GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 827
Display Settings
Translations
ਰਾਗੁਬਿਲਾਵਲੁਮਹਲਾਦੁਪਦੇਘਰੁ
ਰਾਗ ਬਿਲਾਵਲੁ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Du-Padas, Eighth House:
रागु बिलावलु महला ५ दुपदे घरु ८ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੈਨਾਹੀਪ੍ਰਭਸਭੁਕਿਛੁਤੇਰਾ
ਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ। (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ।
I am nothing, God; everything is Yours.
मै नाही प्रभ सभु किछु तेरा ॥
ਈਘੈਨਿਰਗੁਨਊਘੈਸਰਗੁਨਕੇਲਕਰਤਬਿਚਿਸੁਆਮੀਮੇਰਾ॥੧॥ਰਹਾਉ
ਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ। ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ॥੧॥ ਰਹਾਉ ॥
In this world, You are the absolute, formless Lord; in the world hereafter, You are the related Lord of form. You play it both ways, O my Lord and Master. ||1||Pause||
ईघै निरगुन ऊघै सरगुन केल करत बिचि सुआमी मेरा ॥१॥ रहाउ ॥
ਨਗਰਮਹਿਆਪਿਬਾਹਰਿਫੁਨਿਆਪਨਪ੍ਰਭਮੇਰੇਕੋਸਗਲਬਸੇਰਾ
ਹੇ ਭਾਈ! (ਹਰੇਕ ਸਰੀਰ-) ਨਗਰ ਵਿਚ ਪ੍ਰਭੂ ਆਪ ਹੀ ਹੈ, ਬਾਹਰ (ਸਾਰੇ ਜਗਤ ਵਿਚ) ਭੀ ਆਪ ਹੀ ਹੈ। ਸਭ ਜੀਵਾਂ ਵਿਚ ਮੇਰੇ ਪ੍ਰਭੂ ਦਾ ਹੀ ਨਿਵਾਸ ਹੈ।
You exist within the city, and beyond it as well; O my God, You are everywhere.
नगर महि आपि बाहरि फुनि आपन प्रभ मेरे को सगल बसेरा ॥
ਆਪੇਹੀਰਾਜਨੁਆਪੇਹੀਰਾਇਆਕਹਕਹਠਾਕੁਰੁਕਹਕਹਚੇਰਾ॥੧॥
ਹੇ ਭਾਈ! ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਰਈਅਤ ਹੈ। ਕਿਤੇ ਮਾਲਕ ਬਣਿਆ ਹੋਇਆ ਹੈ। ਕਿਤੇ ਸੇਵਕ ਬਣਿਆ ਹੋਇਆ ਹੈ ॥੧॥
You Yourself are the King, and You Yourself are the subject. In one place, You are the Lord and Master, and in another place, You are the slave. ||1||
आपे ही राजनु आपे ही राइआ कह कह ठाकुरु कह कह चेरा ॥१॥
ਕਾਕਉਦੁਰਾਉਕਾਸਿਉਬਲਬੰਚਾਜਹਜਹਪੇਖਉਤਹਤਹਨੇਰਾ
ਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਹਰ ਥਾਂ ਪਰਮਾਤਮਾ ਹੀ (ਹਰੇਕ ਦੇ) ਅੰਗ-ਸੰਗ ਵੱਸ ਰਿਹਾ ਹੈ। (ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ, ਇਸ ਵਾਸਤੇ) ਕਿਸ ਪਾਸੋਂ ਕੋਈ ਝੂਠ-ਲੁਕਾਉ ਕੀਤਾ ਜਾਏ, ਤੇ, ਕਿਸ ਨਾਲ ਕੋਈ ਠੱਗੀ-ਫ਼ਰੇਬ ਕੀਤਾ ਜਾਏ? (ਉਹ ਤਾਂ ਸਭ ਕੁਝ ਵੇਖਦਾ ਜਾਣਦਾ ਹੈ)।
From whom should I hide? Whom should I try to deceive? Wherever I look, I see Him near at hand.
का कउ दुराउ का सिउ बलबंचा जह जह पेखउ तह तह नेरा ॥
ਸਾਧਮੂਰਤਿਗੁਰੁਭੇਟਿਓਨਾਨਕਮਿਲਿਸਾਗਰਬੂੰਦਨਹੀਅਨਹੇਰਾ॥੨॥੧॥੧੧੭॥
ਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ ॥੨॥੧॥੧੧੭॥
I have met with Guru Nanak, the Embodiment of the Holy Saints. When the drop of water merges into the ocean, it cannot be distinguished as separate again. ||2||1||117||
साध मूरति गुरु भेटिओ नानक मिलि सागर बूंद नही अन हेरा ॥२॥१॥११७॥
WWW.GURBANI.WORLD
ਪਿਛਲਾ Share ਹੋਮ Save ਅਗਲਾ