ਬਿਲਾਵਲੁਮਹਲਾ੯॥
Bilaaval, Ninth Mahalaa:
बिलावलु महला ९ ॥
ਜਾਮਹਿਭਜਨੁਰਾਮਕੋਨਾਂਹੀ॥
ਹੇ ਭਾਈ! ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ,
There is no meditation on the Lord within him.
जा महि भजनु राम को नांही ॥
ਤਿਹਨਰਿਜਨਮੁਅਕਾਰਥੁਖੋਇਆਯਹਰਾਖਹੁਮਨਮਾਹੀ॥੧॥ਰਹਾਉ॥
ਇਹ ਗੱਲ ਪੱਕੀ ਚੇਤੇ ਰੱਖੋ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ ॥੧॥ ਰਹਾਉ ॥
That man wastes his life uselessly - keep this in mind. ||1||Pause||
तिह नरि जनमु अकारथु खोइआ यह राखहु मन माही ॥१॥ रहाउ ॥
ਤੀਰਥਕਰੈਬ੍ਰਤਫੁਨਿਰਾਖੈਨਹਮਨੂਆਬਸਿਜਾਕੋ॥
ਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ,
He bathes at sacred shrines of pilgrimage, and adheres to fasts, but he has no control over his mind.
तीरथ करै ब्रत फुनि राखै नह मनूआ बसि जा को ॥
ਨਿਹਫਲਧਰਮਤਾਹਿਤੁਮਮਾਨੋਸਾਚੁਕਹਤਮੈਯਾਕਉ॥੧॥
ਪਰ ਤੁਸੀ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ ॥੧॥
Know that such religion is useless to him. I speak the Truth for his sake. ||1||
निहफल धरम ताहि तुम मानो साचु कहत मै या कउ ॥१॥
ਜੈਸੇਪਾਹਨੁਜਲਮਹਿਰਾਖਿਓਭੇਦੈਨਾਹਿਤਿਹਪਾਨੀ॥
ਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ। (ਪਾਣੀ ਉਸ ਉਤੇ ਅਸਰ ਨਹੀਂ ਕਰ ਸਕਦਾ),
It's like a stone, kept immersed in water; still, the water does not penetrate it.
जैसे पाहनु जल महि राखिओ भेदै नाहि तिह पानी ॥
ਤੈਸੇਹੀਤੁਮਤਾਹਿਪਛਾਨੋਭਗਤਿਹੀਨਜੋਪ੍ਰਾਨੀ॥੨॥
ਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ ॥੨॥
So, understand it: that mortal being who lacks devotional worship is just like that. ||2||
तैसे ही तुम ताहि पछानो भगति हीन जो प्रानी ॥२॥
ਕਲਿਮਹਿਮੁਕਤਿਨਾਮਤੇਪਾਵਤਗੁਰਯਹਭੇਦੁਬਤਾਵੈ॥
ਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ।
In this Dark Age of Kali Yuga, liberation comes from the Naam. The Guru has revealed this secret.
कलि महि मुकति नाम ते पावत गुर यह भेदु बतावै ॥
ਕਹੁਨਾਨਕਸੋਈਨਰੁਗਰੂਆਜੋਪ੍ਰਭਕੇਗੁਨਗਾਵੈ॥੩॥੩॥
ਨਾਨਕ ਆਖਦਾ ਹੈ- ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥੩॥
Says Nanak, he alone is a great man, who sings the Praises of God. ||3||3||
कहु नानक सोई नरु गरूआ जो प्रभ के गुन गावै ॥३॥३॥
WWW.GURBANI.WORLD