GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਰਾਮਦਾਸ ਜੀ
ਅੰਗ 849
Display Settings
Translations
ਪਉੜੀ
Pauree:
पउड़ी ॥
ਤੂਹਰਿਪ੍ਰਭੁਆਪਿਅਗੰਮੁਹੈਸਭਿਤੁਧੁਉਪਾਇਆ
ਹੇ ਹਰੀ! ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈਂ।
O Lord God, You Yourself are inaccessible; You formed everything.
तू हरि प्रभु आपि अगंमु है सभि तुधु उपाइआ ॥
ਤੂਆਪੇਆਪਿਵਰਤਦਾਸਭੁਜਗਤੁਸਬਾਇਆ
(ਇਹ ਜੋ) ਸਾਰਾ ਜਗਤ (ਦਿੱਸ ਰਿਹਾ) ਹੈ (ਇਸ ਵਿਚ ਹਰ ਥਾਂ) ਤੂੰ ਆਪ ਹੀ ਆਪ ਵਿਆਪਕ ਹੈਂ।
You Yourself are totally permeating and pervading the entire universe.
तू आपे आपि वरतदा सभु जगतु सबाइआ ॥
ਤੁਧੁਆਪੇਤਾੜੀਲਾਈਐਆਪੇਗੁਣਗਾਇਆ
(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਸਮਾਧੀ ਭੀ ਤੂੰ ਆਪ ਹੀ ਲਾ ਰਿਹਾ ਹੈਂ, ਤੇ (ਆਪਣੇ) ਗੁਣ ਭੀ ਤੂੰ ਆਪ ਹੀ ਗਾ ਰਿਹਾ ਹੈਂ।
You Yourself are absorbed in the state of deep meditation; You Yourself sing Your Glorious Praises.
तुधु आपे ताड़ी लाईऐ आपे गुण गाइआ ॥
ਹਰਿਧਿਆਵਹੁਭਗਤਹੁਦਿਨਸੁਰਾਤਿਅੰਤਿਲਏਛਡਾਇਆ
ਹੇ ਸੰਤ ਜਨੋ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਪਰਮਾਤਮਾ ਹੀ ਅੰਤ ਵਿਚ ਬਚਾਂਦਾ ਹੈ।
Meditate on the Lord, O devotees, day and night; He shall deliver you in the end.
हरि धिआवहु भगतहु दिनसु राति अंति लए छडाइआ ॥
ਜਿਨਿਸੇਵਿਆਤਿਨਿਸੁਖੁਪਾਇਆਹਰਿਨਾਮਿਸਮਾਇਆ॥੧॥
ਜਿਸ (ਭੀ) ਮਨੁੱਖ ਨੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਨੇ (ਹੀ) ਸੁਖ ਪ੍ਰਾਪਤ ਕੀਤਾ, (ਕਿਉਂਕਿ ਉਹ ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
Those who serve the Lord, find peace; they are absorbed in the Name of the Lord. ||1||
जिनि सेविआ तिनि सुखु पाइआ हरि नामि समाइआ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ