ਰਾਗੁਸੂਹੀਛੰਤਮਹਲਾ੫ਘਰੁ੩॥
ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Raag Soohee, Chhant, Fifth Mahalaa, Third House:
रागु सूही छंत महला ५ घरु ३ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਤੂਠਾਕੁਰੋਬੈਰਾਗਰੋਮੈਜੇਹੀਘਣਚੇਰੀਰਾਮ॥
ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ।
O my Lord and Master, You are unattached; You have so many hand-maidens like me, Lord.
तू ठाकुरो बैरागरो मै जेही घण चेरी राम ॥
ਤੂੰਸਾਗਰੋਰਤਨਾਗਰੋਹਉਸਾਰਨਜਾਣਾਤੇਰੀਰਾਮ॥
ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।
You are the ocean, the source of jewels; I do not know Your value, Lord.
तूं सागरो रतनागरो हउ सार न जाणा तेरी राम ॥
ਸਾਰਨਜਾਣਾਤੂਵਡਦਾਣਾਕਰਿਮਿਹਰੰਮਤਿਸਾਂਈ॥
ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ), (ਮੇਰੇ ਉੱਤੇ) ਮਿਹਰ ਕਰ!
I do not know Your value; You are the wisest of all; please show Mercy unto me, O Lord.
सार न जाणा तू वड दाणा करि मिहरंमति सांई ॥
ਕਿਰਪਾਕੀਜੈਸਾਮਤਿਦੀਜੈਆਠਪਹਰਤੁਧੁਧਿਆਈ॥
ਕਿਰਪਾ ਕਰ! ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।
Show Your Mercy, and bless me with such understanding, that I may meditate on You, twenty-four hours a day.
किरपा कीजै सा मति दीजै आठ पहर तुधु धिआई ॥
ਗਰਬੁਨਕੀਜੈਰੇਣਹੋਵੀਜੈਤਾਗਤਿਜੀਅਰੇਤੇਰੀ॥
ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।
O soul, don't be so arrogant - become the dust of all, and you shall be saved.
गरबु न कीजै रेण होवीजै ता गति जीअरे तेरी ॥
ਸਭਊਪਰਿਨਾਨਕਕਾਠਾਕੁਰੁਮੈਜੇਹੀਘਣਚੇਰੀਰਾਮ॥੧॥
ਹੇ ਨਾਨਕ! (ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ ॥੧॥
Nanak's Lord is the Master of all; He has so many hand-maidens like me. ||1||
सभ ऊपरि नानक का ठाकुरु मै जेही घण चेरी राम ॥१॥
ਤੁਮੑਗਉਹਰਅਤਿਗਹਿਰਗੰਭੀਰਾਤੁਮਪਿਰਹਮਬਹੁਰੀਆਰਾਮ॥
ਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀਂ ਜੀਵ ਤੇਰੀਆਂ ਵਹੁਟੀਆਂ ਹਾਂ।
Your depth is profound and utterly unfathomable; You are my Husband Lord, and I am Your bride.
तुम गउहर अति गहिर गंभीरा तुम पिर हम बहुरीआ राम ॥
ਤੁਮਵਡੇਵਡੇਵਡਊਚੇਹਉਇਤਨੀਕਲਹੁਰੀਆਰਾਮ॥
ਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।
You are the greatest of the great, exalted and lofty on high; I am infinitesimally small.
तुम वडे वडे वड ऊचे हउ इतनीक लहुरीआ राम ॥
ਹਉਕਿਛੁਨਾਹੀਏਕੋਤੂਹੈਆਪੇਆਪਿਸੁਜਾਨਾ॥
ਹੇ ਭਾਈ! ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ।
I am nothing; You are the One and only. You Yourself are All-knowing.
हउ किछु नाही एको तूहै आपे आपि सुजाना ॥
ਅੰਮ੍ਰਿਤਦ੍ਰਿਸਟਿਨਿਮਖਪ੍ਰਭਜੀਵਾਸਰਬਰੰਗਰਸਮਾਨਾ॥
ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ।
With just a momentary Glance of Your Grace, God, I live; I enjoy all pleasures and delights.
अंम्रित द्रिसटि निमख प्रभ जीवा सरब रंग रस माना ॥
ਚਰਣਹਸਰਨੀਦਾਸਹਦਾਸੀਮਨਿਮਉਲੈਤਨੁਹਰੀਆ॥
ਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।
I seek the Sanctuary of Your Feet; I am the slave of Your slaves. My mind has blossomed forth, and my body is rejuvenated.
चरणह सरनी दासह दासी मनि मउलै तनु हरीआ ॥
ਨਾਨਕਠਾਕੁਰੁਸਰਬਸਮਾਣਾਆਪਨਭਾਵਨਕਰੀਆ॥੨॥
ਹੇ ਨਾਨਕ! (ਆਖ-ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ ॥੨॥
O Nanak, the Lord and Master is contained amongst all; He does just as He pleases. ||2||
नानक ठाकुरु सरब समाणा आपन भावन करीआ ॥२॥
ਤੁਝੁਊਪਰਿਮੇਰਾਹੈਮਾਣਾਤੂਹੈਮੇਰਾਤਾਣਾਰਾਮ॥
ਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ।
I take pride in You; You are my only Strength, Lord.
तुझु ऊपरि मेरा है माणा तूहै मेरा ताणा राम ॥
ਸੁਰਤਿਮਤਿਚਤੁਰਾਈਤੇਰੀਤੂਜਾਣਾਇਹਿਜਾਣਾਰਾਮ॥
(ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।
You are my understanding, intellect and knowledge. I know only what You cause me to know, Lord.
सुरति मति चतुराई तेरी तू जाणाइहि जाणा राम ॥
ਸੋਈਜਾਣੈਸੋਈਪਛਾਣੈਜਾਕਉਨਦਰਿਸਿਰੰਦੇ॥
ਹੇ ਭਾਈ! ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ।
He alone knows, and he alone understands, upon whom the Creator Lord bestows His Grace.
सोई जाणै सोई पछाणै जा कउ नदरि सिरंदे ॥
ਮਨਮੁਖਿਭੂਲੀਬਹੁਤੀਰਾਹੀਫਾਥੀਮਾਇਆਫੰਦੇ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ।
The self-willed manmukh wanders along many paths, and is trapped in the net of Maya.
मनमुखि भूली बहुती राही फाथी माइआ फंदे ॥
ਠਾਕੁਰਭਾਣੀਸਾਗੁਣਵੰਤੀਤਿਨਹੀਸਭਰੰਗਮਾਣਾ॥
ਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।
She alone is virtuous, who is pleasing to her Lord and Master. She alone enjoys all the pleasures.
ठाकुर भाणी सा गुणवंती तिन ही सभ रंग माणा ॥
ਨਾਨਕਕੀਧਰਤੂਹੈਠਾਕੁਰਤੂਨਾਨਕਕਾਮਾਣਾ॥੩॥
ਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ ॥੩॥
You, O Lord, are Nanak's only support. You are Nanak's only pride. ||3||
नानक की धर तूहै ठाकुर तू नानक का माणा ॥३॥
ਹਉਵਾਰੀਵੰਞਾਘੋਲੀਵੰਞਾਤੂਪਰਬਤੁਮੇਰਾਓਲੑਾਰਾਮ॥
ਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ।
I am a sacrifice, devoted and dedicated to You; You are my sheltering mountain, Lord.
हउ वारी वंञा घोली वंञा तू परबतु मेरा ओला राम ॥
ਹਉਬਲਿਜਾਈਲਖਲਖਲਖਬਰੀਆਜਿਨਿਭ੍ਰਮੁਪਰਦਾਖੋਲੑਾਰਾਮ॥
ਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।
I am a sacrifice, thousands, hundreds of thousands of times, to the Lord. He has torn away the veil of doubt;
हउ बलि जाई लख लख लख बरीआ जिनि भ्रमु परदा खोला राम ॥
ਮਿਟੇਅੰਧਾਰੇਤਜੇਬਿਕਾਰੇਠਾਕੁਰਸਿਉਮਨੁਮਾਨਾ॥
ਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ।
darkness has been eliminated, and I have renounced corruption and sin. My mind is reconciled with my Lord and Master.
मिटे अंधारे तजे बिकारे ठाकुर सिउ मनु माना ॥
ਪ੍ਰਭਜੀਭਾਣੀਭਈਨਿਕਾਣੀਸਫਲਜਨਮੁਪਰਵਾਨਾ॥
(ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।
I have become pleasing to my Dear God, and I have become carefree. My life is fulfilled and approved.
प्रभ जी भाणी भई निकाणी सफल जनमु परवाना ॥
ਭਈਅਮੋਲੀਭਾਰਾਤੋਲੀਮੁਕਤਿਜੁਗਤਿਦਰੁਖੋਲੑਾ॥
ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।
I have become invaluable, of tremendous weight and value. The Door, and the Path of liberation are open to me now.
भई अमोली भारा तोली मुकति जुगति दरु खोला ॥
ਕਹੁਨਾਨਕਹਉਨਿਰਭਉਹੋਈਸੋਪ੍ਰਭੁਮੇਰਾਓਲੑਾ॥੪॥੧॥੪॥
ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ ॥੪॥੧॥੪॥
Says Nanak, I am fearless; God has become my Shelter and Shield. ||4||1||4||
कहु नानक हउ निरभउ होई सो प्रभु मेरा ओला ॥४॥१॥४॥
WWW.GURBANI.WORLD