GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 812
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਅਟਲਬਚਨਸਾਧੂਜਨਾਸਭਮਹਿਪ੍ਰਗਟਾਇਆ
ਹੇ ਭਾਈ! ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹਨ। ਗੁਰੂ ਨੇ ਸਾਰੇ ਜਗਤ ਵਿਚ ਇਹ ਗੱਲ ਪਰਗਟ ਸੁਣਾ ਦਿੱਤੀ ਹੈ,
The words of the Holy are eternal and unchanging; this is apparent to everyone.
अटल बचन साधू जना सभ महि प्रगटाइआ ॥
ਜਿਸੁਜਨਹੋਆਸਾਧਸੰਗੁਤਿਸੁਭੇਟੈਹਰਿਰਾਇਆ॥੧॥
ਕਿ ਜਿਸ ਮਨੁੱਖ ਨੂੰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਪਾਤਿਸ਼ਾਹ ਮਿਲ ਪੈਂਦਾ ਹੈ ॥੧॥
That humble being, who joins the Saadh Sangat, meets the Sovereign Lord. ||1||
जिसु जन होआ साधसंगु तिसु भेटै हरि राइआ ॥१॥
ਇਹਪਰਤੀਤਿਗੋਵਿੰਦਕੀਜਪਿਹਰਿਸੁਖੁਪਾਇਆ
(ਗੁਰੂ ਹੀ) ਪਰਮਾਤਮਾ ਬਾਰੇ ਇਹ ਨਿਸ਼ਚਾ (ਜੀਵ ਦੇ ਅੰਦਰ ਪੈਦਾ ਕਰਦਾ ਹੈ ਕਿ) ਪਰਮਾਤਮਾ ਦਾ ਨਾਮ ਜਪ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰਦਾ ਹੈ।
This faith in the Lord of the Universe, and peace, are found by meditating on the Lord.
इह परतीति गोविंद की जपि हरि सुखु पाइआ ॥
ਅਨਿਕਬਾਤਾਸਭਿਕਰਿਰਹੇਗੁਰੁਘਰਿਲੈਆਇਆ॥੧॥ਰਹਾਉ
ਹੇ ਭਾਈ! ਸਾਰੇ ਜੀਵ (ਹੋਰ ਹੋਰ) ਅਨੇਕਾਂ ਗੱਲਾਂ ਕਰ ਕੇ ਥੱਕ ਜਾਂਦੇ ਹਨ (ਹੋਰ ਹੋਰ ਗੱਲਾਂ ਸਫਲ ਨਹੀਂ ਹੁੰਦੀਆਂ), ਗੁਰੂ (ਹੀ) ਪ੍ਰਭੂ-ਚਰਨਾਂ ਵਿਚ (ਜੀਵ ਨੂੰ) ਲਿਆ ਜੋੜਦਾ ਹੈ ॥੧॥ ਰਹਾਉ ॥
Everyone is speaking in various ways, but the Guru has brought the Lord into the home of my self. ||1||Pause||
अनिक बाता सभि करि रहे गुरु घरि लै आइआ ॥१॥ रहाउ ॥
ਸਰਣਿਪਰੇਕੀਰਾਖਤਾਨਾਹੀਸਹਸਾਇਆ
(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਉਸ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜੋ ਉਸ ਦੀ ਸਰਨ ਆ ਪੈਂਦਾ ਹੈ-ਇਸ ਵਿਚ ਰਤਾ ਭੀ ਸ਼ੱਕ ਨਹੀਂ।
He preserves the honor of those who seek His Sanctuary; there is no doubt about this at all.
सरणि परे की राखता नाही सहसाइआ ॥
ਕਰਮਭੂਮਿਹਰਿਨਾਮੁਬੋਇਅਉਸਰੁਦੁਲਭਾਇਆ॥੨॥
(ਇਸ ਵਾਸਤੇ, ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਪਰਮਾਤਮਾ ਦਾ ਨਾਮ ਬੀਜੋ। ਇਹ ਮੌਕਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ ॥੨॥
In the field of actions and karma, plant the Lord's Name; this opportunity is so difficult to obtain! ||2||
करम भूमि हरि नामु बोइ अउसरु दुलभाइआ ॥२॥
ਅੰਤਰਜਾਮੀਆਪਿਪ੍ਰਭੁਸਭਕਰੇਕਰਾਇਆ
(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸਾਰੀ ਸ੍ਰਿਸ਼ਟੀ ਉਵੇਂ ਹੀ ਕਰਦੀ ਹੈ ਜਿਵੇਂ ਪਰਮਾਤਮਾ ਪ੍ਰੇਰਦਾ ਹੈ।
God Himself is the Inner-knower, the Searcher of hearts; He does, and causes everything to be done.
अंतरजामी आपि प्रभु सभ करे कराइआ ॥
ਪਤਿਤਪੁਨੀਤਘਣੇਕਰੇਠਾਕੁਰਬਿਰਦਾਇਆ॥੩॥
(ਸਰਨ ਪਏ) ਅਨੇਕਾਂ ਹੀ ਵਿਕਾਰੀਆਂ ਨੂੰ ਪਰਮਾਤਮਾ ਪਵਿੱਤਰ ਜੀਵਨ ਵਾਲਾ ਬਣਾ ਦੇਂਦਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ॥੩॥
He purifies so many sinners; this is the natural way of our Lord and Master. ||3||
पतित पुनीत घणे करे ठाकुर बिरदाइआ ॥३॥
ਮਤਭੂਲਹੁਮਾਨੁਖਜਨਮਾਇਆਭਰਮਾਇਆ
ਹੇ ਮਨੁੱਖੋ! ਮਾਇਆ ਦੀ ਭਟਕਣਾ ਵਿਚ ਪੈ ਕੇ ਇਹ ਗੱਲ ਭੁੱਲ ਨਾਹ ਜਾਣੀ,
Don't be fooled, O mortal being, by the illusion of Maya.
मत भूलहु मानुख जन माइआ भरमाइआ ॥
ਨਾਨਕਤਿਸੁਪਤਿਰਾਖਸੀਜੋਪ੍ਰਭਿਪਹਿਰਾਇਆ॥੪॥੧੬॥੪੬॥
ਕਿ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਵਡਿਆਈ ਬਖ਼ਸ਼ੀ, ਹੇ ਨਾਨਕ! (ਆਖ-) ਉਸ ਦੀ ਉਹ ਇੱਜ਼ਤ ਜ਼ਰੂਰ ਰੱਖ ਲੈਂਦਾ ਹੈ ॥੪॥੧੬॥੪੬॥
O Nanak, God saves the honor of those of whom He approves. ||4||16||46||
नानक तिसु पति राखसी जो प्रभि पहिराइआ ॥४॥१६॥४६॥
WWW.GURBANI.WORLD
ਪਿਛਲਾ Share ਹੋਮ Save ਅਗਲਾ