ਸੂਹੀਮਹਲਾ੩॥
Shalok, Third Mahalaa:
सूही महला ३ ॥
ਸੋਹਿਲੜਾਹਰਿਰਾਮਨਾਮੁਗੁਰਸਬਦੀਵੀਚਾਰੇਰਾਮ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਨੰਦ ਦੀ ਲਹਿਰ ਚੱਲੀ ਰਹਿੰਦੀ ਹੈ।
The song of joy is the Naam, the Name of the Lord; contemplate it, through the Word of the Guru's Shabad.
सोहिलड़ा हरि राम नामु गुर सबदी वीचारे राम ॥
ਹਰਿਮਨੁਤਨੋਗੁਰਮੁਖਿਭੀਜੈਰਾਮਨਾਮੁਪਿਆਰੇਰਾਮ॥
ਗੁਰੂ ਦੇ ਸਨਮੁਖ ਰਹਿਣ ਵਾਲਾ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ (ਦੇ ਪਿਆਰ-ਰਸ) ਵਿਚ ਭਿੱਜ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦਾ ਹੈ।
The mind and body of the Gurmukh is drenched with the Lord, the Beloved Lord.
हरि मनु तनो गुरमुखि भीजै राम नामु पिआरे राम ॥
ਰਾਮਨਾਮੁਪਿਆਰੇਸਭਿਕੁਲਉਧਾਰੇਰਾਮਨਾਮੁਮੁਖਿਬਾਣੀ॥
ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਦਾ ਹੈ। ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਹ ਆਪਣੇ ਮੂੰਹ ਨਾਲ ਉਚਾਰਦਾ ਹੈ, ਤੇ, ਆਪਣੀਆਂ ਸਾਰੀਆਂ ਕੁਲਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
Through the Name of the Beloved Lord, all one's ancestors and generations are redeemed; chant the Lord's Name with your mouth.
राम नामु पिआरे सभि कुल उधारे राम नामु मुखि बाणी ॥
ਆਵਣਜਾਣਰਹੇਸੁਖੁਪਾਇਆਘਰਿਅਨਹਦਸੁਰਤਿਸਮਾਣੀ॥
ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹ ਆਪਣੇ ਹਿਰਦੇ-ਘਰ ਵਿਚ ਇਕ-ਰਸ ਆਨੰਦ ਮਾਣਦਾ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।
Comings and goings cease, peace is obtained, and in the home of the heart, one's awareness is absorbed in the unstruck melody of the sound current.
आवण जाण रहे सुखु पाइआ घरि अनहद सुरति समाणी ॥
ਹਰਿਹਰਿਏਕੋਪਾਇਆਹਰਿਪ੍ਰਭੁਨਾਨਕਕਿਰਪਾਧਾਰੇ॥
ਹੇ ਨਾਨਕ! ਪਰਮਾਤਮਾ ਉਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
I have found the One and only Lord, Har, Har. The Lord God has showered His Mercy upon Nanak.
हरि हरि एको पाइआ हरि प्रभु नानक किरपा धारे ॥
ਸੋਹਿਲੜਾਹਰਿਰਾਮਨਾਮੁਗੁਰਸਬਦੀਵੀਚਾਰੇ॥੧॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦੀ ਰੌ ਚੱਲ ਪੈਂਦੀ ਹੈ ॥੧॥
The song of joy is the Naam, the Name of the Lord; through the Word of the Guru's Shabad, contemplate it. ||1||
सोहिलड़ा हरि राम नामु गुर सबदी वीचारे ॥१॥
ਹਮਨੀਵੀਪ੍ਰਭੁਅਤਿਊਚਾਕਿਉਕਰਿਮਿਲਿਆਜਾਏਰਾਮ॥
ਹੇ ਭਾਈ! ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ, ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਫਿਰ ਸਾਡਾ ਉਸ ਨਾਲ ਮਿਲਾਪ ਕਿਵੇਂ ਹੋ ਸਕੇ?
I am lowly, and God is lofty and exalted. How will I ever meet Him?
हम नीवी प्रभु अति ऊचा किउ करि मिलिआ जाए राम ॥
ਗੁਰਿਮੇਲੀਬਹੁਕਿਰਪਾਧਾਰੀਹਰਿਕੈਸਬਦਿਸੁਭਾਏਰਾਮ॥
(ਉੱਤਰ) ਜਿਸ ਉਤੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਨੂੰ (ਪ੍ਰਭੂ-ਚਰਨਾਂ ਵਿਚ) ਜੋੜ ਦਿੱਤਾ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਲੀਨ ਹੋ ਜਾਂਦੀ ਹੈ।
The Guru has very mercifully blessed me and united me with the Lord; through the Shabad, the Word of the Lord, I am lovingly embellished.
गुरि मेली बहु किरपा धारी हरि कै सबदि सुभाए राम ॥
ਮਿਲੁਸਬਦਿਸੁਭਾਏਆਪੁਗਵਾਏਰੰਗਸਿਉਰਲੀਆਮਾਣੇ॥
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਵਿਚ ਮਿਲ ਕੇ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦੀ ਹੈ, ਅਤੇ ਪ੍ਰੇਮ ਵਿਚ ਪ੍ਰਭੂ ਦਾ ਮਿਲਾਪ ਮਾਣਦੀ ਹੈ।
Merging in the Word of the Shabad, I am lovingly embellished; my ego is eradicated, and I revel in joyous love.
मिलु सबदि सुभाए आपु गवाए रंग सिउ रलीआ माणे ॥
ਸੇਜਸੁਖਾਲੀਜਾਪ੍ਰਭੁਭਾਇਆਹਰਿਹਰਿਨਾਮਿਸਮਾਣੇ॥
ਜਦੋਂ ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਉਸ ਦੇ ਹਿਰਦੇ ਦੀ ਸੇਜ ਆਨੰਦ-ਭਰਪੂਰ ਹੋ ਜਾਂਦੀ ਹੈ, ਉਹ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੀ ਹੈ।
My bed is so comfortable, since I became pleasing to God; I am absorbed in the Name of the Lord, Har, Har.
सेज सुखाली जा प्रभु भाइआ हरि हरि नामि समाणे ॥
ਨਾਨਕਸੋਹਾਗਣਿਸਾਵਡਭਾਗੀਜੇਚਲੈਸਤਿਗੁਰਭਾਏ॥
ਹੇ ਨਾਨਕ! ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਜਦੋਂ ਗੁਰੂ ਦੀ ਰਜ਼ਾ ਅਨੁਸਾਰ ਤੁਰਦੀ ਹੈ ਤਾਂ ਉਹ ਵੱਡੀ ਕਿਸਮਤ ਵਾਲੀ ਬਣ ਜਾਂਦੀ ਹੈ।
O Nanak, that soul bride is so very blessed, who walks in harmony with the True Guru's Will.
नानक सोहागणि सा वडभागी जे चलै सतिगुर भाए ॥
ਹਮਨੀਵੀਪ੍ਰਭੁਅਤਿਊਚਾਕਿਉਕਰਿਮਿਲਿਆਜਾਏਰਾਮ॥੨॥
(ਉਂਞ ਤਾਂ) ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਉਸ ਨਾਲ ਸਾਡਾ ਮੇਲ ਨਹੀਂ ਹੋ ਸਕਦਾ ॥੨॥
I am lowly, and God is lofty and exalted. How will I ever meet Him? ||2||
हम नीवी प्रभु अति ऊचा किउ करि मिलिआ जाए राम ॥२॥
ਘਟਿਘਟੇਸਭਨਾਵਿਚਿਏਕੋਏਕੋਰਾਮਭਤਾਰੋਰਾਮ॥
ਹੇ ਭਾਈ! ਹਰੇਕ ਸਰੀਰ ਵਿਚ, ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ।
In each and every heart, and deep within all, is the One Lord, the Husband Lord of all.
घटि घटे सभना विचि एको एको राम भतारो राम ॥
ਇਕਨਾਪ੍ਰਭੁਦੂਰਿਵਸੈਇਕਨਾਮਨਿਆਧਾਰੋਰਾਮ॥
ਪਰ, ਕਈ ਜੀਵਾਂ ਨੂੰ ਉਹ ਪ੍ਰਭੂ ਕਿਤੇ ਦੂਰ ਵੱਸਦਾ ਜਾਪਦਾ ਹੈ, ਤੇ, ਕਈ ਜੀਵਾਂ ਦੇ ਮਨ ਵਿਚ ਉਸ ਪ੍ਰਭੂ ਦਾ ਹੀ ਆਸਰਾ ਹੈ।
God dwells far away from some, while for others, He is the Support of the mind.
इकना प्रभु दूरि वसै इकना मनि आधारो राम ॥
ਇਕਨਾਮਨਆਧਾਰੋਸਿਰਜਣਹਾਰੋਵਡਭਾਗੀਗੁਰੁਪਾਇਆ॥
ਸਭ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੀ ਕਈ ਜੀਵਾਂ ਦੇ ਮਨ ਦਾ ਸਹਾਰਾ ਹੈ (ਕਿਉਂਕਿ ਉਹਨਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ ਹੈ।
For some, the Creator Lord is the Support of the mind; He is obtained by great good fortune, through the Guru.
इकना मन आधारो सिरजणहारो वडभागी गुरु पाइआ ॥
ਘਟਿਘਟਿਹਰਿਪ੍ਰਭੁਏਕੋਸੁਆਮੀਗੁਰਮੁਖਿਅਲਖੁਲਖਾਇਆ॥
ਹੇ ਭਾਈ! ਹਰੇਕ ਸਰੀਰ ਵਿਚ ਇਕ ਮਾਲਕ-ਪ੍ਰਭੂ ਹੀ ਵੱਸਦਾ ਹੈ, ਗੁਰੂ ਦੀ ਸਰਨ ਰਹਿਣ ਵਾਲੇ ਮਨੁੱਖ ਨੇ ਉਸ ਅਦ੍ਰਿਸ਼ਟ ਪ੍ਰਭੂ ਨੂੰ (ਹਰੇਕ ਸਰੀਰ ਵਿਚ ਵੱਸਦਾ) ਵੇਖ ਲਿਆ ਹੈ।
The One Lord God, the Master, is in each and every heart; the Gurmukh sees the unseen.
घटि घटि हरि प्रभु एको सुआमी गुरमुखि अलखु लखाइआ ॥
ਸਹਜੇਅਨਦੁਹੋਆਮਨੁਮਾਨਿਆਨਾਨਕਬ੍ਰਹਮਬੀਚਾਰੋ॥
ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਿਚ ਪਤੀਜਿਆ ਰਹਿੰਦਾ ਹੈ।
The mind is satisfied, in natural ecstasy, O Nanak, contemplating God.
सहजे अनदु होआ मनु मानिआ नानक ब्रहम बीचारो ॥
ਘਟਿਘਟੇਸਭਨਾਵਿਚਿਏਕੋਏਕੋਰਾਮਭਤਾਰੋਰਾਮ॥੩॥
ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ ॥੩॥
In each and every heart, and deep within all, is the One Lord, the Husband Lord of all. ||3||
घटि घटे सभना विचि एको एको राम भतारो राम ॥३॥
ਗੁਰੁਸੇਵਨਿਸਤਿਗੁਰੁਦਾਤਾਹਰਿਹਰਿਨਾਮਿਸਮਾਇਆਰਾਮ॥
ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਸਰਨ ਪੈਂਦੇ ਹਨ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।
Those who serve the Guru, the True Guru, the Giver, merge in the Name of the Lord, Har, Har.
गुरु सेवनि सतिगुरु दाता हरि हरि नामि समाइआ राम ॥
ਹਰਿਧੂੜਿਦੇਵਹੁਮੈਪੂਰੇਗੁਰਕੀਹਮਪਾਪੀਮੁਕਤੁਕਰਾਇਆਰਾਮ॥
ਹੇ ਹਰੀ! ਮੈਨੂੰ ਭੀ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼! ਗੁਰੂ ਅਸਾਂ ਪਾਪੀ ਜੀਵਾਂ ਨੂੰ (ਵਿਕਾਰਾਂ ਤੋਂ) ਆਜ਼ਾਦ ਕਰ ਦੇਂਦਾ ਹੈ।
O Lord, please bless me with the dust of the feet of the Perfect Guru, so that I, a sinner, may be liberated.
हरि धूड़ि देवहु मै पूरे गुर की हम पापी मुकतु कराइआ राम ॥
ਪਾਪੀਮੁਕਤੁਕਰਾਏਆਪੁਗਵਾਏਨਿਜਘਰਿਪਾਇਆਵਾਸਾ॥
ਗੁਰੂ ਵਿਕਾਰੀ ਜੀਵਾਂ ਨੂੰ ਵਿਕਾਰਾਂ ਤੋਂ ਸੁਤੰਤਰ ਕਰ ਦੇਂਦਾ ਹੈ, (ਉਹਨਾਂ ਦੇ ਅੰਦਰੋਂ) ਆਪਾ-ਭਾਵ ਦੂਰ ਕਰ ਦੇਂਦਾ ਹੈ। (ਗੁਰੂ ਦੀ ਸਰਨ ਆਏ ਮਨੁੱਖ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ।
Even sinners are liberated, by eradicating their egotism; they obtain a home within their own heart.
पापी मुकतु कराए आपु गवाए निज घरि पाइआ वासा ॥
ਬਿਬੇਕਬੁਧੀਸੁਖਿਰੈਣਿਵਿਹਾਣੀਗੁਰਮਤਿਨਾਮਿਪ੍ਰਗਾਸਾ॥
(ਗੁਰੂ ਪਾਸੋਂ) ਚੰਗੇ ਮੰਦੇ ਕੰਮ ਦੀ ਪਰਖ ਕਰ ਸਕਣ ਵਾਲੀ ਅਕਲ ਪ੍ਰਾਪਤ ਕਰ ਕੇ ਉਹਨਾਂ ਦੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤਦੀ ਹੈ। ਗੁਰੂ ਦੀ ਮਤਿ ਦਾ ਸਦਕਾ ਹਰਿ-ਨਾਮ ਦੀ ਰਾਹੀਂ (ਉਹਨਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
With clear understanding, the night of their lives passes peacefully; through the Guru's Teachings, the Naam is revealed to them.
बिबेक बुधी सुखि रैणि विहाणी गुरमति नामि प्रगासा ॥
ਹਰਿਹਰਿਅਨਦੁਭਇਆਦਿਨੁਰਾਤੀਨਾਨਕਹਰਿਮੀਠਲਗਾਏ॥
ਹੇ ਨਾਨਕ! ਉਹਨਾਂ ਨੂੰ ਹਰਿ-ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਦਿਨ ਰਾਤ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ,
Through the Lord, Har, Har, I am in ecstasy, day and night. O Nanak, the Lord seems sweet.
हरि हरि अनदु भइआ दिनु राती नानक हरि मीठ लगाए ॥
ਗੁਰੁਸੇਵਨਿਸਤਿਗੁਰੁਦਾਤਾਹਰਿਹਰਿਨਾਮਿਸਮਾਏ॥੪॥੬॥੭॥੫॥੭॥੧੨॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋਏ ਰਹਿੰਦੇ ਹਨ ॥੪॥੬॥੭॥੫॥੭॥੧੨॥
Those who serve the Guru, the True Guru, the Giver, merge in the Name of the Lord, Har, Har. ||4||6||7||5||7||12||
गुरु सेवनि सतिगुरु दाता हरि हरि नामि समाए ॥४॥६॥७॥५॥७॥१२॥
WWW.GURBANI.WORLD