GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 816
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਜਿਨਿਤੂਬੰਧਿਕਰਿਛੋਡਿਆਫੁਨਿਸੁਖਮਹਿਪਾਇਆ
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ (ਪਹਿਲਾਂ ਮਾਂ ਦੇ ਪੇਟ ਵਿਚ) ਬੰਨ੍ਹ ਕੇ ਰੱਖਿਆ ਹੋਇਆ ਸੀ, ਫਿਰ (ਮਾਂ ਦੇ ਪੇਟ ਵਿਚੋਂ ਕੱਢ ਕੇ ਜਗਤ ਵਿਚ ਲਿਆ ਕੇ ਜਗਤ ਦੇ) ਸੁਖਾਂ ਵਿਚ ਲਿਆ ਵਸਾਇਆ ਹੈ,
The One who bound you in the womb and then released you, placed you in the world of joy.
जिनि तू बंधि करि छोडिआ फुनि सुख महि पाइआ ॥
ਸਦਾਸਿਮਰਿਚਰਣਾਰਬਿੰਦਸੀਤਲਹੋਤਾਇਆ॥੧॥
ਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ। (ਇਸ ਤਰ੍ਹਾਂ ਸਦਾ) ਸ਼ਾਂਤ-ਚਿੱਤ ਰਹਿ ਸਕੀਦਾ ਹੈ ॥੧॥
Contemplate His Lotus Feet forever, and you shall be cooled and soothed. ||1||
सदा सिमरि चरणारबिंद सीतल होताइआ ॥१॥
ਜੀਵਤਿਆਅਥਵਾਮੁਇਆਕਿਛੁਕਾਮਿਆਵੈ
(ਹੇ ਭਾਈ! ਜੇਹੜੀ ਮਾਇਆ) ਇਸ ਲੋਕ ਅਤੇ ਪਰਲੋਕ ਵਿਚ ਕਿਤੇ ਭੀ ਸਾਥ ਨਹੀਂ ਨਿਬਾਹੁੰਦੀ (ਜੀਵ ਉਸ ਨਾਲ ਸਦਾ ਮੋਹ ਪਾਈ ਰੱਖਦਾ ਹੈ)।
In life and in death, this Maya is of no use.
जीवतिआ अथवा मुइआ किछु कामि न आवै ॥
ਜਿਨਿਏਹੁਰਚਨੁਰਚਾਇਆਕੋਊਤਿਸਸਿਉਰੰਗੁਲਾਵੈ॥੧॥ਰਹਾਉ
ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ ॥੧॥ ਰਹਾਉ ॥
He created this creation, but rare are those who enshrine love for Him. ||1||Pause||
जिनि एहु रचनु रचाइआ कोऊ तिस सिउ रंगु लावै ॥१॥ रहाउ ॥
ਰੇਪ੍ਰਾਣੀਉਸਨਸੀਤਕਰਤਾਕਰੈਘਾਮਤੇਕਾਢੈ
ਹੇ ਭਾਈ! (ਵਿਕਾਰਾਂ ਦੀ) ਗਰਮੀ ਅਤੇ (ਨਾਮ ਦੀ) ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ (ਆਪ ਹੀ ਵਿਕਾਰਾਂ ਦੀ) ਤਪਸ਼ ਵਿਚੋਂ ਕੱਢਦਾ ਹੈ।
O mortal, the Creator Lord made summer and winter; He saves you from the heat.
रे प्राणी उसन सीत करता करै घाम ते काढै ॥
ਕੀਰੀਤੇਹਸਤੀਕਰੈਟੂਟਾਲੇਗਾਢੈ॥੨॥
ਉਹ ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ-ਆਦਰ ਵਾਲਾ) ਬਣਾ ਦੇਂਦਾ ਹੈ, (ਆਪਣੇ ਚਰਨਾਂ ਨਾਲੋਂ) ਟੁੱਟੇ ਹੋਏ ਜੀਵ ਨੂੰ ਉਹ ਆਪ ਹੀ (ਬਾਹੋਂ) ਫੜ ਕੇ (ਆਪਣੇ ਚਰਨਾਂ ਨਾਲ) ਗੰਢ ਲੈਂਦਾ ਹੈ (ਉਸੇ ਦੀ ਸਰਨ ਪਿਆ ਰਹੁ) ॥੨॥
From the ant, He makes an elephant; He reunites those who have been separated. ||2||
कीरी ते हसती करै टूटा ले गाढै ॥२॥
ਅੰਡਜਜੇਰਜਸੇਤਜਉਤਭੁਜਾਪ੍ਰਭਕੀਇਹਕਿਰਤਿ
(ਹੇ ਭਾਈ! ਦੁਨੀਆ ਵਿਚ) ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ-ਇਹ ਸਾਰੀ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ।
Eggs, wombs, sweat and earth - these are God's workshops of creation.
अंडज जेरज सेतज उतभुजा प्रभ की इह किरति ॥
ਕਿਰਤਕਮਾਵਨਸਰਬਫਲਰਵੀਐਹਰਿਨਿਰਤਿ॥੩॥
ਉਸ ਪਰਮਾਤਮਾ ਦਾ ਨਾਮ (ਇਸ ਰਚਨਾ ਤੋਂ) ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ ਹੈ-ਇਹ ਕਮਾਈ ਕਰਨ ਨਾਲ (ਜੀਵਨ ਦੇ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥
It is fruitful for all to practice contemplation of the Lord. ||3||
किरत कमावन सरब फल रवीऐ हरि निरति ॥३॥
ਹਮਤੇਕਛੂਹੋਵਨਾਸਰਣਿਪ੍ਰਭਸਾਧ
ਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ।
I cannot do anything; O God, I seek the Sanctuary of the Holy.
हम ते कछू न होवना सरणि प्रभ साध ॥
ਮੋਹਮਗਨਕੂਪਅੰਧਤੇਨਾਨਕਗੁਰਕਾਢ॥੪॥੩੦॥੬੦॥
ਹੇ ਨਾਨਕ! (ਅਰਦਾਸ ਕਰਿਆ ਕਰ-) ਹੇ ਗੁਰੂ! ਅਸੀਂ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ ॥੪॥੩੦॥੬੦॥
Guru Nanak pulled me up, out of the deep, dark pit, the intoxication of attachment. ||4||30||60||
मोह मगन कूप अंध ते नानक गुर काढ ॥४॥३०॥६०॥
WWW.GURBANI.WORLD
ਪਿਛਲਾ Share ਹੋਮ Save ਅਗਲਾ