ਸਲੋਕਮਃ੩॥
Shalok, Third Mahalaa:
सलोक मः ३ ॥
ਬਾਬਾਣੀਆਕਹਾਣੀਆਪੁਤਸਪੁਤਕਰੇਨਿ॥
ਸਤਿਗੁਰੂ ਦੀਆਂ ਸਾਖੀਆਂ (ਸਿੱਖ-) ਪੁਤ੍ਰਾਂ ਨੂੰ (ਗੁਰਮੁਖ) ਪੁੱਤਰ ਬਣਾ ਦੇਂਦੀਆਂ ਹਨ;
The stories of one's ancestors make the children good children.
बाबाणीआ कहाणीआ पुत सपुत करेनि ॥
ਜਿਸਤਿਗੁਰਭਾਵੈਸੁਮੰਨਿਲੈਨਿਸੇਈਕਰਮਕਰੇਨਿ॥
(ਗੁਰ-ਸਾਖੀਆਂ ਦੀ ਬਰਕਤਿ ਨਾਲ, ਗੁਰਮੁਖ ਸਿੱਖ-ਪੁਤ੍ਰ) ਉਹਨਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ।
They accept what is pleasing to the Will of the True Guru, and act accordingly.
जि सतिगुर भावै सु मंनि लैनि सेई करम करेनि ॥
ਜਾਇਪੁਛਹੁਸਿਮ੍ਰਿਤਿਸਾਸਤਬਿਆਸਸੁਕਨਾਰਦਬਚਨਸਭਸ੍ਰਿਸਟਿਕਰੇਨਿ॥
(ਜੇ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਧਰਮ-ਪੁਸਤਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਤੇ ਪੁਰਾਤਨ ਰਿਸ਼ੀ) ਵਿਆਸ ਸੁਕ ਤੇ ਨਾਰਦ (ਆਦਿਕਾਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ (ਸਾਂਝਾ) ਉਪਦੇਸ਼ ਕਰਦੇ ਰਹੇ ਹਨ।
Go and consult the Simritees, the Shaastras, the writings of Vyaas, Suk Dayv, Naarad, and all those who preach to the world.
जाइ पुछहु सिम्रिति सासत बिआस सुक नारद बचन सभ स्रिसटि करेनि ॥
ਸਚੈਲਾਏਸਚਿਲਗੇਸਦਾਸਚੁਸਮਾਲੇਨਿ॥
ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ (ਸਤਿਗੁਰੂ ਦੇ ਕੌਤਕਾਂ ਦੀ ਯਾਦ ਵਿਚ) ਲਾਇਆ, ਉਹ ਸੱਚੇ ਪ੍ਰਭੂ ਵਿਚ (ਭੀ) ਜੁੜੇ, ਉਹ ਸਦਾ ਸੱਚੇ ਪ੍ਰਭੂ ਨੂੰ (ਭੀ) ਚੇਤੇ ਰੱਖਦੇ ਹਨ।
Those, whom the True Lord attaches, are attached to the Truth; they contemplate the True Name forever.
सचै लाए सचि लगे सदा सचु समालेनि ॥
ਨਾਨਕਆਏਸੇਪਰਵਾਣੁਭਏਜਿਸਗਲੇਕੁਲਤਾਰੇਨਿ॥੧॥
ਹੇ ਨਾਨਕ! (ਉਹ ਨਿਰੇ ਆਪ ਨਹੀਂ ਤਰੇ, ਆਪਣੀਆਂ) ਸਾਰੀਆਂ ਕੁਲਾਂ ਭੀ ਤਾਰਦੇ ਹਨ, ਉਹਨਾਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ ॥੧॥
O Nanak, their coming into the world is approved; they redeem all their ancestors. ||1||
नानक आए से परवाणु भए जि सगले कुल तारेनि ॥१॥
WWW.GURBANI.WORLD