GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 804
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਗੁਰੁਪੂਰਾਵਡਭਾਗੀਪਾਈਐ
ਹੇ ਭਾਈ! ਪੂਰੀ ਵੱਡੀ ਕਿਸਮਤ ਨਾਲ (ਹੀ) ਗੁਰੂ ਮਿਲਦਾ ਹੈ।
By great good fortune, the Perfect Guru is found.
गुरु पूरा वडभागी पाईऐ ॥
ਮਿਲਿਸਾਧੂਹਰਿਨਾਮੁਧਿਆਈਐ॥੧॥
ਗੁਰੂ ਨੂੰ ਮਿਲ ਕੇ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥
Meeting with the Holy Saints, meditate on the Name of the Lord. ||1||
मिलि साधू हरि नामु धिआईऐ ॥१॥
ਪਾਰਬ੍ਰਹਮਪ੍ਰਭਤੇਰੀਸਰਨਾ
ਹੇ ਪਾਰਬ੍ਰਹਮ ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ (ਮੈਨੂੰ ਗੁਰੂ ਮਿਲਾ)।
O Supreme Lord God, I seek Your Sanctuary.
पारब्रहम प्रभ तेरी सरना ॥
ਕਿਲਬਿਖਕਾਟੈਭਜੁਗੁਰਕੇਚਰਨਾ॥੧॥ਰਹਾਉ
ਹੇ ਭਾਈ! ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈ, ਗੁਰੂ ਸਾਰੇ ਪਾਪ ਕੱਟ ਦੇਂਦਾ ਹੈ ॥੧॥ ਰਹਾਉ ॥
Meditating on the Guru's Feet, sinful mistakes are erased. ||1||Pause||
किलबिख काटै भजु गुर के चरना ॥१॥ रहाउ ॥
ਅਵਰਿਕਰਮਸਭਿਲੋਕਾਚਾਰ
ਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹਨ।
All other rituals are just worldly affairs;
अवरि करम सभि लोकाचार ॥
ਮਿਲਿਸਾਧੂਸੰਗਿਹੋਇਉਧਾਰ॥੨॥
ਗੁਰੂ ਦੀ ਸੰਗਤਿ ਵਿਚ ਮਿਲ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ ॥੨॥
joining the Saadh Sangat, the Company of the Holy, one is saved. ||2||
मिलि साधू संगि होइ उधार ॥२॥
ਸਿੰਮ੍ਰਿਤਿਸਾਸਤਬੇਦਬੀਚਾਰੇ
ਹੇ ਭਾਈ! ਸਾਰੇ ਸ਼ਾਸਤ੍ਰ, ਸਿੰਮ੍ਰਿਤੀਆਂ ਅਤੇ ਵੇਦ ਵਿਚਾਰ ਕੇ ਵੇਖ ਲਏ ਹਨ।
One may contemplate the Simritees, Shaastras and Vedas,
सिंम्रिति सासत बेद बीचारे ॥
ਜਪੀਐਨਾਮੁਜਿਤੁਪਾਰਿਉਤਾਰੇ॥੩॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਇਸ ਹਰਿ-ਨਾਮ ਦੀ ਰਾਹੀਂ ਹੀ ਗੁਰੂ ਪਾਰ ਲੰਘਾਂਦਾ ਹੈ ॥੩॥
but only by chanting the Naam, the Name of the Lord, is one saved and carried across. ||3||
जपीऐ नामु जितु पारि उतारे ॥३॥
ਜਨਨਾਨਕਕਉਪ੍ਰਭਕਿਰਪਾਕਰੀਐ
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ।
Have Mercy upon servant Nanak, O God,
जन नानक कउ प्रभ किरपा करीऐ ॥
ਸਾਧੂਧੂਰਿਮਿਲੈਨਿਸਤਰੀਐ॥੪॥੬॥੧੧॥
(ਤੇਰੇ ਦਾਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ। (ਗੁਰੂ ਦੀ ਕਿਰਪਾ ਨਾਲ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ ॥੪॥੬॥੧੧॥
and bless him with the dust of the feet of the Holy, that he may be emancipated. ||4||6||11||
साधू धूरि मिलै निसतरीऐ ॥४॥६॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ