ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਗੁਰਕਾਸਬਦੁਰਿਦੇਮਹਿਚੀਨਾ॥
ਹੇ ਭਾਈ! (ਜਿਨ੍ਹਾਂ ਵਡ-ਭਾਗੀਆਂ ਨੇ) ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਿਚਾਰਿਆ,
I contemplate the Word of the Guru's Shabad within my heart;
गुर का सबदु रिदे महि चीना ॥
ਸਗਲਮਨੋਰਥਪੂਰਨਆਸੀਨਾ॥੧॥
ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ੍ਹ ਗਈਆਂ ॥੧॥
all my hopes and desires are fulfilled. ||1||
सगल मनोरथ पूरन आसीना ॥१॥
ਸੰਤਜਨਾਕਾਮੁਖੁਊਜਲੁਕੀਨਾ॥
ਹੇ ਭਾਈ! ਉਹਨਾਂ ਸੰਤ ਜਨਾਂ ਦਾ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਗਿਆ,
The faces of the humble Saints are radiant and bright;
संत जना का मुखु ऊजलु कीना ॥
ਕਰਿਕਿਰਪਾਅਪੁਨਾਨਾਮੁਦੀਨਾ॥੧॥ਰਹਾਉ॥
ਪਰਮਾਤਮਾ ਨੇ ਮੇਹਰ ਕਰ ਕੇ (ਜਿਨ੍ਹਾਂ ਸੰਤ ਜਨਾਂ ਨੂੰ) ਆਪਣਾ ਨਾਮ ਬਖ਼ਸ਼ਿਆ ॥੧॥ ਰਹਾਉ ॥
the Lord has mercifully blessed them with the Naam, the Name of the Lord. ||1||Pause||
करि किरपा अपुना नामु दीना ॥१॥ रहाउ ॥
ਅੰਧਕੂਪਤੇਕਰੁਗਹਿਲੀਨਾ॥
ਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਨੇ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਹੱਥ ਫੜ ਕੇ ਕੱਢ ਲਿਆ।
Holding them by the hand, He has lifted them up out of the deep, dark pit,
अंध कूप ते करु गहि लीना ॥
ਜੈਜੈਕਾਰੁਜਗਤਿਪ੍ਰਗਟੀਨਾ॥੨॥
ਸਾਰੇ ਜਗਤ ਵਿਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ ॥੨॥
and their victory is celebrated throughout the world. ||2||
जै जै कारु जगति प्रगटीना ॥२॥
ਨੀਚਾਤੇਊਚਊਨਪੂਰੀਨਾ॥
ਹੇ ਭਾਈ! ਉਹ ਮਨੁੱਖ ਨੀਵਿਆਂ ਤੋਂ ਉੱਚੇ ਬਣ ਗਏ, ਉਹ (ਪਹਿਲਾਂ ਗੁਣਾਂ ਤੋਂ) ਸੱਖਣੇ (ਗੁਣਾਂ ਨਾਲ) ਭਰ ਗਏ,
He elevates and exalts the lowly, and fills the empty.
नीचा ते ऊच ऊन पूरीना ॥
ਅੰਮ੍ਰਿਤਨਾਮੁਮਹਾਰਸੁਲੀਨਾ॥੩॥
(ਜਿਨ੍ਹਾਂ ਨੇ) ਆਤਮਕ ਜੀਵਨ ਦੇਣ ਵਾਲਾ ਅਤੇ ਬੜਾ ਸੁਆਦਲਾ ਹਰਿ-ਨਾਮ ਜਪਣਾ ਸ਼ੁਰੂ ਕਰ ਦਿੱਤਾ ॥੩॥
They receive the supreme, sublime essence of the Ambrosial Naam. ||3||
अंम्रित नामु महा रसु लीना ॥३॥
ਮਨਤਨਨਿਰਮਲਪਾਪਜਲਿਖੀਨਾ॥
ਉਹਨਾਂ ਮਨੁੱਖਾਂ ਦੇ ਮਨ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ,
The mind and body are made immaculate and pure, and sins are burnt to ashes.
मन तन निरमल पाप जलि खीना ॥
ਕਹੁਨਾਨਕਪ੍ਰਭਭਏਪ੍ਰਸੀਨਾ॥੪॥੭॥੧੨॥
ਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪ੍ਰਭੂ ਜੀ ਪ੍ਰਸੰਨ ਹੋ ਗਏ ॥੪॥੭॥੧੨॥
Says Nanak, God is pleased with me. ||4||7||12||
कहु नानक प्रभ भए प्रसीना ॥४॥७॥१२॥
WWW.GURBANI.WORLD