ਸਲੋਕਮਃ੩॥
Shalok, Third Mahalaa:
सलोक मः ३ ॥
ਦੂਜੈਭਾਇਬਿਲਾਵਲੁਨਹੋਵਈਮਨਮੁਖਿਥਾਇਨਪਾਇ॥
ਹੇ ਭਾਈ! ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) ਆਤਮਕ ਆਨੰਦ ਨਹੀਂ ਮਿਲਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀਆਂ ਨਿਗਾਹਾਂ ਵਿਚ) ਕਬੂਲ ਨਹੀਂ ਹੁੰਦਾ,
In the love of duality, the happiness of Bilaaval does not come; the self-willed manmukh finds no place of rest.
दूजै भाइ बिलावलु न होवई मनमुखि थाइ न पाइ ॥
ਪਾਖੰਡਿਭਗਤਿਨਹੋਵਈਪਾਰਬ੍ਰਹਮੁਨਪਾਇਆਜਾਇ॥
(ਕਿਉਂਕਿ) ਅੰਦਰੋਂ ਹੋਰ ਤੇ ਬਾਹਰੋਂ ਹੋਰ ਰਿਹਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲ ਸਕਦਾ।
Through hypocrisy, devotional worship does not come, and the Supreme Lord God is not found.
पाखंडि भगति न होवई पारब्रहमु न पाइआ जाइ ॥
ਮਨਹਠਿਕਰਮਕਮਾਵਣੇਥਾਇਨਕੋਈਪਾਇ॥
(ਅੰਦਰ ਪ੍ਰਭੂ ਨਾਲ ਪਿਆਰ ਨਾਹ ਹੋਵੇ ਤਾਂ ਨਿਰੇ) ਮਨ ਦੇ ਹਠ ਨਾਲ ਕੀਤੇ ਕਰਮਾਂ ਦੀ ਰਾਹੀਂ ਕੋਈ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
By stubborn-mindedly performing religious rituals, no one obtains the approval of the Lord.
मनहठि करम कमावणे थाइ न कोई पाइ ॥
ਨਾਨਕਗੁਰਮੁਖਿਆਪੁਬੀਚਾਰੀਐਵਿਚਹੁਆਪੁਗਵਾਇ॥
ਹੇ ਨਾਨਕ! (ਆਖ-ਹੇ ਭਾਈ!) ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈ ਕੇ ਆਪਣਾ ਆਤਮਕ ਜੀਵਨ ਪੜਤਾਲਣਾ ਚਾਹੀਦਾ ਹੈ।
O Nanak, the Gurmukh understands himself, and eradicates self-conceit from within.
नानक गुरमुखि आपु बीचारीऐ विचहु आपु गवाइ ॥
ਆਪੇਆਪਿਪਾਰਬ੍ਰਹਮੁਹੈਪਾਰਬ੍ਰਹਮੁਵਸਿਆਮਨਿਆਇ॥
(ਇਸ ਤਰ੍ਹਾਂ ਉਹ) ਪਰਮਾਤਮਾ (ਜੋ ਹਰ ਥਾਂ) ਆਪ ਹੀ ਆਪ ਹੈ ਮਨ ਵਿਚ ਆ ਵੱਸਦਾ ਹੈ।
He Himself is the Supreme Lord God; the Supreme Lord God comes to dwell in his mind.
आपे आपि पारब्रहमु है पारब्रहमु वसिआ मनि आइ ॥
ਜੰਮਣੁਮਰਣਾਕਟਿਆਜੋਤੀਜੋਤਿਮਿਲਾਇ॥੧॥
ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤ ਜੋੜਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥
Birth and death are erased, and his light blends with the Light. ||1||
जंमणु मरणा कटिआ जोती जोति मिलाइ ॥१॥
WWW.GURBANI.WORLD