ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਖੋਜਤਖੋਜਤਮੈਫਿਰਾਖੋਜਉਬਨਥਾਨ॥
(ਹੇ ਭਾਈ! ਪ੍ਰਭੂ ਨੂੰ) ਲੱਭਦਾ ਲੱਭਦਾ ਮੈਂ (ਹਰ ਪਾਸੇ) ਫਿਰਦਾ ਰਹਿੰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ।
Searching, searching, I wander around searching, in the woods and other places.
खोजत खोजत मै फिरा खोजउ बन थान ॥
ਅਛਲਅਛੇਦਅਭੇਦਪ੍ਰਭਐਸੇਭਗਵਾਨ॥੧॥
(ਪਰ ਮੈਨੂੰ ਪ੍ਰਭੂ ਕਿਤੇ ਭੀ ਨਹੀਂ ਲੱਭਦਾ। ਮੈਂ ਸੁਣਿਆ ਹੈ ਕਿ ਉਹ) ਭਗਵਾਨ ਪ੍ਰਭੂ ਜੀ ਇਹੋ ਜਿਹੇ ਹਨ ਕਿ ਉਸ ਨੂੰ ਮਾਇਆ ਛਲ ਨਹੀਂ ਸਕਦੀ, ਉਹ ਨਾਸ-ਰਹਿਤ ਹੈ, ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ॥੧॥
He is undeceivable, imperishable, inscrutable; such is my Lord God. ||1||
अछल अछेद अभेद प्रभ ऐसे भगवान ॥१॥
ਕਬਦੇਖਉਪ੍ਰਭੁਆਪਨਾਆਤਮਕੈਰੰਗਿ॥
(ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ।
When shall I behold my God, and delight my soul?
कब देखउ प्रभु आपना आतम कै रंगि ॥
ਜਾਗਨਤੇਸੁਪਨਾਭਲਾਬਸੀਐਪ੍ਰਭਸੰਗਿ॥੧॥ਰਹਾਉ॥
(ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ ॥੧॥ ਰਹਾਉ ॥
Even better than being awake, is the dream in which I dwell with God. ||1||Pause||
जागन ते सुपना भला बसीऐ प्रभ संगि ॥१॥ रहाउ ॥
ਬਰਨਆਸ੍ਰਮਸਾਸਤ੍ਰਸੁਨਉਦਰਸਨਕੀਪਿਆਸ॥
(ਹੇ ਭਾਈ! ਪ੍ਰਭੂ ਦਾ ਦਰਸਨ ਕਰਨ ਵਾਸਤੇ) ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਸ਼ਾਸਤ੍ਰਾਂ (ਦੇ ਉਪਦੇਸ਼ ਭੀ) ਸੁਣਦਾ ਹਾਂ (ਪਰ ਦਰਸਨ ਨਹੀਂ ਹੁੰਦਾ) ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ।
Listening to the Shaastras teaching about the four social classes and the four stages of life, I grow thirsty for the Blessed Vision of the Lord.
बरन आस्रम सासत्र सुनउ दरसन की पिआस ॥
ਰੂਪੁਨਰੇਖਨਪੰਚਤਤਠਾਕੁਰਅਬਿਨਾਸ॥੨॥
(ਹੇ ਭਾਈ!) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ ॥੨॥
He has no form or outline, and He is not made of the five elements; our Lord and Master is imperishable. ||2||
रूपु न रेख न पंच तत ठाकुर अबिनास ॥२॥
ਓਹੁਸਰੂਪੁਸੰਤਨਕਹਹਿਵਿਰਲੇਜੋਗੀਸੁਰ॥
(ਹੇ ਭਾਈ!) ਉਹ ਵਿਰਲੇ ਜੋਗੀਰਾਜ ਹੀ ਉਹ ਸੰਤ ਜਨ ਹੀ (ਉਸ ਪ੍ਰਭੂ ਦਾ) ਉਹ ਸਰੂਪ ਬਿਆਨ ਕਰਦੇ ਹਨ (ਕਿ ਉਸ ਦਾ ਕੋਈ ਰੂਪ ਰੇਖ ਨਹੀਂ ਹੈ)।
How rare are those Saints and great Yogis, who describe the beautiful form of the Lord.
ओहु सरूपु संतन कहहि विरले जोगीसुर ॥
ਕਰਿਕਿਰਪਾਜਾਕਉਮਿਲੇਧਨਿਧਨਿਤੇਈਸੁਰ॥੩॥
ਕਿਰਪਾ ਕਰ ਕੇ ਪ੍ਰਭੂ ਆਪ ਹੀ ਜਿਨ੍ਹਾਂ ਨੂੰ ਮਿਲਦਾ ਹੈ, ਉਹ ਵੱਡੇ ਜੋਗੀ ਹਨ, ਉਹੋ ਵੱਡੇ ਭਾਗਾਂ ਵਾਲੇ ਹਨ ॥੩॥
Blessed, blessed are they, whom the Lord meets in His Mercy. ||3||
करि किरपा जा कउ मिले धनि धनि ते ईसुर ॥३॥
ਸੋਅੰਤਰਿਸੋਬਾਹਰੇਬਿਨਸੇਤਹਭਰਮਾ॥
(ਹੇ ਭਾਈ! ਵਿਰਲੇ ਸੰਤ ਜਨ ਹੀ ਦਿੱਸਦੇ ਹਨ ਕਿ) ਉਹ ਪ੍ਰਭੂ ਸਭ ਜੀਵਾਂ ਦੇ ਅੰਦਰ ਵੱਸਦਾ ਹੈ, ਅਤੇ ਉਹ ਸਭਨਾਂ ਤੋਂ ਵੱਖਰਾ ਭੀ ਹੈ, ਉਸ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਸਾਰੇ ਭਰਮ-ਵਹਿਮ ਨਾਸ ਹੋ ਜਾਂਦੇ ਹਨ।
They know that He is deep within, and outside as well; their doubts are dispelled.
सो अंतरि सो बाहरे बिनसे तह भरमा ॥
ਨਾਨਕਤਿਸੁਪ੍ਰਭੁਭੇਟਿਆਜਾਕੇਪੂਰਨਕਰਮਾ॥੪॥੩੧॥੬੧॥
ਹੇ ਨਾਨਕ! ਜਿਸ ਮਨੁੱਖ ਦੇ ਪੂਰਨ ਭਾਗ ਜਾਗ ਪੈਂਦੇ ਹਨ ਉਸ ਨੂੰ ਉਹ ਪ੍ਰਭੂ (ਆਪ ਹੀ) ਮਿਲ ਪੈਂਦਾ ਹੈ ॥੪॥੩੧॥੬੧॥
O Nanak, God meets those, whose karma is perfect. ||4||31||61||
नानक तिसु प्रभु भेटिआ जा के पूरन करमा ॥४॥३१॥६१॥
WWW.GURBANI.WORLD