well.
संगु चलत है हम भी चलना ॥
ਦੂਰਿਗਵਨੁਸਿਰਊਪਰਿਮਰਨਾ॥੧॥
ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ॥੧॥
We must go far away. Death is hovering over our heads. ||1||
दूरि गवनु सिर ऊपरि मरना ॥१॥
ਕਿਆਤੂਸੋਇਆਜਾਗੁਇਆਨਾ॥
ਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ?
Why are you asleep? Wake up, you ignorant fool!
किआ तू सोइआ जागु इआना ॥
ਤੈਜੀਵਨੁਜਗਿਸਚੁਕਰਿਜਾਨਾ॥੧॥ਰਹਾਉ॥
ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ॥੧॥ ਰਹਾਉ ॥
You believe that your life in the world is true. ||1||Pause||
तै जीवनु जगि सचु करि जाना ॥१॥ रहाउ ॥
ਜਿਨਿਜੀਉਦੀਆਸੁਰਿਜਕੁਅੰਬਰਾਵੈ॥
(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ।
The One who gave you life shall also provide you with nourishment.
जिनि जीउ दीआ सु रिजकु अंबरावै ॥
ਸਭਘਟਭੀਤਰਿਹਾਟੁਚਲਾਵੈ॥
ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ।
In each and every heart, He runs His shop.
सभ घट भीतरि हाटु चलावै ॥
ਕਰਿਬੰਦਿਗੀਛਾਡਿਮੈਮੇਰਾ॥
ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)-ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ।
Meditate on the Lord, and renounce your egotism and self-conceit.
करि बंदिगी छाडि मै मेरा ॥
ਹਿਰਦੈਨਾਮੁਸਮੑਾਰਿਸਵੇਰਾ॥੨॥
ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ॥੨॥
Within your heart, contemplate the Naam, the Name of the Lord, sometime. ||2||
हिरदै नामु समारि सवेरा ॥२॥
ਜਨਮੁਸਿਰਾਨੋਪੰਥੁਨਸਵਾਰਾ॥
ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ।
Your life has passed away, but you have not arranged your path.
जनमु सिरानो पंथु न सवारा ॥
ਸਾਂਝਪਰੀਦਹਦਿਸਅੰਧਿਆਰਾ॥
ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ।
Evening has set in, and soon there will be darkness on all sides.
सांझ परी दह दिस अंधिआरा ॥
ਕਹਿਰਵਿਦਾਸਨਿਦਾਨਿਦਿਵਾਨੇ॥
ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ!
Says Ravi Daas, O ignorant mad-man,
कहि रविदास निदानि दिवाने ॥
ਚੇਤਸਿਨਾਹੀਦੁਨੀਆਫਨਖਾਨੇ॥੩॥੨॥
ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ॥੩॥੨॥
don't you realize, that this world is the house of death?! ||3||2||
चेतसि नाही दुनीआ फन खाने ॥३॥२॥
WWW.GURBANI.WORLD