ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਲਾਲਰੰਗੁਤਿਸਕਉਲਗਾਜਿਸਕੇਵਡਭਾਗਾ॥
ਹੇ ਭਾਈ! ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਹੀ ਮਨ ਨੂੰ ਪ੍ਰਭੂ-ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਦਾ ਹੈ।
One is dyed in the color of the Lord's Love, by great good fortune.
लाल रंगु तिस कउ लगा जिस के वडभागा ॥
ਮੈਲਾਕਦੇਨਹੋਵਈਨਹਲਾਗੈਦਾਗਾ॥੧॥
ਇਹ ਰੰਗ ਐਸਾ ਹੈ ਕਿ ਇਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਇਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ ॥੧॥
This color is never muddied; no stain ever sticks to it. ||1||
मैला कदे न होवई नह लागै दागा ॥१॥
ਪ੍ਰਭੁਪਾਇਆਸੁਖਦਾਈਆਮਿਲਿਆਸੁਖਭਾਇ॥
ਹੇ ਭਾਈ! ਜਿਸ ਮਨੁੱਖ ਨੇ (ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਲੱਭ ਲਿਆ, ਜਿਸ ਮਨੁੱਖ ਨੂੰ ਆਤਮਕ ਆਨੰਦ ਅਤੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਮਿਲ ਪਿਆ,
He finds God, the Giver of peace, with feelings of joy.
प्रभु पाइआ सुखदाईआ मिलिआ सुख भाइ ॥
ਸਹਜਿਸਮਾਨਾਭੀਤਰੇਛੋਡਿਆਨਹਜਾਇ॥੧॥ਰਹਾਉ॥
ਉਹ (ਸਦਾ) ਅੰਦਰੋਂ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, (ਉਸ ਨੂੰ ਇਤਨਾ ਰਸ ਆਉਂਦਾ ਹੈ ਕਿ ਫਿਰ ਉਹ ਉਸ ਨੂੰ) ਛੱਡ ਨਹੀਂ ਸਕਦਾ ॥੧॥ ਰਹਾਉ ॥
The Celestial Lord blends into his soul, and he can never leave Him. ||1||Pause||
सहजि समाना भीतरे छोडिआ नह जाइ ॥१॥ रहाउ ॥
ਜਰਾਮਰਾਨਹਵਿਆਪਈਫਿਰਿਦੂਖੁਨਪਾਇਆ॥
ਹੇ ਭਾਈ! ਉਸ ਦੀ ਇਸ ਆਤਮਕ ਉੱਚਤਾ ਨੂੰ ਕਦੇ ਬੁਢੇਪਾ ਨਹੀਂ ਆਉਂਦਾ, ਕਦੇ ਮੌਤ ਨਹੀਂ ਆਉਂਦੀ, ਉਸ ਨੂੰ ਫਿਰ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।
Old age and death cannot touch him, and he shall not suffer pain again.
जरा मरा नह विआपई फिरि दूखु न पाइआ ॥
ਪੀਅੰਮ੍ਰਿਤੁਆਘਾਨਿਆਗੁਰਿਅਮਰੁਕਰਾਇਆ॥੨॥
ਜਿਸ ਮਨੁੱਖ ਨੂੰ ਗੁਰੂ ਨੇ ਅਟੱਲ ਆਤਮਕ ਜੀਵਨ ਦੇ ਦਿੱਤਾ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦਾ ਹੈ ॥੨॥
Drinking in the Ambrosial Nectar, he is satisfied; the Guru makes him immortal. ||2||
पी अंम्रितु आघानिआ गुरि अमरु कराइआ ॥२॥
ਸੋਜਾਨੈਜਿਨਿਚਾਖਿਆਹਰਿਨਾਮੁਅਮੋਲਾ॥
ਹੇ ਭਾਈ! ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜਿਸ ਨੇ ਕਦੇ ਚੱਖ ਵੇਖਿਆ ਹੈ। ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ।
He alone knows its taste, who tastes the Priceless Name of the Lord.
सो जानै जिनि चाखिआ हरि नामु अमोला ॥
ਕੀਮਤਿਕਹੀਨਜਾਈਐਕਿਆਕਹਿਮੁਖਿਬੋਲਾ॥੩॥
ਹੇ ਭਾਈ! ਹਰਿ-ਨਾਮ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਮੈਂ ਕੀਹ ਆਖ ਕੇ ਮੂੰਹੋਂ (ਇਸ ਦਾ ਮੁੱਲ) ਦੱਸਾਂ? ॥੩॥
Its value cannot be estimated; what can I say with my mouth? ||3||
कीमति कही न जाईऐ किआ कहि मुखि बोला ॥३॥
ਸਫਲਦਰਸੁਤੇਰਾਪਾਰਬ੍ਰਹਮਗੁਣਨਿਧਿਤੇਰੀਬਾਣੀ॥
ਹੇ ਪਰਮਾਤਮਾ! ਤੇਰਾ ਦਰਸ਼ਨ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗੁਣਾਂ ਦਾ ਖ਼ਜ਼ਾਨਾ ਹੈ।
Fruitful is the Blessed Vision of Your Darshan, O Supreme Lord God. The Word of Your Bani is the treasure of virtue.
सफल दरसु तेरा पारब्रहम गुण निधि तेरी बाणी ॥
ਪਾਵਉਧੂਰਿਤੇਰੇਦਾਸਕੀਨਾਨਕਕੁਰਬਾਣੀ॥੪॥੩॥੩੩॥
ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੇ ਪੈਰਾਂ ਦੀ ਖ਼ਾਕ ਹਾਸਲ ਕਰ ਸਕਾਂ, ਮੈਂ ਤੇਰੇ ਸੇਵਕ ਤੋਂ ਸਦਕੇ ਜਾਵਾਂ ॥੪॥੩॥੩੩॥
Please bless me with the dust of the feet of Your slaves; Nanak is a sacrifice. ||4||3||33||
पावउ धूरि तेरे दास की नानक कुरबाणी ॥४॥३॥३३॥
WWW.GURBANI.WORLD