GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 808
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਲੋਕਨਕੀਆਵਡਿਆਈਆਬੈਸੰਤਰਿਪਾਗਉ
(ਹੇ ਭਾਈ! ਪਰਮਾਤਮਾ ਦੇ ਮਿਲਾਪ ਦੇ ਟਾਕਰੇ ਤੇ) ਲੋਕਾਂ ਵਲੋਂ ਮਿਲ ਰਹੀਆਂ ਇੱਜ਼ਤਾਂ ਨੂੰ ਤਾਂ ਮੈਂ ਅੱਗ ਵਿਚ ਪਾ ਦੇਣ ਨੂੰ ਤਿਆਰ ਹਾਂ।
The glories of the world, I cast into the fire.
लोकन कीआ वडिआईआ बैसंतरि पागउ ॥
ਜਿਉਮਿਲੈਪਿਆਰਾਆਪਨਾਤੇਬੋਲਕਰਾਗਉ॥੧॥
(ਦੁਨੀਆ ਦੇ ਲੋਕਾਂ ਦੀ ਖ਼ੁਸ਼ਾਮਦ ਕਰਨ ਦੇ ਥਾਂ) ਮੈਂ ਤਾਂ ਉਹੀ ਬੋਲ ਬੋਲਾਂਗਾ, ਜਿਨ੍ਹਾਂ ਦਾ ਸਦਕਾ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲ ਪਏ ॥੧॥
I chant those words, by which I may meet my Beloved. ||1||
जिउ मिलै पिआरा आपना ते बोल करागउ ॥१॥
ਜਉਪ੍ਰਭਜੀਉਦਇਆਲਹੋਇਤਉਭਗਤੀਲਾਗਉ
ਹੇ ਭਾਈ! ਜਦੋਂ ਪ੍ਰਭੂ ਜੀ ਮੇਰੇ ਉਤੇ ਦਇਆਵਾਨ ਹੋਣ, ਤਦੋਂ ਹੀ ਮੈਂ ਉਸ ਦੀ ਭਗਤੀ ਵਿਚ ਲੱਗ ਸਕਦਾ ਹਾਂ।
When God becomes Merciful, then He enjoins me to His devotional service.
जउ प्रभ जीउ दइआल होइ तउ भगती लागउ ॥
ਲਪਟਿਰਹਿਓਮਨੁਬਾਸਨਾਗੁਰਮਿਲਿਇਹਤਿਆਗਉ॥੧॥ਰਹਾਉ
ਇਹ ਮਨ (ਸੰਸਾਰਕ ਪਦਾਰਥਾਂ ਦੀਆਂ) ਵਾਸਨਾਂ ਵਿਚ ਫਸਿਆ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਇਹ ਵਾਸ਼ਨਾਂ ਛੱਡੀਆਂ ਜਾ ਸਕਦੀਆਂ ਹਨ (ਮੈਂ ਛੱਡ ਸਕਦਾ ਹਾਂ) ॥੧॥ ਰਹਾਉ ॥
My mind clings to worldly desires; meeting with the Guru, I have renounced them. ||1||Pause||
लपटि रहिओ मनु बासना गुर मिलि इह तिआगउ ॥१॥ रहाउ ॥
ਕਰਉਬੇਨਤੀਅਤਿਘਨੀਇਹੁਜੀਉਹੋਮਾਗਉ
(ਹੇ ਭਾਈ! ਪ੍ਰਭੂ ਦੇ ਦਰ ਤੇ) ਮੈਂ ਬੜੀ ਅਧੀਨਗੀ ਨਾਲ ਅਰਦਾਸਾਂ ਕਰਾਂਗਾ, ਆਪਣੀ ਇਹ ਜਿੰਦ ਭੀ ਕੁਰਬਾਨ ਕਰ ਦਿਆਂਗਾ।
I pray with intense devotion, and offer this soul to Him.
करउ बेनती अति घनी इहु जीउ होमागउ ॥
ਅਰਥਆਨਸਭਿਵਾਰਿਆਪ੍ਰਿਅਨਿਮਖਸੋਹਾਗਉ॥੨॥
ਪਿਆਰੇ ਦੇ ਇਕ ਪਲ ਭਰ ਦੇ ਮਿਲਾਪ ਦੇ ਆਨੰਦ ਦੇ ਵੱਟੇ ਵਿਚ ਮੈਂ (ਦੁਨੀਆ ਦੇ) ਸਾਰੇ ਪਦਾਰਥ ਸਦਕੇ ਕਰ ਦਿਆਂਗਾ ॥੨॥
I would sacrifice all other riches, for a moment's union with my Beloved. ||2||
अरथ आन सभि वारिआ प्रिअ निमख सोहागउ ॥२॥
ਪੰਚਸੰਗੁਗੁਰਤੇਛੁਟੇਦੋਖਅਰੁਰਾਗਉ
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰੋਂ ਕਾਮਾਦਿਕ) ਪੰਜਾਂ ਦਾ ਸਾਥ ਮੁੱਕ ਗਿਆ ਹੈ, (ਮੇਰੇ ਅੰਦਰੋਂ) ਦ੍ਵੈਖ ਅਤੇ ਮੋਹ ਦੂਰ ਹੋ ਗਏ ਹਨ।
Through the Guru, I am rid of the five villains, as well as emotional love and hate.
पंच संगु गुर ते छुटे दोख अरु रागउ ॥
ਰਿਦੈਪ੍ਰਗਾਸੁਪ੍ਰਗਟੁਭਇਆਨਿਸਿਬਾਸੁਰਜਾਗਉ॥੩॥
ਮੇਰੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਗਿਆ ਹੈ, ਹੁਣ ਮੈਂ (ਕਾਮਾਦਿਕਾਂ ਦੇ ਹੱਲੇ ਵੱਲੋਂ) ਰਾਤ ਦਿਨ ਸੁਚੇਤ ਰਹਿੰਦਾ ਹਾਂ ॥੩॥
My heart is illumined, and the Lord has become manifest; night and day, I remain awake and aware. ||3||
रिदै प्रगासु प्रगटु भइआ निसि बासुर जागउ ॥३॥
ਸਰਣਿਸੋਹਾਗਨਿਆਇਆਜਿਸੁਮਸਤਕਿਭਾਗਉ
ਜਿਸ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ, ਉਹ ਸੁਹਾਗਣ ਇਸਤ੍ਰੀ ਵਾਂਗ (ਗੁਰੂ ਦੀ) ਸਰਨ ਪੈਂਦਾ ਹੈ।
The blessed soul-bride seeks His Sanctuary; her destiny is recorded on her forehead.
सरणि सोहागनि आइआ जिसु मसतकि भागउ ॥
ਕਹੁਨਾਨਕਤਿਨਿਪਾਇਆਤਨੁਮਨੁਸੀਤਲਾਗਉ॥੪॥੨॥੩੨॥
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਉਸ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਮਨ ਉਸ ਦਾ ਸਰੀਰ (ਕਾਮਾਦਿਕਾਂ ਵਲੋਂ ਖ਼ਲਾਸੀ ਪ੍ਰਾਪਤ ਕਰ ਕੇ) ਠੰਢਾ-ਠਾਰ ਹੋ ਜਾਂਦਾ ਹੈ ॥੪॥੨॥੩੨॥
Says Nanak, she obtains her Husband Lord; her body and mind are cooled and soothed. ||4||2||32||
कहु नानक तिनि पाइआ तनु मनु सीतलागउ ॥४॥२॥३२॥
WWW.GURBANI.WORLD
ਪਿਛਲਾ Share ਹੋਮ Save ਅਗਲਾ