ਸੂਹੀਮਹਲਾ੫॥
Soohee, Fifth Mahalaa:
सूही महला ५ ॥
ਜਾਕੈਦਰਸਿਪਾਪਕੋਟਿਉਤਾਰੇ॥
ਹੇ ਭਾਈ! (ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੍ਹਾਂ ਦੇ ਦਰਸਨ ਨਾਲ ਕ੍ਰੋੜਾਂ ਪਾਪ ਲਹਿ ਜਾਂਦੇ ਹਨ,
By the Blessed Vision of their Darshan, millions of sins are erased.
जा कै दरसि पाप कोटि उतारे ॥
ਭੇਟਤਸੰਗਿਇਹੁਭਵਜਲੁਤਾਰੇ॥੧॥
(ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧॥
Meeting with them, this terrifying world-ocean is crossed over||1||
भेटत संगि इहु भवजलु तारे ॥१॥
ਓਇਸਾਜਨਓਇਮੀਤਪਿਆਰੇ॥
ਹੇ ਭਾਈ! ਉਹ (ਸੰਤ ਜਨ ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ,
They are my companions, and they are my dear friends,
ओइ साजन ओइ मीत पिआरे ॥
ਜੋਹਮਕਉਹਰਿਨਾਮੁਚਿਤਾਰੇ॥੧॥ਰਹਾਉ॥
ਜੇਹੜੇ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ॥੧॥ ਰਹਾਉ ॥
who inspire me to remember the Lord's Name. ||1||Pause||
जो हम कउ हरि नामु चितारे ॥१॥ रहाउ ॥
ਜਾਕਾਸਬਦੁਸੁਨਤਸੁਖਸਾਰੇ॥
ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ,
Hearing the Word of His Shabad, I am totally at peace.
जा का सबदु सुनत सुख सारे ॥
ਜਾਕੀਟਹਲਜਮਦੂਤਬਿਦਾਰੇ॥੨॥
ਜਿਨ੍ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ ॥੨॥
When I serve Him, the Messenger of Death is chased away. ||2||
जा की टहल जमदूत बिदारे ॥२॥
ਜਾਕੀਧੀਰਕਇਸੁਮਨਹਿਸਧਾਰੇ॥
ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ,
His comfort and consolation soothes and supports my mind.
जा की धीरक इसु मनहि सधारे ॥
ਜਾਕੈਸਿਮਰਣਿਮੁਖਉਜਲਾਰੇ॥੩॥
ਜਿਨ੍ਹਾਂ (ਦੇ ਦਿੱਤੇ ਹੋਏ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹੁੰਦਾ ਹੈ ॥੩॥
Remembering Him in meditation, my face is radiant and bright. ||3||
जा कै सिमरणि मुख उजलारे ॥३॥
ਪ੍ਰਭਕੇਸੇਵਕਪ੍ਰਭਿਆਪਿਸਵਾਰੇ॥
ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ।
God embellishes and supports His servants.
प्रभ के सेवक प्रभि आपि सवारे ॥
ਸਰਣਿਨਾਨਕਤਿਨੑਸਦਬਲਿਹਾਰੇ॥੪॥੭॥੧੩॥
ਹੇ ਭਾਈ! ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ॥੪॥੭॥੧੩॥
Nanak seeks the Protection of their Sanctuary; he is forever a sacrifice to them. ||4||7||13||
सरणि नानक तिन सद बलिहारे ॥४॥७॥१३॥
WWW.GURBANI.WORLD