ਸੋਰਠਿਮਹਲਾ੩॥
Sorat'h, Third Mahalaa:
सोरठि महला ३ ॥
ਗੁਰਮੁਖਿਭਗਤਿਕਰਹਿਪ੍ਰਭਭਾਵਹਿਅਨਦਿਨੁਨਾਮੁਵਖਾਣੇ॥
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਹਨ ਅਤੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
The Gurmukhs practice devotional worship, and become pleasing to God; night and day, they chant the Naam, the Name of the Lord.
गुरमुखि भगति करहि प्रभ भावहि अनदिनु नामु वखाणे ॥
ਭਗਤਾਕੀਸਾਰਕਰਹਿਆਪਿਰਾਖਹਿਜੋਤੇਰੈਮਨਿਭਾਣੇ॥
ਹੇ ਪ੍ਰਭੂ! ਭਗਤਾਂ ਦੀ ਸੰਭਾਲ ਤੂੰ ਆਪ ਕਰਦਾ ਹੈਂ, ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਕਿਉਂਕਿ ਉਹ ਤੈਨੂੰ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।
You Yourself protect and take care of Your devotees, who are pleasing to Your Mind.
भगता की सार करहि आपि राखहि जो तेरै मनि भाणे ॥
ਤੂਗੁਣਦਾਤਾਸਬਦਿਪਛਾਤਾਗੁਣਕਹਿਗੁਣੀਸਮਾਣੇ॥੧॥
ਤੂੰ ਉਹਨਾਂ ਨੂੰ ਆਪਣੇ ਗੁਣ ਬਖ਼ਸ਼ਦਾ ਹੈਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਨਾਲ ਸਾਂਝ ਪਾਂਦੇ ਹਨ। ਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ (ਭਗਤ) ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥
You are the Giver of virtue, realized through the Word of Your Shabad. Uttering Your Glories, we merge with You, O Glorious Lord. ||1||
तू गुणदाता सबदि पछाता गुण कहि गुणी समाणे ॥१॥
ਮਨਮੇਰੇਹਰਿਜੀਉਸਦਾਸਮਾਲਿ॥
ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ ਚੇਤੇ ਕਰਦਾ ਰਹੁ।
O my mind, remember always the Dear Lord.
मन मेरे हरि जीउ सदा समालि ॥
ਅੰਤਕਾਲਿਤੇਰਾਬੇਲੀਹੋਵੈਸਦਾਨਿਬਹੈਤੇਰੈਨਾਲਿ॥ਰਹਾਉ॥
ਅਖ਼ੀਰਲੇ ਸਮੇ ਪਰਮਾਤਮਾ ਹੀ ਤੇਰਾ ਮਦਦਗਾਰ ਬਣੇਗਾ, ਪਰਮਾਤਮਾ ਸਦਾ ਤੇਰੇ ਨਾਲ ਸਾਥ ਨਿਬਾਹੇਗਾ ਰਹਾਉ॥
At the very last moment, He alone shall be your best friend; He shall always stand by you. ||Pause||
अंत कालि तेरा बेली होवै सदा निबहै तेरै नालि ॥ रहाउ ॥
ਦੁਸਟਚਉਕੜੀਸਦਾਕੂੜੁਕਮਾਵਹਿਨਾਬੂਝਹਿਵੀਚਾਰੇ॥
ਪਰ, ਹੇ ਭਾਈ! ਭੈੜੇ ਮਨੁੱਖ ਸਦਾ ਭੈੜ ਹੀ ਕਮਾਂਦੇ ਹਨ, ਉਹ ਵਿਚਾਰ ਕਰ ਕੇ ਸਮਝਦੇ ਨਹੀਂ,
The gathering of the wicked enemies shall always practice falsehood; they do not contemplate understanding.
दुसट चउकड़ी सदा कूड़ु कमावहि ना बूझहि वीचारे ॥
ਨਿੰਦਾਦੁਸਟੀਤੇਕਿਨਿਫਲੁਪਾਇਆਹਰਣਾਖਸਨਖਹਿਬਿਦਾਰੇ॥
ਕਿ ਭੈੜੀ ਨਿੰਦਿਆ (ਆਦਿਕ) ਤੋਂ ਕਿਸੇ ਨੇ ਕਦੇ ਚੰਗਾ ਫਲ ਨਹੀਂ ਪਾਇਆ। ਹਰਣਾਖਸ਼ (ਨੇ ਭਗਤ ਨੂੰ ਦੁੱਖ ਦੇਣਾ ਸ਼ੁਰੂ ਕੀਤਾ, ਤਾਂ ਉਹ) ਨਹੁੰਆਂ ਨਾਲ ਚੀਰਿਆ ਗਿਆ।
Who can obtain fruit from the slander of evil enemies? Remember that Harnaakhash was torn apart by the Lord's claws.
निंदा दुसटी ते किनि फलु पाइआ हरणाखस नखहि बिदारे ॥
ਪ੍ਰਹਿਲਾਦੁਜਨੁਸਦਹਰਿਗੁਣਗਾਵੈਹਰਿਜੀਉਲਏਉਬਾਰੇ॥੨॥
ਪਰਮਾਤਮਾ ਦਾ ਭਗਤ ਪ੍ਰਹਿਲਾਦ ਸਦਾ ਪਰਮਾਤਮਾ ਦੇ ਗੁਣ ਗਾਂਦਾ ਸੀ, ਪਰਮਾਤਮਾ ਨੇ ਉਸ ਨੂੰ (ਨਰਸਿੰਘ ਰੂਪ ਧਾਰ ਕੇ) ਬਚਾ ਲਿਆ ॥੨॥
Prahlaad, the Lord's humble servant, constantly sang the Glorious Praises of the Lord, and the Dear Lord saved him. ||2||
प्रहिलादु जनु सद हरि गुण गावै हरि जीउ लए उबारे ॥२॥
ਆਪਸਕਉਬਹੁਭਲਾਕਰਿਜਾਣਹਿਮਨਮੁਖਿਮਤਿਨਕਾਈ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਕੋਈ ਅਕਲ-ਸ਼ਊਰ ਨਹੀਂ ਹੁੰਦੀ, ਉਹ ਆਪਣੇ ਆਪ ਨੂੰ ਤਾਂ ਚੰਗਾ ਸਮਝਦੇ ਹਨ,
The self-willed manmukhs see themselves as being very virtuous; they have absolutely no understanding at all.
आपस कउ बहु भला करि जाणहि मनमुखि मति न काई ॥
ਸਾਧੂਜਨਕੀਨਿੰਦਾਵਿਆਪੇਜਾਸਨਿਜਨਮੁਗਵਾਈ॥
ਪਰ ਨੇਕ ਬੰਦਿਆਂ ਦੀ ਨਿੰਦਿਆ ਕਰਨ ਵਿਚ ਰੁੱਝੇ ਰਹਿੰਦੇ ਹਨ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ।
They indulge in slander of the humble spiritual people; they waste their lives away, and then they have to depart.
साधू जन की निंदा विआपे जासनि जनमु गवाई ॥
ਰਾਮਨਾਮੁਕਦੇਚੇਤਹਿਨਾਹੀਅੰਤਿਗਏਪਛੁਤਾਈ॥੩॥
ਉਹ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ, ਆਖ਼ਰ ਹੱਥ ਮਲਦੇ (ਜਗਤ ਤੋਂ) ਚਲੇ ਜਾਂਦੇ ਹਨ ॥੩॥
They never think of the Lord's Name, and in the end, they depart, regretting and repenting. ||3||
राम नामु कदे चेतहि नाही अंति गए पछुताई ॥३॥
ਸਫਲੁਜਨਮੁਭਗਤਾਕਾਕੀਤਾਗੁਰਸੇਵਾਆਪਿਲਾਏ॥
ਹੇ ਭਾਈ! ਪਰਮਾਤਮਾ ਆਪ ਹੀ ਭਗਤਾਂ ਦੀ ਜ਼ਿੰਦਗੀ ਕਾਮਯਾਬ ਬਣਾਂਦਾ ਹੈ, ਉਹ ਆਪ ਹੀ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਜੋੜਦਾ ਹੈ।
The Lord makes the lives of His devotees fruitful; He Himself links them to the Guru's service.
सफलु जनमु भगता का कीता गुर सेवा आपि लाए ॥
ਸਬਦੇਰਾਤੇਸਹਜੇਮਾਤੇਅਨਦਿਨੁਹਰਿਗੁਣਗਾਏ॥
(ਇਸ ਤਰ੍ਹਾਂ ਉਹ) ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ ਅਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।
Imbued with the Word of the Shabad, and intoxicated with celestial bliss, night and day, they sing the Glorious Praises of the Lord.
सबदे राते सहजे माते अनदिनु हरि गुण गाए ॥
ਨਾਨਕਦਾਸੁਕਹੈਬੇਨੰਤੀਹਉਲਾਗਾਤਿਨਕੈਪਾਏ॥੪॥੫॥
ਦਾਸ ਨਾਨਕ ਬੇਨਤੀ ਕਰਦਾ ਹੈ-ਮੈਂ ਉਹਨਾਂ ਭਗਤਾਂ ਦੇ ਚਰਨੀਂ ਲੱਗਦਾ ਹਾਂ ॥੪॥੫॥
Slave Nanak utters this prayer: O Lord, please, let me fall at their feet. ||4||5||
नानक दासु कहै बेनंती हउ लागा तिन कै पाए ॥४॥५॥
WWW.GURBANI.WORLD