ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਰਾਖਿਲੀਏਸਤਿਗੁਰਕੀਸਰਣ॥
(ਹੇ ਭਾਈ! ਇਹ ਸੰਸਾਰ ਇਕ ਸਮੁੰਦਰ ਹੈ, ਜਿਸ ਵਿਚੋਂ ਜਿਨ੍ਹਾਂ ਮਨੁੱਖਾਂ ਨੂੰ ਉਹ ਬਚਾਣਾ ਚਾਹੁੰਦਾ ਹੈ, ਉਹਨਾਂ ਨੂੰ) ਗੁਰੂ ਦੀ ਸਰਨ ਪਾ ਕੇ (ਇਸ ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।
I have been saved, in the Sanctuary of the True Guru.
राखि लीए सतिगुर की सरण ॥
ਜੈਜੈਕਾਰੁਹੋਆਜਗਅੰਤਰਿਪਾਰਬ੍ਰਹਮੁਮੇਰੋਤਾਰਣਤਰਣ॥੧॥ਰਹਾਉ॥
(ਇਸ ਸੰਸਾਰ ਸਮੁੰਦ੍ਰ ਤੋਂ) ਪਾਰ ਲੰਘਣ ਵਾਸਤੇ ਪਾਰਬ੍ਰਹਮ ਪਰਮਾਤਮਾ (ਮਾਨੋ) ਜਹਾਜ਼ ਹੈ। (ਜਿਹੜੇ ਉਸ ਦੇ ਆਸਰੇ ਪਾਰ ਲੰਘ ਗਏ) ਜਗਤ ਵਿਚ ਉਹਨਾਂ ਦੀ ਸਦਾ ਹੀ ਸੋਭਾ ਹੁੰਦੀ ਹੈ ॥੧॥ ਰਹਾਉ ॥
I am cheered and applauded throughout the world; my Supreme Lord God carries me across. ||1||Pause||
जै जै कारु होआ जग अंतरि पारब्रहमु मेरो तारण तरण ॥१॥ रहाउ ॥
ਬਿਸ੍ਵੰਭਰਪੂਰਨਸੁਖਦਾਤਾਸਗਲਸਮਗ੍ਰੀਪੋਖਣਭਰਣ॥
ਹੇ ਭਾਈ! ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਸਰਬ-ਵਿਆਪਕ ਹੈ, ਸਾਰੇ ਸੁਖ ਦੇਣ ਵਾਲਾ ਹੈ, (ਜਗਤ ਨੂੰ) ਪਾਲਣ ਪੋਸਣ ਵਾਸਤੇ ਸਾਰੇ ਪਦਾਰਥ ਉਸ ਦੇ ਹੱਥ ਵਿਚ ਹਨ।
The Perfect Lord fills the Universe; He is the Giver of peace; He cherishes and fulfills the whole Universe.
बिस्वंभर पूरन सुखदाता सगल समग्री पोखण भरण ॥
ਥਾਨਥਨੰਤਰਿਸਰਬਨਿਰੰਤਰਿਬਲਿਬਲਿਜਾਂਈਹਰਿਕੇਚਰਣ॥੧॥
ਉਹ ਪਰਮਾਤਮਾ ਹਰੇਕ ਥਾਂ ਵਿਚ ਵੱਸ ਰਿਹਾ ਹੈ, ਸਭਨਾਂ ਵਿਚ ਇਕ ਰਸ ਵੱਸ ਰਿਹਾ ਹੈ। ਮੈਂ ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥
He is completely filling all places and interspaces; I am a devoted sacrifice to the Lord's Feet. ||1||
थान थनंतरि सरब निरंतरि बलि बलि जांई हरि के चरण ॥१॥
ਜੀਅਜੁਗਤਿਵਸਿਮੇਰੇਸੁਆਮੀਸਰਬਸਿਧਿਤੁਮਕਾਰਣਕਰਣ॥
ਹੇ ਮੇਰੇ ਮਾਲਕ! (ਸਭ ਜੀਵਾਂ ਦੀ) ਜੀਵਨ-ਜੁਗਤਿ ਤੇਰੇ ਵੱਸ ਵਿਚ ਹੈ, ਤੇਰੇ ਵੱਸ ਵਿਚ ਸਾਰੀਆਂ ਤਾਕਤਾਂ ਹਨ, ਤੂੰ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ।
The ways of all beings are in Your Power, O my Lord and Master. All supernatural spiritual powers are Yours; You are the Creator, the Cause of causes.
जीअ जुगति वसि मेरे सुआमी सरब सिधि तुम कारण करण ॥
ਆਦਿਜੁਗਾਦਿਪ੍ਰਭੁਰਖਦਾਆਇਆਹਰਿਸਿਮਰਤਨਾਨਕਨਹੀਡਰਣ॥੨॥੩੦॥੧੧੬॥
ਹੇ ਨਾਨਕ! ਸ਼ੁਰੂ ਤੋਂ ਹੀ ਪਰਮਾਤਮਾ (ਸਰਨ ਪਿਆਂ ਦੀ) ਰੱਖਿਆ ਕਰਦਾ ਆ ਰਿਹਾ ਹੈ। ਉਸ ਦਾ ਨਾਮ ਸਿਮਰਿਆਂ ਕੋਈ ਡਰ ਨਹੀਂ ਰਹਿ ਜਾਂਦਾ ਹੈ ॥੨॥੩੦॥੧੧੬॥
In the beginning, and throughout the ages, God is our Savior and Protector; remembering the Lord in meditation, O Nanak, fear is eliminated. ||2||30||116||
आदि जुगादि प्रभु रखदा आइआ हरि सिमरत नानक नही डरण ॥२॥३०॥११६॥
WWW.GURBANI.WORLD