ਰਾਗੁਸੂਹੀਮਹਲਾ੪ਛੰਤਘਰੁ੧॥
ਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
Raag Soohee, Fourth Mahalaa, Chhant, First House:
रागु सूही महला ४ छंत घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਤਿਗੁਰੁਪੁਰਖੁਮਿਲਾਇਅਵਗਣਵਿਕਣਾਗੁਣਰਵਾਬਲਿਰਾਮਜੀਉ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ)।
If only I could meet the True Guru, the Primal Being. Discarding my faults and sins, I would chant the Lord's Glorious Praises.
सतिगुरु पुरखु मिलाइ अवगण विकणा गुण रवा बलि राम जीउ ॥
ਹਰਿਹਰਿਨਾਮੁਧਿਆਇਗੁਰਬਾਣੀਨਿਤਨਿਤਚਵਾਬਲਿਰਾਮਜੀਉ॥
ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ।
I meditate on the Naam, the Name of the Lord, Har, Har. Continuously, continually, I chant the Word of the Guru's Bani.
हरि हरि नामु धिआइ गुरबाणी नित नित चवा बलि राम जीउ ॥
ਗੁਰਬਾਣੀਸਦਮੀਠੀਲਾਗੀਪਾਪਵਿਕਾਰਗਵਾਇਆ॥
ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ।
Gurbani always seems so sweet; I have eradicated the sins from within.
गुरबाणी सद मीठी लागी पाप विकार गवाइआ ॥
ਹਉਮੈਰੋਗੁਗਇਆਭਉਭਾਗਾਸਹਜੇਸਹਜਿਮਿਲਾਇਆ॥
ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।
The disease of egotism is gone, fear has left, and I am absorbed in celestial peace.
हउमै रोगु गइआ भउ भागा सहजे सहजि मिलाइआ ॥
ਕਾਇਆਸੇਜਗੁਰਸਬਦਿਸੁਖਾਲੀਗਿਆਨਤਤਿਕਰਿਭੋਗੋ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ।
Through the Word of the Guru's Shabad, the bed of my body has become cozy and beautiful, and I enjoy the essence of spiritual wisdom.
काइआ सेज गुर सबदि सुखाली गिआन तति करि भोगो ॥
ਅਨਦਿਨੁਸੁਖਿਮਾਣੇਨਿਤਰਲੀਆਨਾਨਕਧੁਰਿਸੰਜੋਗੋ॥੧॥
ਹੇ ਨਾਨਕ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ ॥੧॥
Night and day, I continually enjoy peace and pleasure. O Nanak, this is my pre-ordained destiny. ||1||
अनदिनु सुखि माणे नित रलीआ नानक धुरि संजोगो ॥१॥
ਸਤੁਸੰਤੋਖੁਕਰਿਭਾਉਕੁੜਮੁਕੁੜਮਾਈਆਇਆਬਲਿਰਾਮਜੀਉ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਵਿਚੋਲਾ-ਗੁਰੂ ਆ ਕੇ ਮਿਲ ਪਿਆ (ਉਸ ਦੇ ਹਿਰਦੇ ਵਿਚ) ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰ ਕੇ,
The soul-bride is lovingly embellished with truth and contentment; her Father, the Guru, has come to engage her in marriage to her Husband Lord.
सतु संतोखु करि भाउ कुड़मु कुड़माई आइआ बलि राम जीउ ॥
ਸੰਤਜਨਾਕਰਿਮੇਲੁਗੁਰਬਾਣੀਗਾਵਾਈਆਬਲਿਰਾਮਜੀਉ॥
ਸਾਧਸੰਗਤਿ ਦਾ (ਉਸ ਨਾਲ) ਮੇਲ ਕਰ ਕੇ ਗੁਰੂ ਨੇ (ਉਸ ਨੂੰ) ਸਿਫ਼ਤਿ-ਸਾਲਾਹ ਦੀ ਬਾਣੀ ਗਾਵਣ ਦੀ ਪ੍ਰੇਰਨਾ ਕੀਤੀ।
Joining with the humble Saints, I sing Gurbani.
संत जना करि मेलु गुरबाणी गावाईआ बलि राम जीउ ॥
ਬਾਣੀਗੁਰਗਾਈਪਰਮਗਤਿਪਾਈਪੰਚਮਿਲੇਸੋਹਾਇਆ॥
ਜਦੋਂ ਜੀਵ-ਇਸਤ੍ਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗਾਣੀ ਸ਼ੁਰੂ ਕੀਤੀ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ। ਉਸ ਦੇ ਗਿਆਨ-ਇੰਦ੍ਰੇ (ਵਿਕਾਰਾਂ ਵਲ ਦੌੜਨ ਦੇ ਥਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ) ਮਿਲ ਬੈਠੇ, ਤੇ ਸੋਹਣੇ ਲੱਗਣ ਲੱਗ ਪਏ।
Singing the Guru's Bani, I have obtained the supreme status; meeting with the Saints, the self-elect, I am blessed and adorned.
बाणी गुर गाई परम गति पाई पंच मिले सोहाइआ ॥
ਗਇਆਕਰੋਧੁਮਮਤਾਤਨਿਨਾਠੀਪਾਖੰਡੁਭਰਮੁਗਵਾਇਆ॥
ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿਚ ਵੱਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਦੂਰ ਹੋ ਗਿਆ, ਭਟਕਣਾ ਦੂਰ ਹੋ ਗਈ।
Anger and attachment have left my body and run away; I have eradicated hypocrisy and doubt.
गइआ करोधु ममता तनि नाठी पाखंडु भरमु गवाइआ ॥
ਹਉਮੈਪੀਰਗਈਸੁਖੁਪਾਇਆਆਰੋਗਤਭਏਸਰੀਰਾ॥
(ਉਸ ਦੇ ਅੰਦਰੋਂ) ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਿਰੋਆ ਹੋ ਗਿਆ, ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ।
The pain of egotism is gone, and I have found peace; my body has become healthy and free of disease.
हउमै पीर गई सुखु पाइआ आरोगत भए सरीरा ॥
ਗੁਰਪਰਸਾਦੀਬ੍ਰਹਮੁਪਛਾਤਾਨਾਨਕਗੁਣੀਗਹੀਰਾ॥੨॥
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ ॥੨॥
By Guru's Grace, O Nanak, I have realized God, the ocean of virtue. ||2||
गुर परसादी ब्रहमु पछाता नानक गुणी गहीरा ॥२॥
ਮਨਮੁਖਿਵਿਛੁੜੀਦੂਰਿਮਹਲੁਨਪਾਏਬਲਿਗਈਬਲਿਰਾਮਜੀਉ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲੋਂ ਵਿਛੁੜੀ ਰਹਿੰਦੀ ਹੈ, (ਉਸ ਦੇ ਚਰਨਾਂ ਤੋਂ) ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ, (ਤ੍ਰਿਸ਼ਨਾ ਦੀ ਅੱਗ ਵਿਚ) ਸੜੀ ਰਹਿੰਦੀ ਹੈ।
The self-willed manmukh is separated, far away from God; she does not obtain the Mansion of His Presence, and she burns.
मनमुखि विछुड़ी दूरि महलु न पाए बलि गई बलि राम जीउ ॥
ਅੰਤਰਿਮਮਤਾਕੂਰਿਕੂੜੁਵਿਹਾਝੇਕੂੜਿਲਈਬਲਿਰਾਮਜੀਉ॥
ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ, ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਹੈ, ਮਾਇਆ ਉਸ ਨੂੰ ਸਦਾ ਗ੍ਰਸੀ ਰੱਖਦੀ ਹੈ।
Egotism and falsehood are deep within her; deluded by falsehood, she deals only in falsehood.
अंतरि ममता कूरि कूड़ु विहाझे कूड़ि लई बलि राम जीउ ॥
ਕੂੜੁਕਪਟੁਕਮਾਵੈਮਹਾਦੁਖੁਪਾਵੈਵਿਣੁਸਤਿਗੁਰਮਗੁਨਪਾਇਆ॥
ਉਹ ਜੀਵ-ਇਸਤ੍ਰੀ (ਮਾਇਆ ਦੀ ਖ਼ਾਤਰ ਸਦਾ) ਝੂਠ ਠੱਗੀ (ਆਦਿਕ ਦੀ) ਕਾਰ ਕਰਦੀ ਹੈ, ਬੜਾ ਦੁੱਖ ਸਹਾਰਦੀ ਰਹਿੰਦੀ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਨਹੀਂ ਲੱਭਦਾ।
Practicing fraud and falsehood, she suffers terrible pain; without the True Guru, she does not find the way.
कूड़ु कपटु कमावै महा दुखु पावै विणु सतिगुर मगु न पाइआ ॥
ਉਝੜਪੰਥਿਭ੍ਰਮੈਗਾਵਾਰੀਖਿਨੁਖਿਨੁਧਕੇਖਾਇਆ॥
ਉਹ ਮੂਰਖ ਜੀਵ-ਇਸਤ੍ਰੀ ਉਜਾੜ ਦੇ ਰਸਤੇ ਵਿਚ (ਜਿਥੇ ਕਾਮਾਦਿਕ ਲੁਟੇਰੇ ਲੁੱਟ ਲੈਂਦੇ ਹਨ) ਭਟਕਦੀ ਫਿਰਦੀ ਹੈ, ਤੇ ਹਰ ਵੇਲੇ ਧੱਕੇ ਖਾਂਦੀ ਹੈ।
The foolish soul-bride wanders along dismal pathways; each and every moment, she is bumped and pushed.
उझड़ पंथि भ्रमै गावारी खिनु खिनु धके खाइआ ॥
ਆਪੇਦਇਆਕਰੇਪ੍ਰਭੁਦਾਤਾਸਤਿਗੁਰੁਪੁਰਖੁਮਿਲਾਏ॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਦਾਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ, ਉਹਨਾਂ ਨੂੰ ਸਮਰੱਥ ਗੁਰੂ ਮਿਲਾ ਦੇਂਦਾ ਹੈ।
God, the Great Giver, shows His Mercy, and leads her to meet the True Guru, the Primal Being.
आपे दइआ करे प्रभु दाता सतिगुरु पुरखु मिलाए ॥
ਜਨਮਜਨਮਕੇਵਿਛੁੜੇਜਨਮੇਲੇਨਾਨਕਸਹਜਿਸੁਭਾਏ॥੩॥
ਗੁਰੂ ਉਹਨਾਂ ਅਨੇਕਾਂ ਜਨਮਾਂ ਦੇ ਵਿਛੁੜੇ ਹੋਇਆਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਾ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥
Those beings who have been separated for countless incarnations, O Nanak, are reunited with the Lord, with intuitive ease. ||3||
जनम जनम के विछुड़े जन मेले नानक सहजि सुभाए ॥३॥
ਆਇਆਲਗਨੁਗਣਾਇਹਿਰਦੈਧਨਓਮਾਹੀਆਬਲਿਰਾਮਜੀਉ॥
(ਜਿਵੇਂ ਜਦੋਂ ਲਾੜਾ) ਮੁਹੂਰਤ ਕਢਾ ਕੇ (ਜੰਞ ਲੈ ਕੇ) ਆਉਂਦਾ ਹੈ (ਤਾਂ,) ਇਸਤ੍ਰੀ ਆਪਣੇ ਹਿਰਦੇ ਵਿਚ ਖ਼ੁਸ਼ ਹੁੰਦੀ ਹੈ,
Calculating the most auspicious moment, the Lord comes into the bride's home; her heart is filled with ecstasy.
आइआ लगनु गणाइ हिरदै धन ओमाहीआ बलि राम जीउ ॥
ਪੰਡਿਤਪਾਧੇਆਣਿਪਤੀਬਹਿਵਾਚਾਈਆਬਲਿਰਾਮਜੀਉ॥
ਪਾਂਧੇ ਪੰਡਿਤ ਪੱਤ੍ਰੀ ਲਿਆ ਕੇ ਬੈਠ ਕੇ (ਫੇਰੇ ਦੇਣ ਦਾ ਵੇਲਾ) ਵਿਚਾਰਦੇ ਹਨ।
The Pandits and astrologers have come, to sit and consult the almanacs.
पंडित पाधे आणि पती बहि वाचाईआ बलि राम जीउ ॥
ਪਤੀਵਾਚਾਈਮਨਿਵਜੀਵਧਾਈਜਬਸਾਜਨਸੁਣੇਘਰਿਆਏ॥
(ਪਾਂਧੇ ਪੰਡਿਤ) ਪੱਤ੍ਰੀ ਵਿਚਾਰਦੇ ਹਨ (ਉਧਰ) ਜਦੋਂ (ਵਿਆਹ ਵਾਲੀ ਕੰਨਿਆ) ਸੱਜਣ ਘਰ ਵਿਚ ਆਏ ਸੁਣਦੀ ਹੈ, ਤਾਂ ਉਸ ਦੇ ਮਨ ਵਿਚ ਖ਼ੁਸ਼ੀ ਦੀ ਲਹਿਰ ਚੱਲ ਪੈਂਦੀ ਹੈ।
They have consulted the almanacs, and the bride's mind vibrates with bliss, when she hears that her Friend is coming into the home of her heart.
पती वाचाई मनि वजी वधाई जब साजन सुणे घरि आए ॥
ਗੁਣੀਗਿਆਨੀਬਹਿਮਤਾਪਕਾਇਆਫੇਰੇਤਤੁਦਿਵਾਏ॥
ਗੁਣਵਾਨ ਬੈਠ ਕੇ ਫ਼ੈਸਲਾ ਕਰਦੇ ਹਨ, ਤੇ, ਤੁਰਤ ਫੇਰੇ ਦੇ ਦੇਂਦੇ ਹਨ (ਤਿਵੇਂ, ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀਵ-ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਵਿਚਾਰਦੇ ਹਨ। ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਦਾ ਪਰਕਾਸ਼ ਹੁੰਦਾ ਹੈ, ਉਸ ਦੇ ਮਨ ਵਿਚ ਆਨੰਦ ਦੇ, ਮਾਨੋ, ਵਾਜੇ ਵੱਜਦੇ ਹਨ। ਗੁਰਮੁਖ ਸਤਸੰਗੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਰਾ ਦੇਂਦੇ ਹਨ)।
The virtuous and wise men sat down and decided to perform the marriage immediately.
गुणी गिआनी बहि मता पकाइआ फेरे ततु दिवाए ॥
ਵਰੁਪਾਇਆਪੁਰਖੁਅਗੰਮੁਅਗੋਚਰੁਸਦਨਵਤਨੁਬਾਲਸਖਾਈ॥
ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ ਜੋ (ਸਾਧਾਰਨ ਉੱਦਮ ਨਾਲ) ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਸਦਾ ਨਵੇਂ ਪਿਆਰ ਵਾਲਾ ਹੈ, ਜੋ ਬਚਪਨ ਤੋਂ ਹੀ ਮਿੱਤਰ ਚਲਾ ਆਉਂਦਾ ਹੈ।
She has found her Husband, the Inaccessible, Unfathomable Primal Lord, who is forever young; He is her Best Friend from her earliest childhood.
वरु पाइआ पुरखु अगंमु अगोचरु सद नवतनु बाल सखाई ॥
ਨਾਨਕਕਿਰਪਾਕਰਿਕੈਮੇਲੇਵਿਛੁੜਿਕਦੇਨਜਾਈ॥੪॥੧॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਉਹ ਪ੍ਰਭੂ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ, ਉਹ ਮੁੜ ਕਦੇ ਉਸ ਤੋਂ ਨਹੀਂ ਵਿਛੁੜਦੀ ॥੪॥੧॥
O Nanak, he has mercifully united the bride with Himself. She shall never be separated again. ||4||1||
नानक किरपा करि कै मेले विछुड़ि कदे न जाई ॥४॥१॥
WWW.GURBANI.WORLD