ਸੋਰਠਿਮਹਲਾ੩॥
Sorat'h, Third Mahalaa:
सोरठि महला ३ ॥
ਸਤਿਗੁਰਸੇਵੇਤਾਸਹਜਧੁਨਿਉਪਜੈਗਤਿਮਤਿਤਦਹੀਪਾਏ॥
ਹੇ ਭਾਈ! ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ। ਤਦੋਂ ਹੀ (ਗੁਰੂ ਦੀ ਸਰਨ ਪੈ ਕੇ ਹੀ) ਮਨੁੱਖ ਉੱਚੀ ਆਤਮਕ ਅਵਸਥਾ ਤੇ ਉੱਚੀ ਮਤਿ ਹਾਸਲ ਕਰਦਾ ਹੈ।
Serving the True Guru, the divine melody wells up within, and one is blessed with wisdom and salvation.
सतिगुर सेवे ता सहज धुनि उपजै गति मति तद ही पाए ॥
ਹਰਿਕਾਨਾਮੁਸਚਾਮਨਿਵਸਿਆਨਾਮੇਨਾਮਿਸਮਾਏ॥੧॥
ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਸਦਾ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥
The True Name of the Lord comes to abide in the mind, and through the Name, one merges in the Name. ||1||
हरि का नामु सचा मनि वसिआ नामे नामि समाए ॥१॥
ਬਿਨੁਸਤਿਗੁਰਸਭੁਜਗੁਬਉਰਾਨਾ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ।
Without the True Guru, the whole world is insane.
बिनु सतिगुर सभु जगु बउराना ॥
ਮਨਮੁਖਿਅੰਧਾਸਬਦੁਨਜਾਣੈਝੂਠੈਭਰਮਿਭੁਲਾਨਾ॥ਰਹਾਉ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ॥
The blind, self-willed manmukhs do not realize the Word of the Shabad; they are deluded by false doubts. ||Pause||
मनमुखि अंधा सबदु न जाणै झूठै भरमि भुलाना ॥ रहाउ ॥
ਤ੍ਰੈਗੁਣਮਾਇਆਭਰਮਿਭੁਲਾਇਆਹਉਮੈਬੰਧਨਕਮਾਏ॥
ਹੇ ਭਾਈ! ਮਨੁੱਖ ਤ੍ਰਿਗੁਣੀ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਤੇ, ਹਉਮੈ ਦੇ ਕਾਰਨ ਮੋਹ ਦੇ ਬੰਧਨ ਵਧਾਣ ਵਾਲੇ ਕੰਮ ਹੀ ਕਰਦਾ ਹੈ।
The three-faced Maya had led them astray in doubt, and they are snared by the noose of egotism.
त्रै गुण माइआ भरमि भुलाइआ हउमै बंधन कमाए ॥
ਜੰਮਣੁਮਰਣੁਸਿਰਊਪਰਿਊਭਉਗਰਭਜੋਨਿਦੁਖੁਪਾਏ॥੨॥
ਉਸ ਦੇ ਸਿਰ ਉਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ, ਤੇ, ਜਨਮ ਮਰਨ ਵਿਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ ॥੨॥
Birth and death hang over their heads, and being reborn from the womb, they suffer in pain. ||2||
जंमणु मरणु सिर ऊपरि ऊभउ गरभ जोनि दुखु पाए ॥२॥
ਤ੍ਰੈਗੁਣਵਰਤਹਿਸਗਲਸੰਸਾਰਾਹਉਮੈਵਿਚਿਪਤਿਖੋਈ॥
ਹੇ ਭਾਈ! ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪਰਭਾਵ ਪਾਈ ਰੱਖਦੇ ਹਨ, (ਇਹਨਾਂ ਦੇ ਅਸਰ ਹੇਠ ਮਨੁੱਖ) ਹਉਮੈ ਵਿਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ।
The three qualities permeate the whole world; acting in ego, it loses its honor.
त्रै गुण वरतहि सगल संसारा हउमै विचि पति खोई ॥
ਗੁਰਮੁਖਿਹੋਵੈਚਉਥਾਪਦੁਚੀਨੈਰਾਮਨਾਮਿਸੁਖੁਹੋਈ॥੩॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਆਤਮਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ, ਪਰਮਾਤਮਾ ਦੇ ਨਾਮ ਵਿਚ ਟਿਕ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੩॥
But one who becomes Gurmukh comes to realize the fourth state of celestial bliss; he finds peace through the Name of the Lord. ||3||
गुरमुखि होवै चउथा पदु चीनै राम नामि सुखु होई ॥३॥
ਤ੍ਰੈਗੁਣਸਭਿਤੇਰੇਤੂਆਪੇਕਰਤਾਜੋਤੂਕਰਹਿਸੁਹੋਈ॥
ਹੇ ਪ੍ਰਭੂ! ਮਾਇਆ ਦੇ ਇਹ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ, ਤੂੰ ਆਪ ਹੀ (ਸਭ ਦਾ) ਪੈਦਾ ਕਰਨ ਵਾਲਾ ਹੈਂ। (ਜਗਤ ਵਿਚ) ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ।
The three qualities are all Yours, O Lord; You Yourself created them. Whatever You do, comes to pass.
त्रै गुण सभि तेरे तू आपे करता जो तू करहि सु होई ॥
ਨਾਨਕਰਾਮਨਾਮਿਨਿਸਤਾਰਾਸਬਦੇਹਉਮੈਖੋਈ॥੪॥੧੨॥
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੇ ਤਿੰਨ ਗੁਣਾਂ ਤੋਂ) ਪੂਰੀ ਖ਼ਲਾਸੀ ਹੁੰਦੀ ਹੈ। ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਸਕਦਾ ਹੈ ॥੪॥੧੨॥
O Nanak, through the Lord's Name, one is emancipated; through the Shabad, he is rid of egotism. ||4||12||
नानक राम नामि निसतारा सबदे हउमै खोई ॥४॥१२॥
WWW.GURBANI.WORLD