ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਭੂਖੇਖਾਵਤਲਾਜਨਆਵੈ॥
ਹੇ ਭਾਈ! ਜਿਵੇਂ (ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ, ਤਾਂ ਉਹ) ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ,
The hungry man is not ashamed to eat.
भूखे खावत लाज न आवै ॥
ਤਿਉਹਰਿਜਨੁਹਰਿਗੁਣਗਾਵੈ॥੧॥
ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ (ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ ॥੧॥
Just so, the humble servant of the Lord sings the Glorious Praises of the Lord. ||1||
तिउ हरि जनु हरि गुण गावै ॥१॥
ਅਪਨੇਕਾਜਕਉਕਿਉਅਲਕਾਈਐ॥
ਹੇ ਭਾਈ! (ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ) ਆਪਣੇ (ਇਸ ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ,
Why are you so lazy in your own affairs?
अपने काज कउ किउ अलकाईऐ ॥
ਜਿਤੁਸਿਮਰਨਿਦਰਗਹਮੁਖੁਊਜਲਸਦਾਸਦਾਸੁਖੁਪਾਈਐ॥੧॥ਰਹਾਉ॥
ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ ॥੧॥ ਰਹਾਉ ॥
Remembering Him in meditation, your face shall be radiant in the Court of the Lord; you shall find peace, forever and ever. ||1||Pause||
जितु सिमरनि दरगह मुखु ऊजल सदा सदा सुखु पाईऐ ॥१॥ रहाउ ॥
ਜਿਉਕਾਮੀਕਾਮਿਲੁਭਾਵੈ॥
ਹੇ ਭਾਈ! ਜਿਵੇਂ ਕੋਈ ਵਿਸ਼ਈ ਮਨੁੱਖ ਕਾਮ-ਵਾਸ਼ਨਾ ਵਿਚ ਹੀ ਮਗਨ ਰਹਿੰਦਾ ਹੈ,
Just as the lustful man is enticed by lust,
जिउ कामी कामि लुभावै ॥
ਤਿਉਹਰਿਦਾਸਹਰਿਜਸੁਭਾਵੈ॥੨॥
ਤਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਚੰਗੀ ਲੱਗਦੀ ਹੈ ॥੨॥
so is the Lord's slave pleased with the Lord's Praise. ||2||
तिउ हरि दास हरि जसु भावै ॥२॥
ਜਿਉਮਾਤਾਬਾਲਿਲਪਟਾਵੈ॥
ਹੇ ਭਾਈ! ਜਿਵੇਂ ਮਾਂ ਆਪਣੇ ਬੱਚੇ (ਦੇ ਮੋਹ) ਨਾਲ ਚੰਬੜੀ ਰਹਿੰਦੀ ਹੈ,
Just as the mother holds her baby close,
जिउ माता बालि लपटावै ॥
ਤਿਉਗਿਆਨੀਨਾਮੁਕਮਾਵੈ॥੩॥
ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ (-ਸਿਮਰਨ ਦੀ) ਕਮਾਈ ਕਰਦਾ ਹੈ ॥੩॥
so does the spiritual person cherish the Naam, the Name of the Lord. ||3||
तिउ गिआनी नामु कमावै ॥३॥
ਗੁਰਪੂਰੇਤੇਪਾਵੈ॥
ਪਰ, ਜੇਹੜਾ (ਇਹ ਦਾਤਿ) ਪੂਰੇ ਗੁਰੂ ਤੋਂ ਹਾਸਲ ਕਰਦਾ ਹੈ,
This is obtained from the Perfect Guru.
गुर पूरे ते पावै ॥
ਜਨਨਾਨਕਨਾਮੁਧਿਆਵੈ॥੪॥੧੯॥੮੩॥
ਹੇ ਦਾਸ ਨਾਨਕ! (ਉਹੀ ਮਨੁੱਖ ਪਰਮਾਤਮਾ ਦਾ) ਨਾਮ ਸਿਮਰਦਾ ਹੈ ॥੪॥੧੯॥੮੩॥
Servant Nanak meditates on the Naam, the Name of the Lord. ||4||19||83||
जन नानक नामु धिआवै ॥४॥१९॥८३॥
WWW.GURBANI.WORLD