ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਰਾਜਨਮਹਿਰਾਜਾਉਰਝਾਇਓਮਾਨਨਮਹਿਅਭਿਮਾਨੀ॥
(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ,
As the king is entangled in kingly affairs, and the egotist in his own egotism,
राजन महि राजा उरझाइओ मानन महि अभिमानी ॥
ਲੋਭਨਮਹਿਲੋਭੀਲੋਭਾਇਓਤਿਉਹਰਿਰੰਗਿਰਚੇਗਿਆਨੀ॥੧॥
ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ॥੧॥
and the greedy man is enticed by greed, so is the spiritually enlightened being absorbed in the Love of the Lord. ||1||
लोभन महि लोभी लोभाइओ तिउ हरि रंगि रचे गिआनी ॥१॥
ਹਰਿਜਨਕਉਇਹੀਸੁਹਾਵੈ॥
ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ।
This is what befits the Lord's servant.
हरि जन कउ इही सुहावै ॥
ਪੇਖਿਨਿਕਟਿਕਰਿਸੇਵਾਸਤਿਗੁਰਹਰਿਕੀਰਤਨਿਹੀਤ੍ਰਿਪਤਾਵੈ॥ਰਹਾਉ॥
(ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ਰਹਾਉ॥
Beholding the Lord near at hand, he serves the True Guru, and he is satisfied through the Kirtan of the Lord's Praises. ||Pause||
पेखि निकटि करि सेवा सतिगुर हरि कीरतनि ही त्रिपतावै ॥ रहाउ ॥
ਅਮਲਨਸਿਉਅਮਲੀਲਪਟਾਇਓਭੂਮਨਭੂਮਿਪਿਆਰੀ॥
ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ।
The addict is addicted to his drug, and the landlord is in love with his land.
अमलन सिउ अमली लपटाइओ भूमन भूमि पिआरी ॥
ਖੀਰਸੰਗਿਬਾਰਿਕੁਹੈਲੀਨਾਪ੍ਰਭਸੰਤਐਸੇਹਿਤਕਾਰੀ॥੨॥
ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ॥੨॥
As the baby is attached to his milk, so the Saint is in love with God. ||2||
खीर संगि बारिकु है लीना प्रभ संत ऐसे हितकारी ॥२॥
ਬਿਦਿਆਮਹਿਬਿਦੁਅੰਸੀਰਚਿਆਨੈਨਦੇਖਿਸੁਖੁਪਾਵਹਿ॥
ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ।
The scholar is absorbed in scholarship, and the eyes are happy to see.
बिदिआ महि बिदुअंसी रचिआ नैन देखि सुखु पावहि ॥
ਜੈਸੇਰਸਨਾਸਾਦਿਲੁਭਾਨੀਤਿਉਹਰਿਜਨਹਰਿਗੁਣਗਾਵਹਿ॥੩॥
ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ॥੩॥
As the tongue savors the tastes, so does the humble servant of the Lord sing the Glorious Praises of the Lord. ||3||
जैसे रसना सादि लुभानी तिउ हरि जन हरि गुण गावहि ॥३॥
ਜੈਸੀਭੂਖਤੈਸੀਕਾਪੂਰਕੁਸਗਲਘਟਾਕਾਸੁਆਮੀ॥
ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ।
As is the hunger, so is the fulfiller; He is the Lord and Master of all hearts.
जैसी भूख तैसी का पूरकु सगल घटा का सुआमी ॥
ਨਾਨਕਪਿਆਸਲਗੀਦਰਸਨਕੀਪ੍ਰਭੁਮਿਲਿਆਅੰਤਰਜਾਮੀ॥੪॥੫॥੧੬॥
ਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ॥੪॥੫॥੧੬॥
Nanak thirsts for the Blessed Vision of the Lord's Darshan; he has met God, the Inner-knower, the Searcher of hearts. ||4||5||16||
नानक पिआस लगी दरसन की प्रभु मिलिआ अंतरजामी ॥४॥५॥१६॥
WWW.GURBANI.WORLD