GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਨਾਨਕ ਦੇਵ ਜੀ
ਅੰਗ 598
Display Settings
Translations
ਸੋਰਠਿਮਹਲਾਪੰਚਪਦੇ
Sorat'h, First Mahalaa, Panch-Padas:
सोरठि महला १ पंचपदे ॥
ਅਪਨਾਘਰੁਮੂਸਤਰਾਖਿਸਾਕਹਿਕੀਪਰਘਰੁਜੋਹਨਲਾਗਾ
(ਹੇ ਮਨ!) ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ?
You cannot save your own home from being plundered; why do you spy on the houses of others?
अपना घरु मूसत राखि न साकहि की पर घरु जोहन लागा ॥
ਘਰੁਦਰੁਰਾਖਹਿਜੇਰਸੁਚਾਖਹਿਜੋਗੁਰਮੁਖਿਸੇਵਕੁਲਾਗਾ॥੧॥
ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ ॥੧॥
That Gurmukh who joins himself to the Guru's service, saves his own home, and tastes the Lord's Nectar. ||1||
घरु दरु राखहि जे रसु चाखहि जो गुरमुखि सेवकु लागा ॥१॥
ਮਨਰੇਸਮਝੁਕਵਨਮਤਿਲਾਗਾ
ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ?
O mind, you must realize what your intellect is focused on.
मन रे समझु कवन मति लागा ॥
ਨਾਮੁਵਿਸਾਰਿਅਨਰਸਲੋਭਾਨੇਫਿਰਿਪਛੁਤਾਹਿਅਭਾਗਾਰਹਾਉ
ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ। ਰਹਾਉ॥
Forgetting the Naam, the Name of the Lord, one is involved with other tastes; the unfortunate wretch shall come to regret it in the end. ||Pause||
नामु विसारि अन रस लोभाने फिरि पछुताहि अभागा ॥ रहाउ ॥
ਆਵਤਕਉਹਰਖਜਾਤਕਉਰੋਵਹਿਇਹੁਦੁਖੁਸੁਖੁਨਾਲੇਲਾਗਾ
(ਹੇ ਮਨ!) ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤਾਂ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ।
When things come, he is pleased, but when they go, he weeps and wails; this pain and pleasure remains attached to him.
आवत कउ हरख जात कउ रोवहि इहु दुखु सुखु नाले लागा ॥
ਆਪੇਦੁਖਸੁਖਭੋਗਿਭੋਗਾਵੈਗੁਰਮੁਖਿਸੋਅਨਰਾਗਾ॥੨॥
(ਪਰ ਜੀਵ ਕੀਹ ਵੱਸ?) ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ। (ਸਿਰਫ਼) ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨॥
The Lord Himself causes him to enjoy pleasure and endure pain; the Gurmukh, however, remains unaffected. ||2||
आपे दुख सुख भोगि भोगावै गुरमुखि सो अनरागा ॥२॥
ਹਰਿਰਸਊਪਰਿਅਵਰੁਕਿਆਕਹੀਐਜਿਨਿਪੀਆਸੋਤ੍ਰਿਪਤਾਗਾ
(ਹੇ ਮਨ!) ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ। ਜਿਸ ਨੇ ਇਹ ਰਸ ਪੀਤਾ ਹੈ ਉਹ (ਦੁਨੀਆ ਦੇ ਹੋਰ ਰਸਾਂ ਵਲੋਂ) ਰੱਜ ਜਾਂਦਾ ਹੈ।
What else can be said to be above the subtle essence of the Lord? One who drinks it in is satisfied and satiated.
हरि रस ऊपरि अवरु किआ कहीऐ जिनि पीआ सो त्रिपतागा ॥
ਮਾਇਆਮੋਹਿਤਜਿਨਿਇਹੁਰਸੁਖੋਇਆਜਾਸਾਕਤਦੁਰਮਤਿਲਾਗਾ॥੩॥
ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ (ਨਾਮ-) ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮੱਤ ਵਿਚ ਜਾ ਲੱਗਦਾ ਹੈ ॥੩॥
One who is lured by Maya loses this juice; that faithless cynic is tied to his evil-mindedness. ||3||
माइआ मोहित जिनि इहु रसु खोइआ जा साकत दुरमति लागा ॥३॥
ਮਨਕਾਜੀਉਪਵਨਪਤਿਦੇਹੀਦੇਹੀਮਹਿਦੇਉਸਮਾਗਾ
ਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ।
The Lord is the life of the mind, the Master of the breath of life; the Divine Lord is contained in the body.
मन का जीउ पवनपति देही देही महि देउ समागा ॥
ਜੇਤੂਦੇਹਿਹਰਿਰਸੁਗਾਈਮਨੁਤ੍ਰਿਪਤੈਹਰਿਲਿਵਲਾਗਾ॥੪॥
ਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇਂ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ। ਜਿਸ ਮਨੁੱਖ ਦੀ ਸੁਰਤ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ ॥੪॥
If You so bless us, Lord, then we sing Your Praises; the mind is satisfied and fulfilled, lovingly attached to the Lord. ||4||
जे तू देहि त हरि रसु गाई मनु त्रिपतै हरि लिव लागा ॥४॥
ਸਾਧਸੰਗਤਿਮਹਿਹਰਿਰਸੁਪਾਈਐਗੁਰਿਮਿਲਿਐਜਮਭਉਭਾਗਾ
ਹੇ ਨਾਨਕ! ਸਾਧ ਸੰਗਤ ਵਿਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ।
In the Saadh Sangat, the Company of the Holy, the subtle essence of the Lord is obtained; meeting the Guru, the fear of death departs.
साधसंगति महि हरि रसु पाईऐ गुरि मिलिऐ जम भउ भागा ॥
ਨਾਨਕਰਾਮਨਾਮੁਜਪਿਗੁਰਮੁਖਿਹਰਿਪਾਏਮਸਤਕਿਭਾਗਾ॥੫॥੧੦॥
ਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੫॥੧੦॥
O Nanak, chant the Name of the Lord, as Gurmukh; you shall obtain the Lord, and realize your pre-ordained destiny. ||5||10||
नानक राम नामु जपि गुरमुखि हरि पाए मसतकि भागा ॥५॥१०॥
WWW.GURBANI.WORLD
ਪਿਛਲਾ Share ਹੋਮ Save ਅਗਲਾ