ਬਿਲਾਵਲੁਮਹਲਾ੩ਘਰੁ੧॥
ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Bilaaval, Third Mahalaa, First House:
बिलावलु महला ३ घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਧ੍ਰਿਗੁਧ੍ਰਿਗੁਖਾਇਆਧ੍ਰਿਗੁਧ੍ਰਿਗੁਸੋਇਆਧ੍ਰਿਗੁਧ੍ਰਿਗੁਕਾਪੜੁਅੰਗਿਚੜਾਇਆ॥
ਹੇ ਭਾਈ! ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ।
Cursed, cursed is the food; cursed, cursed is the sleep; cursed, cursed are the clothes worn on the body.
ध्रिगु ध्रिगु खाइआ ध्रिगु ध्रिगु सोइआ ध्रिगु ध्रिगु कापड़ु अंगि चड़ाइआ ॥
ਧ੍ਰਿਗੁਸਰੀਰੁਕੁਟੰਬਸਹਿਤਸਿਉਜਿਤੁਹੁਣਿਖਸਮੁਨਪਾਇਆ॥
(ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ।
Cursed is the body, along with family and friends, when one does not find his Lord and Master in this life.
ध्रिगु सरीरु कुटंब सहित सिउ जितु हुणि खसमु न पाइआ ॥
ਪਉੜੀਛੁੜਕੀਫਿਰਿਹਾਥਿਨਆਵੈਅਹਿਲਾਜਨਮੁਗਵਾਇਆ॥੧॥
(ਹੇ ਭਾਈ! ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ। ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ॥੧॥
He misses the step of the ladder, and this opportunity will not come into his hands again; his life is wasted, uselessly. ||1||
पउड़ी छुड़की फिरि हाथि न आवै अहिला जनमु गवाइआ ॥१॥
ਦੂਜਾਭਾਉਨਦੇਈਲਿਵਲਾਗਣਿਜਿਨਿਹਰਿਕੇਚਰਣਵਿਸਾਰੇ॥
ਹੇ ਭਾਈ! ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੋੜਨ ਨਹੀਂ ਦੇਂਦਾ।
The love of duality does not allow him to lovingly focus his attention on the Lord; he forgets the Feet of the Lord.
दूजा भाउ न देई लिव लागणि जिनि हरि के चरण विसारे ॥
ਜਗਜੀਵਨਦਾਤਾਜਨਸੇਵਕਤੇਰੇਤਿਨਕੇਤੈਦੂਖਨਿਵਾਰੇ॥੧॥ਰਹਾਉ॥
ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ ॥੧॥ ਰਹਾਉ ॥
O Life of the World, O Great Giver, you eradicate the sorrows of your humble servants. ||1||Pause||
जगजीवन दाता जन सेवक तेरे तिन के तै दूख निवारे ॥१॥ रहाउ ॥
ਤੂਦਇਆਲੁਦਇਆਪਤਿਦਾਤਾਕਿਆਏਹਿਜੰਤਵਿਚਾਰੇ॥
ਹੇ ਪ੍ਰਭੂ! ਤੂੰ (ਆਪ ਹੀ) ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਆਪ ਹੀ (ਆਪਣੇ ਚਰਨਾਂ ਦੀ ਪ੍ਰੀਤ) ਦੇਣ ਵਾਲਾ ਹੈਂ (ਤੇਰੇ ਪੈਦਾ ਕੀਤੇ) ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ।
You are Merciful, O Great Giver of Mercy; what are these poor beings?
तू दइआलु दइआपति दाता किआ एहि जंत विचारे ॥
ਮੁਕਤਬੰਧਸਭਿਤੁਝਤੇਹੋਏਐਸਾਆਖਿਵਖਾਣੇ॥
ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ-ਕੋਈ ਵਿਰਲਾ ਗੁਰਮੁਖਿ ਇਹ ਗੱਲ ਆਖ ਕੇ ਸਮਝਾਂਦਾ ਹੈ।
All are liberated or placed into bondage by You; this is all one can say.
मुकत बंध सभि तुझ ते होए ऐसा आखि वखाणे ॥
ਗੁਰਮੁਖਿਹੋਵੈਸੋਮੁਕਤੁਕਹੀਐਮਨਮੁਖਬੰਧਵਿਚਾਰੇ॥੨॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ ॥੨॥
One who becomes Gurmukh is said to be liberated, while the poor self-willed manmukhs are in bondage. ||2||
गुरमुखि होवै सो मुकतु कहीऐ मनमुख बंध विचारे ॥२॥
ਸੋਜਨੁਮੁਕਤੁਜਿਸੁਏਕਲਿਵਲਾਗੀਸਦਾਰਹੈਹਰਿਨਾਲੇ॥
ਜਿਸ ਮਨੁੱਖ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।
He alone is liberated, who lovingly focuses his attention on the One Lord, always dwelling with the Lord.
सो जनु मुकतु जिसु एक लिव लागी सदा रहै हरि नाले ॥
ਤਿਨਕੀਗਹਣਗਤਿਕਹੀਨਜਾਈਸਚੈਆਪਿਸਵਾਰੇ॥
ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ।
His depth and condition cannot be described. The True Lord Himself embellishes him.
तिन की गहण गति कही न जाई सचै आपि सवारे ॥
ਭਰਮਿਭੁਲਾਣੇਸਿਮਨਮੁਖਕਹੀਅਹਿਨਾਉਰਵਾਰਿਨਪਾਰੇ॥੩॥
ਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ॥੩॥
Those who wander around, deluded by doubt, are called manmukhs; they are neither on this side, nor on the other side. ||3||
भरमि भुलाणे सि मनमुख कहीअहि ना उरवारि न पारे ॥३॥
ਜਿਸਨੋਨਦਰਿਕਰੇਸੋਈਜਨੁਪਾਏਗੁਰਕਾਸਬਦੁਸਮੑਾਲੇ॥
(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ।
That humble being, who is blessed by the Lord's Glance of Grace obtains Him, and contemplates the Word of the Guru's Shabad.
जिस नो नदरि करे सोई जनु पाए गुर का सबदु समाले ॥
ਹਰਿਜਨਮਾਇਆਮਾਹਿਨਿਸਤਾਰੇ॥
(ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
In the midst of Maya, the Lord's servant is emancipated.
हरि जन माइआ माहि निसतारे ॥
ਨਾਨਕਭਾਗੁਹੋਵੈਜਿਸੁਮਸਤਕਿਕਾਲਹਿਮਾਰਿਬਿਦਾਰੇ॥੪॥੧॥
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ॥੪॥੧॥
O Nanak, one who has such destiny inscribed upon his forehead, conquers and destroys death. ||4||1||
नानक भागु होवै जिसु मसतकि कालहि मारि बिदारे ॥४॥१॥
WWW.GURBANI.WORLD