GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਨਾਨਕ ਦੇਵ ਜੀ
ਅੰਗ 796
Display Settings
Translations
ਬਿਲਾਵਲੁਮਹਲਾ
Bilaaval, First Mahalaa:
बिलावलु महला १ ॥
ਗੁਰਬਚਨੀਮਨੁਸਹਜਧਿਆਨੇ
ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਦਾ ਮਨ ਅਡੋਲਤਾ ਦੀ ਸਮਾਧੀ ਲਾ ਲੈਂਦਾ ਹੈ (ਭਾਵ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ),
Through the Word of the Guru's Teachings, the mind intuitively meditates on the Lord.
गुर बचनी मनु सहज धिआने ॥
ਹਰਿਕੈਰੰਗਿਰਤਾਮਨੁਮਾਨੇ
ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਹੋਇਆ ਉਹ ਮਨ (ਪਰਮਾਤਮਾ ਦੀ ਯਾਦ ਵਿਚ ਹੀ) ਪਰਚਿਆ ਰਹਿੰਦਾ ਹੈ।
Imbued with the Lord's Love, the mind is satisfied.
हरि कै रंगि रता मनु माने ॥
ਮਨਮੁਖਭਰਮਿਭੁਲੇਬਉਰਾਨੇ
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਝੱਲੇ ਹੋਏ ਭਟਕਣਾਂ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
The insane, self-willed manmukhs wander around, deluded by doubt.
मनमुख भरमि भुले बउराने ॥
ਹਰਿਬਿਨੁਕਿਉਰਹੀਐਗੁਰਸਬਦਿਪਛਾਨੇ॥੧॥
ਗੁਰੂ ਦੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਸਾਂਝ (ਪ੍ਰਭੂ ਨਾਲ) ਬਣ ਜਾਂਦੀ ਹੈ ਉਹ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੇ ॥੧॥
Without the Lord, how can anyone survive? Through the Word of the Guru's Shabad, He is realized. ||1||
हरि बिनु किउ रहीऐ गुर सबदि पछाने ॥१॥
ਬਿਨੁਦਰਸਨਕੈਸੇਜੀਵਉਮੇਰੀਮਾਈ
ਹੇ ਮੇਰੀ ਮਾਂ! ਹੁਣ ਮੈਂ ਪ੍ਰਭੂ ਦੇ ਦਰਸ਼ਨ ਤੋਂ ਬਿਨਾ ਵਿਆਕੁਲ ਹੋ ਜਾਂਦੀ ਹਾਂ।
Without the Blessed Vision of His Darshan, how can I live, O my mother?
बिनु दरसन कैसे जीवउ मेरी माई ॥
ਹਰਿਬਿਨੁਜੀਅਰਾਰਹਿਸਕੈਖਿਨੁਸਤਿਗੁਰਿਬੂਝਬੁਝਾਈ॥੧॥ਰਹਾਉ
(ਜਦੋਂ ਤੋਂ) ਸਤਿਗੁਰੂ ਨੇ (ਮੈਨੂੰ) ਸੁਮਤਿ ਸਮਝਾ ਦਿੱਤੀ ਹੈ (ਤਦੋਂ ਤੋਂ) ਮੇਰੀ ਜਿੰਦ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੀ ॥੧॥ ਰਹਾਉ ॥
Without the Lord, my soul cannot survive, even for an instant; the True Guru has helped me understand this. ||1||Pause||
हरि बिनु जीअरा रहि न सकै खिनु सतिगुरि बूझ बुझाई ॥१॥ रहाउ ॥
ਮੇਰਾਪ੍ਰਭੁਬਿਸਰੈਹਉਮਰਉਦੁਖਾਲੀ
(ਜੇ ਕਦੇ) ਮੈਨੂੰ ਮੇਰਾ ਪ੍ਰਭੂ ਵਿੱਸਰ ਜਾਏ ਤਾਂ ਮੈਂ ਦੁੱਖੀ ਹੋ ਕੇ ਮਰਨ ਵਾਲੀ ਹੋ ਜਾਂਦੀ ਹਾਂ।
Forgetting my God, I die in pain.
मेरा प्रभु बिसरै हउ मरउ दुखाली ॥
ਸਾਸਿਗਿਰਾਸਿਜਪਉਅਪੁਨੇਹਰਿਭਾਲੀ
ਮੈਂ ਇਕ ਇਕ ਸਾਹ ਤੇ ਗਿਰਾਹੀ ਦੇ ਨਾਲ (ਭੀ) ਆਪਣੇ ਪ੍ਰਭੂ ਨੂੰ ਯਾਦ ਕਰਦੀ ਹਾਂ ਤੇ ਉਸੇ ਨੂੰ ਭਾਲਦੀ ਰਹਿੰਦੀ ਹਾਂ।
With each breath and morsel of food, I meditate on my Lord, and seek Him.
सासि गिरासि जपउ अपुने हरि भाली ॥
ਸਦਬੈਰਾਗਨਿਹਰਿਨਾਮੁਨਿਹਾਲੀ
ਦੁਨੀਆ ਦੇ ਰਸਾਂ ਵਲੋਂ ਉਦਾਸ ਹੋ ਕੇ ਮੈਂ ਪ੍ਰਭੂ ਦੇ ਨਾਮ ਨੂੰ ਹੀ (ਆਪਣੀ ਨਿਗਾਹ ਵਿਚ) ਰੱਖਦੀ ਹਾਂ।
I remain always detached, but I am enraptured with the Lord's Name.
सद बैरागनि हरि नामु निहाली ॥
ਅਬਜਾਨੇਗੁਰਮੁਖਿਹਰਿਨਾਲੀ॥੨॥
ਗੁਰੂ ਦੀ ਸ਼ਰਨ ਪੈ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਹੈ ॥੨॥
Now, as Gurmukh, I know that the Lord is always with me. ||2||
अब जाने गुरमुखि हरि नाली ॥२॥
ਅਕਥਕਥਾਕਹੀਐਗੁਰਭਾਇ
ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਗੁਰੂ ਦੇ ਅਨੁਸਾਰ ਰਿਹਾਂ ਹੀ ਕੀਤੀ ਜਾ ਸਕਦੀ ਹੈ।
The Unspoken Speech is spoken, by the Will of the Guru.
अकथ कथा कहीऐ गुर भाइ ॥
ਪ੍ਰਭੁਅਗਮਅਗੋਚਰੁਦੇਇਦਿਖਾਇ
ਗੁਰੂ ਉਸ ਪ੍ਰਭੂ ਦਾ ਦੀਦਾਰ ਕਰਾ ਦੇਂਦਾ ਹੈ ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
He shows us that God is unapproachable and unfathomable.
प्रभु अगम अगोचरु देइ दिखाइ ॥
ਬਿਨੁਗੁਰਕਰਣੀਕਿਆਕਾਰਕਮਾਇ
ਗੁਰੂ ਦੀ ਦੱਸੀ ਹੋਈ ਜੀਵਨ-ਜੁਗਤਿ ਤੋਂ ਬਿਨਾ (ਆਤਮਕ ਜੀਵਨ ਦੇ ਰਸਤੇ ਦੀ) ਕੋਈ ਹੋਰ ਕਾਰ ਕਰਨੀ ਵਿਅਰਥ ਹੈ।
Without the Guru, what lifestyle could we practice, and what work could we do?
बिनु गुर करणी किआ कार कमाइ ॥
ਹਉਮੈਮੇਟਿਚਲੈਗੁਰਸਬਦਿਸਮਾਇ॥੩॥
ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਆਪਣੀ ਹਉਮੈ ਦੂਰ ਕਰ ਕੇ (ਜੀਵਨ-ਰਾਹ ਤੇ) ਤੁਰਦਾ ਹੈ ॥੩॥
Eradicating egotism, and walking in harmony with the Guru's Will, I am absorbed in the Word of the Shabad. ||3||
हउमै मेटि चलै गुर सबदि समाइ ॥३॥
ਮਨਮੁਖੁਵਿਛੁੜੈਖੋਟੀਰਾਸਿ
ਜੋ ਮਨੁੱਖ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੇ ਥਾਂ) ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪ੍ਰਭੂ ਤੋਂ ਵਿਛੁੜਿਆ ਰਹਿੰਦਾ ਹੈ, ਉਸ ਦੇ ਪੱਲੇ (ਆਤਮਕ ਜੀਵਨ-ਸਫ਼ਰ ਵਾਸਤੇ) ਖੋਟੀ ਪੂੰਜੀ ਹੈ।
The self-willed manmukhs are separated from the Lord, gathering false wealth.
मनमुखु विछुड़ै खोटी रासि ॥
ਗੁਰਮੁਖਿਨਾਮਿਮਿਲੈਸਾਬਾਸਿ
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਸੋਭਾ ਮਿਲਦੀ ਹੈ।
The Gurmukhs are celebrated with the glory of the Naam, the Name of the Lord.
गुरमुखि नामि मिलै साबासि ॥
ਹਰਿਕਿਰਪਾਧਾਰੀਦਾਸਨਿਦਾਸ
ਪ੍ਰਭੂ ਮੇਹਰ ਕਰ ਕੇ ਜਿਸ ਨੂੰ ਆਪਣੇ ਸੇਵਕਾਂ ਦਾ ਦਾਸ ਬਣਾਂਦਾ ਹੈ,
The Lord has showered His Mercy upon me, and made me the slave of His slaves.
हरि किरपा धारी दासनि दास ॥
ਜਨਨਾਨਕਹਰਿਨਾਮਧਨੁਰਾਸਿ॥੪॥੪॥
ਹੇ ਦਾਸ ਨਾਨਕ! ਉਸ ਨੂੰ ਪ੍ਰਭੂ ਦਾ ਨਾਮ-ਧਨ ਮਿਲਦਾ ਹੈ, ਉਸ ਨੂੰ ਹਰਿ-ਨਾਮ ਦੀ ਪੂੰਜੀ ਮਿਲਦੀ ਹੈ ॥੪॥੪॥
The Name of the Lord is the wealth and capital of servant Nanak. ||4||4||
जन नानक हरि नाम धनु रासि ॥४॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ