GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਮਰਦਾਸ ਜੀ
ਅੰਗ 603
Display Settings
Translations
ਸੋਰਠਿਮਹਲਾ
Sorat'h, Third Mahalaa:
सोरठि महला ३ ॥
ਬਿਨੁਸਤਿਗੁਰਸੇਵੇਬਹੁਤਾਦੁਖੁਲਾਗਾਜੁਗਚਾਰੇਭਰਮਾਈ
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ।
Without serving the True Guru, he suffers in terrible pain, and throughout the four ages, he wanders aimlessly.
बिनु सतिगुर सेवे बहुता दुखु लागा जुग चारे भरमाई ॥
ਹਮਦੀਨਤੁਮਜੁਗੁਜੁਗੁਦਾਤੇਸਬਦੇਦੇਹਿਬੁਝਾਈ॥੧॥
ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥
I am poor and meek, and throughout the ages, You are the Great Giver - please, grant me the understanding of the Shabad. ||1||
हम दीन तुम जुगु जुगु दाते सबदे देहि बुझाई ॥१॥
ਹਰਿਜੀਉਕ੍ਰਿਪਾਕਰਹੁਤੁਮਪਿਆਰੇ
ਹੇ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ,
O Dear Beloved Lord, please show mercy to me.
हरि जीउ क्रिपा करहु तुम पिआरे ॥
ਸਤਿਗੁਰੁਦਾਤਾਮੇਲਿਮਿਲਾਵਹੁਹਰਿਨਾਮੁਦੇਵਹੁਆਧਾਰੇਰਹਾਉ
ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ਰਹਾਉ॥
Unite me in the Union of the True Guru, the Great Giver, and give me the support of the Lord's Name. ||Pause||
सतिगुरु दाता मेलि मिलावहु हरि नामु देवहु आधारे ॥ रहाउ ॥
ਮਨਸਾਮਾਰਿਦੁਬਿਧਾਸਹਜਿਸਮਾਣੀਪਾਇਆਨਾਮੁਅਪਾਰਾ
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ।
Conquering my desires and duality, I have merged in celestial peace, and I have found the Naam, the Name of the Infinite Lord.
मनसा मारि दुबिधा सहजि समाणी पाइआ नामु अपारा ॥
ਹਰਿਰਸੁਚਾਖਿਮਨੁਨਿਰਮਲੁਹੋਆਕਿਲਬਿਖਕਾਟਣਹਾਰਾ॥੨॥
ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥
I have tasted the sublime essence of the Lord, and my soul has become immaculately pure; the Lord is the Destroyer of sins. ||2||
हरि रसु चाखि मनु निरमलु होआ किलबिख काटणहारा ॥२॥
ਸਬਦਿਮਰਹੁਫਿਰਿਜੀਵਹੁਸਦਹੀਤਾਫਿਰਿਮਰਣੁਹੋਈ
ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ।
Dying in the Word of the Shabad, you shall live forever, and you shall never die again.
सबदि मरहु फिरि जीवहु सद ही ता फिरि मरणु न होई ॥
ਅੰਮ੍ਰਿਤੁਨਾਮੁਸਦਾਮਨਿਮੀਠਾਸਬਦੇਪਾਵੈਕੋਈ॥੩॥
ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ ॥੩॥
The Ambrosial Nectar of the Naam is ever-sweet to the mind; but how few are those who obtain the Shabad. ||3||
अंम्रितु नामु सदा मनि मीठा सबदे पावै कोई ॥३॥
ਦਾਤੈਦਾਤਿਰਖੀਹਥਿਅਪਣੈਜਿਸੁਭਾਵੈਤਿਸੁਦੇਈ
ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ।
The Great Giver keeps His Gifts in His Hand; He gives them to those with whom He is pleased.
दातै दाति रखी हथि अपणै जिसु भावै तिसु देई ॥
ਨਾਨਕਨਾਮਿਰਤੇਸੁਖੁਪਾਇਆਦਰਗਹਜਾਪਹਿਸੇਈ॥੪॥੧੧॥
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ ॥੪॥੧੧॥
O Nanak, imbued with the Naam, they find peace, and in the Court of the Lord, they are exalted. ||4||11||
नानक नामि रते सुखु पाइआ दरगह जापहि सेई ॥४॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ