ਰਾਗੁਸੂਹੀਮਹਲਾ੫ਘਰੁ੬॥
ਰਾਗ ਸੂਹੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Soohee, Fifth Mahalaa, Sixth House:
रागु सूही महला ५ घरु ६ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਤਿਗੁਰਪਾਸਿਬੇਨੰਤੀਆਮਿਲੈਨਾਮੁਆਧਾਰਾ॥
ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)।
I offer this prayer to the True Guru, to bless me with the sustenance of the Naam.
सतिगुर पासि बेनंतीआ मिलै नामु आधारा ॥
ਤੁਠਾਸਚਾਪਾਤਿਸਾਹੁਤਾਪੁਗਇਆਸੰਸਾਰਾ॥੧॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ॥੧॥
When the True King is pleased, the world is rid of its diseases. ||1||
तुठा सचा पातिसाहु तापु गइआ संसारा ॥१॥
ਭਗਤਾਕੀਟੇਕਤੂੰਸੰਤਾਕੀਓਟਤੂੰਸਚਾਸਿਰਜਨਹਾਰਾ॥੧॥ਰਹਾਉ॥
ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ॥੧॥ ਰਹਾਉ ॥
You are the Support of Your devotees, and the Shelter of the Saints, O True Creator Lord. ||1||Pause||
भगता की टेक तूं संता की ओट तूं सचा सिरजनहारा ॥१॥ रहाउ ॥
ਸਚੁਤੇਰੀਸਾਮਗਰੀਸਚੁਤੇਰਾਦਰਬਾਰਾ॥
ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ,
True are Your devices, and True is Your Court.
सचु तेरी सामगरी सचु तेरा दरबारा ॥
ਸਚੁਤੇਰੇਖਾਜੀਨਿਆਸਚੁਤੇਰਾਪਾਸਾਰਾ॥੨॥
(ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ ॥੨॥
True are Your treasures, and True is Your expanse. ||2||
सचु तेरे खाजीनिआ सचु तेरा पासारा ॥२॥
ਤੇਰਾਰੂਪੁਅਗੰਮੁਹੈਅਨੂਪੁਤੇਰਾਦਰਸਾਰਾ॥
ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)।
Your Form is inaccessible, and Your Vision is incomparably beautiful.
तेरा रूपु अगंमु है अनूपु तेरा दरसारा ॥
ਹਉਕੁਰਬਾਣੀਤੇਰਿਆਸੇਵਕਾਜਿਨੑਹਰਿਨਾਮੁਪਿਆਰਾ॥੩॥
ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ॥੩॥
I am a sacrifice to Your servants; they love Your Name, O Lord. ||3||
हउ कुरबाणी तेरिआ सेवका जिन हरि नामु पिआरा ॥३॥
ਸਭੇਇਛਾਪੂਰੀਆਜਾਪਾਇਆਅਗਮਅਪਾਰਾ॥
ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)।
All desires are fulfilled, when the Inaccessible and Infinite Lord is obtained.
सभे इछा पूरीआ जा पाइआ अगम अपारा ॥
ਗੁਰੁਨਾਨਕੁਮਿਲਿਆਪਾਰਬ੍ਰਹਮੁਤੇਰਿਆਚਰਣਾਕਉਬਲਿਹਾਰਾ॥੪॥੧॥੪੭॥
ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੧॥੪੭॥
Guru Nanak has met the Supreme Lord God; I am a sacrifice to Your Feet. ||4||1||47||
गुरु नानकु मिलिआ पारब्रहमु तेरिआ चरणा कउ बलिहारा ॥४॥१॥४७॥
WWW.GURBANI.WORLD