GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗੋਂਡ - ਗੁਰੂ ਰਾਮਦਾਸ ਜੀ
ਅੰਗ 861
Display Settings
Translations
ਗੋਂਡਮਹਲਾ
Gond, Fourth Mahalaa:
गोंड महला ४ ॥
ਹਰਿਦਰਸਨਕਉਮੇਰਾਮਨੁਬਹੁਤਪਤੈਜਿਉਤ੍ਰਿਖਾਵੰਤੁਬਿਨੁਨੀਰ॥੧॥
(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ ॥੧॥
My mind yearns so deeply for the Blessed Vision of the Lord's Darshan, like the thirsty man without water. ||1||
हरि दरसन कउ मेरा मनु बहु तपतै जिउ त्रिखावंतु बिनु नीर ॥१॥
ਮੇਰੈਮਨਿਪ੍ਰੇਮੁਲਗੋਹਰਿਤੀਰ
ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ।
My mind is pierced through by the arrow of the Lord's Love.
मेरै मनि प्रेमु लगो हरि तीर ॥
ਹਮਰੀਬੇਦਨਹਰਿਪ੍ਰਭੁਜਾਨੈਮੇਰੇਮਨਅੰਤਰਕੀਪੀਰ॥੧॥ਰਹਾਉ
(ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ॥੧॥ ਰਹਾਉ ॥
The Lord God knows my anguish, and the pain deep within my mind. ||1||Pause||
हमरी बेदन हरि प्रभु जानै मेरे मन अंतर की पीर ॥१॥ रहाउ ॥
ਮੇਰੇਹਰਿਪ੍ਰੀਤਮਕੀਕੋਈਬਾਤਸੁਨਾਵੈਸੋਭਾਈਸੋਮੇਰਾਬੀਰ॥੨॥
ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ॥੨॥
Whoever tells me the Stories of my Beloved Lord is my Sibling of Destiny, and my friend. ||2||
मेरे हरि प्रीतम की कोई बात सुनावै सो भाई सो मेरा बीर ॥२॥
ਮਿਲੁਮਿਲੁਸਖੀਗੁਣਕਹੁਮੇਰੇਪ੍ਰਭਕੇਲੇਸਤਿਗੁਰਕੀਮਤਿਧੀਰ॥੩॥
ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ॥੩॥
Come, and join together, O my companions; let's sing the Glorious Praises of my God, and follow the comforting advice of the True Guru.. ||3||
मिलु मिलु सखी गुण कहु मेरे प्रभ के ले सतिगुर की मति धीर ॥३॥
ਜਨਨਾਨਕਕੀਹਰਿਆਸਪੁਜਾਵਹੁਹਰਿਦਰਸਨਿਸਾਂਤਿਸਰੀਰ॥੪॥੬॥ਛਕਾ
ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ॥੪॥੬॥ਛਕਾ ੧ (ਛੇ ਸ਼ਬਦਾਂ ਦਾ ਸੰਗ੍ਰਹ)॥
Please fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6|| First set of six.
जन नानक की हरि आस पुजावहु हरि दरसनि सांति सरीर ॥४॥६॥ छका १ ॥
WWW.GURBANI.WORLD
ਪਿਛਲਾ Share ਹੋਮ Save ਅਗਲਾ