ਸੰਤਭਗਤਪਰਵਾਣੁਜੋਪ੍ਰਭਿਭਾਇਆ॥
ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ।
That Saint, that devotee, is acceptable, who is loved by God.
संत भगत परवाणु जो प्रभि भाइआ ॥
ਸੇਈਬਿਚਖਣਜੰਤਜਿਨੀਹਰਿਧਿਆਇਆ॥
ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ।
Those beings are wise, who meditate on the Lord.
सेई बिचखण जंत जिनी हरि धिआइआ ॥
ਅੰਮ੍ਰਿਤੁਨਾਮੁਨਿਧਾਨੁਭੋਜਨੁਖਾਇਆ॥
ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ,
They eat the food, the treasure of the Ambrosial Naam, the Name of the Lord.
अंम्रितु नामु निधानु भोजनु खाइआ ॥
ਸੰਤਜਨਾਕੀਧੂਰਿਮਸਤਕਿਲਾਇਆ॥
ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ।
They apply the dust of the feet of the Saints to their foreheads.
संत जना की धूरि मसतकि लाइआ ॥
ਨਾਨਕਭਏਪੁਨੀਤਹਰਿਤੀਰਥਿਨਾਇਆ॥੨੬॥
ਹੇ ਨਾਨਕ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥
O Nanak, they are purified, bathing in the sacred shrine of the Lord. ||26||
नानक भए पुनीत हरि तीरथि नाइआ ॥२६॥
WWW.GURBANI.WORLD