ਮਃ੩॥
Third Mahalaa:
मः ३ ॥
ਗੁਰੂਜਿਨਾਕਾਅੰਧੁਲਾਸਿਖਭੀਅੰਧੇਕਰਮਕਰੇਨਿ॥
ਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ।
The disciples whose teacher is blind, act blindly as well.
गुरू जिना का अंधुला सिख भी अंधे करम करेनि ॥
ਓਇਭਾਣੈਚਲਨਿਆਪਣੈਨਿਤਝੂਠੋਝੂਠੁਬੋਲੇਨਿ॥
(ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ।
They walk according to their own wills, and continually speak falsehood and lies.
ओइ भाणै चलनि आपणै नित झूठो झूठु बोलेनि ॥
ਕੂੜੁਕੁਸਤੁਕਮਾਵਦੇਪਰਨਿੰਦਾਸਦਾਕਰੇਨਿ॥
ਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ;
They practice falsehood and deception, and endlessly slander others.
कूड़ु कुसतु कमावदे पर निंदा सदा करेनि ॥
ਓਇਆਪਿਡੁਬੇਪਰਨਿੰਦਕਾਸਗਲੇਕੁਲਡੋਬੇਨਿ॥
ਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ।
Slandering others, they drown themselves, and drown all their generations as well.
ओइ आपि डुबे पर निंदका सगले कुल डोबेनि ॥
ਨਾਨਕਜਿਤੁਓਇਲਾਏਤਿਤੁਲਗੇਉਇਬਪੁੜੇਕਿਆਕਰੇਨਿ॥੨॥
(ਪਰ) ਹੇ ਨਾਨਕ! ਉਹ ਬਿਚਾਰੇ ਕਰਨ ਭੀ ਕੀਹ? ਜਿਧਰ ਉਹਨਾਂ ਨੂੰ (ਪ੍ਰਭੂ ਨੇ) ਲਾਇਆ ਹੈ ਉਹ ਓਧਰ ਹੀ ਲੱਗੇ ਹੋਏ ਹਨ ॥੨॥
O Nanak, whatever the Lord links them to, to that they are linked; what can the poor creatures do? ||2||
नानक जितु ओइ लाए तितु लगे उइ बपुड़े किआ करेनि ॥२॥
WWW.GURBANI.WORLD