GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 812
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਮਾਟੀਤੇਜਿਨਿਸਾਜਿਆਕਰਿਦੁਰਲਭਦੇਹ
ਹੇ ਭਾਈ! ਜਿਸ ਪਰਮਾਤਮਾ ਨੇ (ਜੀਵ ਦਾ) ਦੁਰਲੱਭ ਮਨੁੱਖਾ ਸਰੀਰ ਬਣਾ ਕੇ ਮਿੱਟੀ ਤੋਂ ਇਸ ਨੂੰ ਪੈਦਾ ਕਰ ਦਿੱਤਾ,
He fashioned you from clay, and made your priceless body.
माटी ते जिनि साजिआ करि दुरलभ देह ॥
ਅਨਿਕਛਿਦ੍ਰਮਨਮਹਿਢਕੇਨਿਰਮਲਦ੍ਰਿਸਟੇਹ॥੧॥
ਉਸ ਨੇ ਹੀ ਜੀਵ ਦੇ ਅਨੇਕਾਂ ਹੀ ਐਬ ਉਸ ਦੇ ਮਨ ਵਿਚ ਲੁਕਾ ਰੱਖੇ ਹਨ, ਜੀਵ ਦਾ ਸਰੀਰ ਫਿਰ ਭੀ ਸਾਫ਼-ਸੁਥਰਾ ਦਿੱਸਦਾ ਹੈ ॥੧॥
He covers the many faults in your mind, and makes you look immaculate and pure. ||1||
अनिक छिद्र मन महि ढके निरमल द्रिसटेह ॥१॥
ਕਿਉਬਿਸਰੈਪ੍ਰਭੁਮਨੈਤੇਜਿਸਕੇਗੁਣਏਹ
ਹੇ ਭਾਈ! ਜਿਸ (ਪਰਮਾਤਮਾ) ਦੇ ਇਹ (ਅਨੇਕਾਂ) ਗੁਣ ਹਨ, ਉਹ ਸਾਡੇ ਮਨ ਤੋਂ ਕਦੇ ਭੀ ਭੁੱਲਣਾ ਨਹੀਂ ਚਾਹੀਦਾ।
So why do you forget God from your mind? He has done so many good things for you.
किउ बिसरै प्रभु मनै ते जिस के गुण एह ॥
ਪ੍ਰਭਤਜਿਰਚੇਜਿਆਨਸਿਉਸੋਰਲੀਐਖੇਹ॥੧॥ਰਹਾਉ
ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਛੱਡ ਕੇ ਹੋਰ ਹੋਰ ਪਦਾਰਥਾਂ ਨਾਲ ਮੋਹ ਬਣਾਂਦਾ ਹੈ, ਉਹ ਮਿੱਟੀ ਵਿਚ ਰਲ ਜਾਂਦਾ ਹੈ (ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ) ॥੧॥ ਰਹਾਉ ॥
One who forsakes God, and blends himself with another, in the end is blended with dust. ||1||Pause||
प्रभ तजि रचे जि आन सिउ सो रलीऐ खेह ॥१॥ रहाउ ॥
ਸਿਮਰਹੁਸਿਮਰਹੁਸਾਸਿਸਾਸਿਮਤਬਿਲਮਕਰੇਹ
ਹੇ ਭਾਈ! ਹਰੇਕ ਸਾਹ ਦੇ ਨਾਲ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ। ਵੇਖਣਾ, ਰਤਾ ਭੀ ਢਿੱਲ ਨਾਹ ਕਰਨੀ।
Meditate, meditate in remembrance with each and every breath - do not delay!
सिमरहु सिमरहु सासि सासि मत बिलम करेह ॥
ਛੋਡਿਪ੍ਰਪੰਚੁਪ੍ਰਭਸਿਉਰਚਹੁਤਜਿਕੂੜੇਨੇਹ॥੨॥
ਹੇ ਭਾਈ! ਦੁਨੀਆ ਦੇ ਨਾਸਵੰਤ ਪਦਾਰਥਾਂ ਦਾ ਪਿਆਰ ਤਿਆਗ ਕੇ, ਦਿੱਸਦੇ ਜਗਤ ਦਾ ਮੋਹ ਛੱਡ ਕੇ, ਪਰਮਾਤਮਾ ਨਾਲ ਪਿਆਰ ਬਣਾਈ ਰੱਖੋ ॥੨॥
Renounce worldly affairs, and merge yourself into God; forsake false loves. ||2||
छोडि प्रपंचु प्रभ सिउ रचहु तजि कूड़े नेह ॥२॥
ਜਿਨਿਅਨਿਕਏਕਬਹੁਰੰਗਕੀਏਹੈਹੋਸੀਏਹ
ਹੇ ਭਾਈ! ਜਿਸ ਇੱਕ ਪਰਮਾਤਮਾ ਨੇ (ਆਪਣੇ ਆਪ ਤੋਂ ਜਗਤ ਦੇ) ਇਹ ਅਨੇਕਾਂ ਬਹੁਤ ਰੰਗ ਬਣਾ ਦਿੱਤੇ ਹਨ, ਉਹ ਹੁਣ ਭੀ (ਹਰ ਥਾਂ) ਮੌਜੂਦ ਹੈ, ਅਗਾਂਹ ਨੂੰ ਭੀ (ਸਦਾ) ਕਾਇਮ ਰਹੇਗਾ।
He is many, and He is One; He takes part in the many plays. This is as He is, and shall be.
जिनि अनिक एक बहु रंग कीए है होसी एह ॥
ਕਰਿਸੇਵਾਤਿਸੁਪਾਰਬ੍ਰਹਮਗੁਰਤੇਮਤਿਲੇਹ॥੩॥
ਗੁਰੂ ਤੋਂ ਸਿੱਖਿਆ ਲੈ ਕੇ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ ॥੩॥
So serve that Supreme Lord God, and accept the Guru's Teachings. ||3||
करि सेवा तिसु पारब्रहम गुर ते मति लेह ॥३॥
ਊਚੇਤੇਊਚਾਵਡਾਸਭਸੰਗਿਬਰਨੇਹ
ਹੇ ਭਾਈ! ਉਹ ਪ੍ਰਭੂ (ਜਗਤ ਦੀਆਂ) ਉੱਚੀਆਂ ਤੋ ਉੱਚੀਆਂ ਹਸਤੀਆਂ ਨਾਲੋਂ ਭੀ ਉੱਚਾ ਹੈ, ਵੱਡਿਆਂ ਤੋਂ ਭੀ ਵੱਡਾ ਹੈ, ਉਂਞ ਉਹ ਸਾਰੇ ਜੀਵਾਂ ਦੇ ਨਾਲ (ਵੱਸਦਾ ਭੀ) ਦੱਸਿਆ ਜਾਂਦਾ ਹੈ।
God is said to be the highest of the high, the greatest of all, our companion.
ऊचे ते ऊचा वडा सभ संगि बरनेह ॥
ਦਾਸਦਾਸਕੋਦਾਸਰਾਨਾਨਕਕਰਿਲੇਹ॥੪॥੧੭॥੪੭॥
ਹੇ ਨਾਨਕ! (ਉਸ ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ ਆਖ-ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਛੋਟਾ ਜਿਹਾ ਦਾਸ ਬਣਾ ਲੈ ॥੪॥੧੭॥੪੭॥
Please, let Nanak be the slave of the slave of Your slaves. ||4||17||47||
दास दास को दासरा नानक करि लेह ॥४॥१७॥४७॥
WWW.GURBANI.WORLD
ਪਿਛਲਾ Share ਹੋਮ Save ਅਗਲਾ