ਸੋਰਠਿਮਹਲਾ੧॥
Sorat'h, First Mahalaa:
सोरठि महला १ ॥
ਸਰਬਜੀਆਸਿਰਿਲੇਖੁਧੁਰਾਹੂਬਿਨੁਲੇਖੈਨਹੀਕੋਈਜੀਉ॥
ਧੁਰੋਂ (ਪਰਮਾਤਮਾ ਦੀ ਰਜ਼ਾ ਅਨੁਸਾਰ) ਹੀ ਸਭ ਜੀਵਾਂ ਦੇ ਮੱਥੇ ਉਤੇ (ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ (ਉੱਕਰਿਆ ਪਿਆ) ਹੈ। ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ।
Destiny, pre-ordained by the Lord, looms over the heads of all beings; no one is without this pre-ordained destiny.
सरब जीआ सिरि लेखु धुराहू बिनु लेखै नही कोई जीउ ॥
ਆਪਿਅਲੇਖੁਕੁਦਰਤਿਕਰਿਦੇਖੈਹੁਕਮਿਚਲਾਏਸੋਈਜੀਉ॥੧॥
ਸਿਰਫ਼ ਪਰਮਾਤਮਾ ਆਪ ਇਸ (ਕਰਮ-) ਲੇਖ ਤੋਂ ਸੁਤੰਤ੍ਰ ਹੈ ਜੋ ਇਸ ਕੁਦਰਤਿ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ, ਤੇ ਆਪਣੇ ਹੁਕਮ ਵਿਚ (ਜਗਤ-ਕਾਰ) ਚਲਾ ਰਿਹਾ ਹੈ ॥੧॥
Only He Himself is beyond destiny; creating the creation by His creative power, He beholds it, and causes His Command to be followed. ||1||
आपि अलेखु कुदरति करि देखै हुकमि चलाए सोई जीउ ॥१॥
ਮਨਰੇਰਾਮਜਪਹੁਸੁਖੁਹੋਈ॥
ਹੇ ਮੇਰੇ ਮਨ! ਸਦਾ ਰਾਮ (ਪ੍ਰਭੂ) ਦਾ ਨਾਮ ਜਪੋ, (ਨਾਮ ਜਪਣ ਨਾਲ) ਆਤਮਕ ਸੁਖ ਮਿਲੇਗਾ।
O mind, chant the Name of the Lord, and be at peace.
मन रे राम जपहु सुखु होई ॥
ਅਹਿਨਿਸਿਗੁਰਕੇਚਰਨਸਰੇਵਹੁਹਰਿਦਾਤਾਭੁਗਤਾਸੋਈ॥ਰਹਾਉ॥
ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ, ਉਹ ਹਰੀ (ਆਪ ਹੀ ਸਭ ਜੀਵਾਂ ਨੂੰ ਦਾਤਾਂ) ਦੇਣ ਵਾਲਾ ਹੈ, (ਆਪ ਹੀ ਸਭ ਵਿਚ ਵਿਆਪਕ ਹੋ ਕੇ) ਭੋਗਣ ਵਾਲਾ ਹੈ। ਰਹਾਉ॥
Day and night, serve at the Guru's feet; the Lord is the Giver, and the Enjoyer. ||Pause||
अहिनिसि गुर के चरन सरेवहु हरि दाता भुगता सोई ॥ रहाउ ॥
ਜੋਅੰਤਰਿਸੋਬਾਹਰਿਦੇਖਹੁਅਵਰੁਨਦੂਜਾਕੋਈਜੀਉ॥
(ਹੇ ਮੇਰੇ ਮਨ!) ਜੇਹੜਾ ਪ੍ਰਭੂ ਤੇਰੇ ਅੰਦਰ ਵੱਸ ਰਿਹਾ ਹੈ ਉਸ ਨੂੰ ਬਾਹਰ (ਸਾਰੀ ਕੁਦਰਤਿ ਵਿਚ) ਵੇਖ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।
He is within - see Him outside as well; there is no one, other than Him.
जो अंतरि सो बाहरि देखहु अवरु न दूजा कोई जीउ ॥
ਗੁਰਮੁਖਿਏਕਦ੍ਰਿਸਟਿਕਰਿਦੇਖਹੁਘਟਿਘਟਿਜੋਤਿਸਮੋਈਜੀਉ॥੨॥
ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ (ਫਿਰ ਤੈਨੂੰ ਦਿੱਸ ਪਏਗਾ ਕਿ) ਹਰੇਕ ਸਰੀਰ ਵਿਚ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ ॥੨॥
As Gurmukh, look upon all with the single eye of equality; in each and every heart, the Divine Light is contained. ||2||
गुरमुखि एक द्रिसटि करि देखहु घटि घटि जोति समोई जीउ ॥२॥
ਚਲਤੌਠਾਕਿਰਖਹੁਘਰਿਅਪਨੈਗੁਰਮਿਲਿਐਇਹਮਤਿਹੋਈਜੀਉ॥
ਇਸ (ਬਾਹਰ) ਭਟਕਦੇ (ਮਨ) ਨੂੰ ਰੋਕ ਕੇ ਆਪਣੇ ਅੰਦਰ (ਵੱਸਦੇ ਪ੍ਰਭੂ ਵਿਚ) ਹੀ ਟਿਕਾ ਰੱਖ। ਪਰ ਗੁਰੂ ਨੂੰ ਮਿਲਿਆਂ ਹੀ ਇਹ ਅਕਲ ਆਉਂਦੀ ਹੈ।
Restrain your fickle mind, and keep it steady within its own home; meeting the Guru, this understanding is obtained.
चलतौ ठाकि रखहु घरि अपनै गुर मिलिऐ इह मति होई जीउ ॥
ਦੇਖਿਅਦ੍ਰਿਸਟੁਰਹਉਬਿਸਮਾਦੀਦੁਖੁਬਿਸਰੈਸੁਖੁਹੋਈਜੀਉ॥੩॥
ਮੈਂ ਤਾਂ (ਗੁਰੂ ਦੀ ਕਿਰਪਾ ਨਾਲ) ਉਸ ਅਦ੍ਰਿਸ਼ਟ ਪ੍ਰਭੂ ਨੂੰ (ਸਭ ਵਿਚ ਵੱਸਦਾ) ਵੇਖ ਕੇ ਵਿਸਮਾਦ ਅਵਸਥਾ ਵਿਚ ਅੱਪੜ ਜਾਂਦਾ ਹਾਂ। (ਜੇਹੜਾ ਭੀ ਇਹ ਦੀਦਾਰ ਕਰਦਾ ਹੈ, ਉਸ ਦਾ) ਦੁੱਖ ਮਿਟ ਜਾਂਦਾ ਹੈ ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ ॥੩॥
Seeing the unseen Lord, you shall be amazed and delighted; forgetting your pain, you shall be at peace. ||3||
देखि अद्रिसटु रहउ बिसमादी दुखु बिसरै सुखु होई जीउ ॥३॥
ਪੀਵਹੁਅਪਿਉਪਰਮਸੁਖੁਪਾਈਐਨਿਜਘਰਿਵਾਸਾਹੋਈਜੀਉ॥
ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਉ, (ਇਹ ਨਾਮ-ਰਸ ਪੀਤਿਆਂ) ਸਭ ਤੋਂ ਉੱਚਾ ਆਤਮਕ ਆਨੰਦ ਮਿਲਦਾ ਹੈ, ਅਤੇ ਆਪਣੇ ਘਰ ਵਿਚ ਟਿਕਾਣਾ ਹੋ ਜਾਂਦਾ ਹੈ (ਭਾਵ, ਸੁਖਾਂ ਦੀ ਖ਼ਾਤਰ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।
Drinking in the ambrosial nectar, you shall attain the highest bliss, and dwell within the home of your own self.
पीवहु अपिउ परम सुखु पाईऐ निज घरि वासा होई जीउ ॥
ਜਨਮਮਰਣਭਵਭੰਜਨੁਗਾਈਐਪੁਨਰਪਿਜਨਮੁਨਹੋਈਜੀਉ॥੪॥
ਜਨਮ ਮਰਨ ਦਾ ਚੱਕ੍ਰ ਨਾਸ ਕਰਨ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਮੁੜ ਮੁੜ ਜਨਮ (ਮਰਨ) ਨਹੀਂ ਹੁੰਦਾ ॥੪॥
So sing the Praises of the Lord, the Destroyer of the fear of birth and death, and you shall not be reincarnated again. ||4||
जनम मरण भव भंजनु गाईऐ पुनरपि जनमु न होई जीउ ॥४॥
ਤਤੁਨਿਰੰਜਨੁਜੋਤਿਸਬਾਈਸੋਹੰਭੇਦੁਨਕੋਈਜੀਉ॥
ਪਰਮਾਤਮਾ ਸਾਰੇ ਜਗਤ ਦਾ ਅਸਲਾ ਹੈ (ਆਪ) ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਪ੍ਰਭੂ ਪਾਰਬ੍ਰਹਮ ਪਰੇ ਤੋਂ ਪਰੇ ਹੈ ਸਭ ਤੋਂ ਵੱਡਾ ਮਾਲਕ ਹੈ।
The essence, the immaculate Lord, the Light of all - I am He and He is me - there is no difference between us.
ततु निरंजनु जोति सबाई सोहं भेदु न कोई जीउ ॥
ਅਪਰੰਪਰਪਾਰਬ੍ਰਹਮੁਪਰਮੇਸਰੁਨਾਨਕਗੁਰੁਮਿਲਿਆਸੋਈਜੀਉ॥੫॥੧੧॥
ਹੇ ਨਾਨਕ! ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ (ਇਹ ਦਿੱਸ ਪੈਂਦਾ ਹੈ ਕਿ) ਉਸ ਪ੍ਰਭੂ ਦੀ ਜੋਤਿ ਹਰ ਥਾਂ ਸੋਭ ਰਹੀ ਹੈ (ਤੇ ਉਸ ਦੀ ਵਿਆਪਕਤਾ ਵਿਚ ਕਿਤੇ) ਕੋਈ ਵਿੱਥ ਵਿਤਕਰਾ ਨਹੀਂ ਹੈ ॥੫॥੧੧॥
The Infinite Transcendent Lord, the Supreme Lord God - Nanak has met with Him, the Guru. ||5||11||
अपरंपर पारब्रहमु परमेसरु नानक गुरु मिलिआ सोई जीउ ॥५॥११॥
WWW.GURBANI.WORLD