ਸੋਰਠਿਮਹਲਾ੩॥
Sorat'h, Third Mahalaa:
सोरठि महला ३ ॥
ਸੋਸਿਖੁਸਖਾਬੰਧਪੁਹੈਭਾਈਜਿਗੁਰਕੇਭਾਣੇਵਿਚਿਆਵੈ॥
ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ।
He alone is a Sikh, a friend, a relative and a sibling, who walks in the Way of the Guru's Will.
सो सिखु सखा बंधपु है भाई जि गुर के भाणे विचि आवै ॥
ਆਪਣੈਭਾਣੈਜੋਚਲੈਭਾਈਵਿਛੁੜਿਚੋਟਾਖਾਵੈ॥
ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ।
One who walks according to his own will, O Siblings of Destiny, suffers separation from the Lord, and shall be punished.
आपणै भाणै जो चलै भाई विछुड़ि चोटा खावै ॥
ਬਿਨੁਸਤਿਗੁਰਸੁਖੁਕਦੇਨਪਾਵੈਭਾਈਫਿਰਿਫਿਰਿਪਛੋਤਾਵੈ॥੧॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ (ਦੁੱਖੀ ਹੋ ਕੇ) ਪਛੁਤਾਂਦਾ ਹੈ ॥੧॥
Without the True Guru, peace is never obtained, O Siblings of Destiny; again and again, he regrets and repents. ||1||
बिनु सतिगुर सुखु कदे न पावै भाई फिरि फिरि पछोतावै ॥१॥
ਹਰਿਕੇਦਾਸਸੁਹੇਲੇਭਾਈ॥
ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਿਤੀਤ ਕਰਦੇ ਹਨ।
The Lord's slaves are happy, O Siblings of Destiny.
हरि के दास सुहेले भाई ॥
ਜਨਮਜਨਮਕੇਕਿਲਬਿਖਦੁਖਕਾਟੇਆਪੇਮੇਲਿਮਿਲਾਈ॥ਰਹਾਉ॥
ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ਰਹਾਉ॥
The sins and sorrows of countless lifetimes are eradicated; the Lord Himself unites them in His Union. ||Pause||
जनम जनम के किलबिख दुख काटे आपे मेलि मिलाई ॥ रहाउ ॥
ਇਹੁਕੁਟੰਬੁਸਭੁਜੀਅਕੇਬੰਧਨਭਾਈਭਰਮਿਭੁਲਾਸੈਂਸਾਰਾ॥
ਹੇ ਭਾਈ! (ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ।
All of these relatives are like chains upon the soul, O Siblings of Destiny; the world is deluded by doubt.
इहु कुटंबु सभु जीअ के बंधन भाई भरमि भुला सैंसारा ॥
ਬਿਨੁਗੁਰਬੰਧਨਟੂਟਹਿਨਾਹੀਗੁਰਮੁਖਿਮੋਖਦੁਆਰਾ॥
ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ।
Without the Guru, the chains cannot be broken; the Gurmukhs find the door of salvation.
बिनु गुर बंधन टूटहि नाही गुरमुखि मोख दुआरा ॥
ਕਰਮਕਰਹਿਗੁਰਸਬਦੁਨਪਛਾਣਹਿਮਰਿਜਨਮਹਿਵਾਰੋਵਾਰਾ॥੨॥
ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੨॥
One who performs rituals without realizing the Word of the Guru's Shabad, shall die and be reborn, again and again. ||2||
करम करहि गुर सबदु न पछाणहि मरि जनमहि वारो वारा ॥२॥
ਹਉਮੇਰਾਜਗੁਪਲਚਿਰਹਿਆਭਾਈਕੋਇਨਕਿਸਹੀਕੇਰਾ॥
ਹੇ ਭਾਈ! 'ਮੈਂ ਵੱਡਾ ਹਾਂ', 'ਇਹ ਧਨ ਆਦਿਕ ਮੇਰਾ ਹੈ'-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ।
The world is entangled in egotism and possessiveness, O Siblings of Destiny, but no one belongs to anyone else.
हउ मेरा जगु पलचि रहिआ भाई कोइ न किस ही केरा ॥
ਗੁਰਮੁਖਿਮਹਲੁਪਾਇਨਿਗੁਣਗਾਵਨਿਨਿਜਘਰਿਹੋਇਬਸੇਰਾ॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ।
The Gurmukhs attain the Mansion of the Lord's Presence, singing the Glories of the Lord; they dwell in the home of their own inner being.
गुरमुखि महलु पाइनि गुण गावनि निज घरि होइ बसेरा ॥
ਐਥੈਬੂਝੈਸੁਆਪੁਪਛਾਣੈਹਰਿਪ੍ਰਭੁਹੈਤਿਸੁਕੇਰਾ॥੩॥
ਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ॥੩॥
One who understands here, realizes himself; the Lord God belongs to him. ||3||
ऐथै बूझै सु आपु पछाणै हरि प्रभु है तिसु केरा ॥३॥
ਸਤਿਗੁਰੂਸਦਾਦਇਆਲੁਹੈਭਾਈਵਿਣੁਭਾਗਾਕਿਆਪਾਈਐ॥
ਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ?
The True Guru is forever merciful, O Siblings of Destiny; without good destiny, what can anyone obtain?
सतिगुरू सदा दइआलु है भाई विणु भागा किआ पाईऐ ॥
ਏਕਨਦਰਿਕਰਿਵੇਖੈਸਭਊਪਰਿਜੇਹਾਭਾਉਤੇਹਾਫਲੁਪਾਈਐ॥
ਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ। (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ।
He looks alike upon all with His Glance of Grace, but people receive the fruits of their rewards according to their love for the Lord.
एक नदरि करि वेखै सभ ऊपरि जेहा भाउ तेहा फलु पाईऐ ॥
ਨਾਨਕਨਾਮੁਵਸੈਮਨਅੰਤਰਿਵਿਚਹੁਆਪੁਗਵਾਈਐ॥੪॥੬॥
ਹੇ ਨਾਨਕ! (ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੪॥੬॥
O Nanak, when the Naam, the Name of the Lord, comes to dwell within the mind, then self-conceit is eradicated from within. ||4||6||
नानक नामु वसै मन अंतरि विचहु आपु गवाईऐ ॥४॥६॥
WWW.GURBANI.WORLD