ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਹਮਮੈਲੇਤੁਮਊਜਲਕਰਤੇਹਮਨਿਰਗੁਨਤੂਦਾਤਾ॥
ਹੇ ਪ੍ਰਭੂ! ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀਂ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ।
We are filthy, and You are immaculate, O Creator Lord; we are worthless, and You are the Great Giver.
हम मैले तुम ऊजल करते हम निरगुन तू दाता ॥
ਹਮਮੂਰਖਤੁਮਚਤੁਰਸਿਆਣੇਤੂਸਰਬਕਲਾਕਾਗਿਆਤਾ॥੧॥
ਅਸੀਂ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ ॥੧॥
We are fools, and You are wise and all-knowing. You are the knower of all things. ||1||
हम मूरख तुम चतुर सिआणे तू सरब कला का गिआता ॥१॥
ਮਾਧੋਹਮਐਸੇਤੂਐਸਾ॥
ਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ।
O Lord, this is what we are, and this is what You are.
माधो हम ऐसे तू ऐसा ॥
ਹਮਪਾਪੀਤੁਮਪਾਪਖੰਡਨਨੀਕੋਠਾਕੁਰਦੇਸਾ॥ਰਹਾਉ॥
ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ਰਹਾਉ॥
We are sinners, and You are the Destroyer of sins. Your abode is so beautiful, O Lord and Master. ||Pause||
हम पापी तुम पाप खंडन नीको ठाकुर देसा ॥ रहाउ ॥
ਤੁਮਸਭਸਾਜੇਸਾਜਿਨਿਵਾਜੇਜੀਉਪਿੰਡੁਦੇਪ੍ਰਾਨਾ॥
ਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ।
You fashion all, and having fashioned them, You bless them. You bestow upon them soul, body and the breath of life.
तुम सभ साजे साजि निवाजे जीउ पिंडु दे प्राना ॥
ਨਿਰਗੁਨੀਆਰੇਗੁਨੁਨਹੀਕੋਈਤੁਮਦਾਨੁਦੇਹੁਮਿਹਰਵਾਨਾ॥੨॥
ਹੇ ਮੇਹਰਵਾਨ! ਅਸੀਂ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ ॥੨॥
We are worthless - we have no virtue at all; please, bless us with Your gift, O Merciful Lord and Master. ||2||
निरगुनीआरे गुनु नही कोई तुम दानु देहु मिहरवाना ॥२॥
ਤੁਮਕਰਹੁਭਲਾਹਮਭਲੋਨਜਾਨਹਤੁਮਸਦਾਸਦਾਦਇਆਲਾ॥
ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀਂ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ।
You do good for us, but we do not see it as good; You are kind and compassionate, forever and ever.
तुम करहु भला हम भलो न जानह तुम सदा सदा दइआला ॥
ਤੁਮਸੁਖਦਾਈਪੁਰਖਬਿਧਾਤੇਤੁਮਰਾਖਹੁਅਪੁਨੇਬਾਲਾ॥੩॥
ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ ॥੩॥
You are the Giver of peace, the Primal Lord, the Architect of Destiny; please, save us, Your children! ||3||
तुम सुखदाई पुरख बिधाते तुम राखहु अपुने बाला ॥३॥
ਤੁਮਨਿਧਾਨਅਟਲਸੁਲਿਤਾਨਜੀਅਜੰਤਸਭਿਜਾਚੈ॥
ਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ।
You are the treasure, eternal Lord King; all beings and creatures beg of You.
तुम निधान अटल सुलितान जीअ जंत सभि जाचै ॥
ਕਹੁਨਾਨਕਹਮਇਹੈਹਵਾਲਾਰਾਖੁਸੰਤਨਕੈਪਾਛੈ॥੪॥੬॥੧੭॥
ਨਾਨਕ ਆਖਦਾ ਹੈ- (ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ ॥੪॥੬॥੧੭॥
Says Nanak, such is our condition; please, Lord, keep us on the Path of the Saints. ||4||6||17||
कहु नानक हम इहै हवाला राखु संतन कै पाछै ॥४॥६॥१७॥
WWW.GURBANI.WORLD