ਸੂਹੀਮਹਲਾ੫॥
Soohee, Fifth Mahalaa:
सूही महला ५ ॥
ਸਾਜਨੁਪੁਰਖੁਸਤਿਗੁਰੁਮੇਰਾਪੂਰਾਤਿਸੁਬਿਨੁਅਵਰੁਨਜਾਣਾਰਾਮ॥
ਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ, ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ)।
My Perfect True Guru is my Best Friend, the Primal Being. I do not know any other than Him, Lord.
साजनु पुरखु सतिगुरु मेरा पूरा तिसु बिनु अवरु न जाणा राम ॥
ਮਾਤਪਿਤਾਭਾਈਸੁਤਬੰਧਪਜੀਅਪ੍ਰਾਣਮਨਿਭਾਣਾਰਾਮ॥
ਹੇ ਭਾਈ! (ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ)।
He is my mother, father, sibling, child, relative, soul and breath of life. He is so pleasing to my mind, O Lord.
मात पिता भाई सुत बंधप जीअ प्राण मनि भाणा राम ॥
ਜੀਉਪਿੰਡੁਸਭੁਤਿਸਕਾਦੀਆਸਰਬਗੁਣਾਭਰਪੂਰੇ॥
ਹੇ ਭਾਈ! (ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ।
My body and soul are all His blessings. He is overflowing with every quality of virtue.
जीउ पिंडु सभु तिस का दीआ सरब गुणा भरपूरे ॥
ਅੰਤਰਜਾਮੀਸੋਪ੍ਰਭੁਮੇਰਾਸਰਬਰਹਿਆਭਰਪੂਰੇ॥
(ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ।
My God is the Inner-knower, the Searcher of hearts. He is totally permeating and pervading everywhere.
अंतरजामी सो प्रभु मेरा सरब रहिआ भरपूरे ॥
ਤਾਕੀਸਰਣਿਸਰਬਸੁਖਪਾਏਹੋਏਸਰਬਕਲਿਆਣਾ॥
ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
In His Sanctuary, I receive every comfort and pleasure. I am totally, completely happy.
ता की सरणि सरब सुख पाए होए सरब कलिआणा ॥
ਸਦਾਸਦਾਪ੍ਰਭਕਉਬਲਿਹਾਰੈਨਾਨਕਸਦਕੁਰਬਾਣਾ॥੧॥
ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ ॥੧॥
Forever and ever, Nanak is a sacrifice to God, forever, a devoted sacrifice. ||1||
सदा सदा प्रभ कउ बलिहारै नानक सद कुरबाणा ॥१॥
ਐਸਾਗੁਰੁਵਡਭਾਗੀਪਾਈਐਜਿਤੁਮਿਲਿਐਪ੍ਰਭੁਜਾਪੈਰਾਮ॥
ਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ,
By great good fortune, one finds such a Guru, meeting whom, the Lord God is known.
ऐसा गुरु वडभागी पाईऐ जितु मिलिऐ प्रभु जापै राम ॥
ਜਨਮਜਨਮਕੇਕਿਲਵਿਖਉਤਰਹਿਹਰਿਸੰਤਧੂੜੀਨਿਤਨਾਪੈਰਾਮ॥
ਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ।
The sins of countless lifetimes are erased, bathing continually in the dust of the feet of God's Saints.
जनम जनम के किलविख उतरहि हरि संत धूड़ी नित नापै राम ॥
ਹਰਿਧੂੜੀਨਾਈਐਪ੍ਰਭੂਧਿਆਈਐਬਾਹੁੜਿਜੋਨਿਨਆਈਐ॥
(ਜਿਸ ਗੁਰੂ ਦੇ ਮਿਲਣ ਨਾਲ) ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਹੋ ਸਕਦਾ ਹੈ, ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ।
Bathing in the dust of the feet of the Lord, and meditating on God, you shall not have to enter into the womb of reincarnation again.
हरि धूड़ी नाईऐ प्रभू धिआईऐ बाहुड़ि जोनि न आईऐ ॥
ਗੁਰਚਰਣੀਲਾਗੇਭ੍ਰਮਭਉਭਾਗੇਮਨਿਚਿੰਦਿਆਫਲੁਪਾਈਐ॥
ਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ।
Grasping hold of the Guru's Feet, doubt and fear are dispelled, and you receive the fruits of your mind's desires.
गुर चरणी लागे भ्रम भउ भागे मनि चिंदिआ फलु पाईऐ ॥
ਹਰਿਗੁਣਨਿਤਗਾਏਨਾਮੁਧਿਆਏਫਿਰਿਸੋਗੁਨਾਹੀਸੰਤਾਪੈ॥
(ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਸਦਾ ਪਰਮਾਤਮਾ ਦੇ ਗੁਣ ਗਾਏ ਹਨ; ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
Continually singing the Glorious Praises of the Lord, and meditating on the Naam, the Name of the Lord, you shall no longer suffer in pain and sorrow.
हरि गुण नित गाए नामु धिआए फिरि सोगु नाही संतापै ॥
ਨਾਨਕਸੋਪ੍ਰਭੁਜੀਅਕਾਦਾਤਾਪੂਰਾਜਿਸੁਪਰਤਾਪੈ॥੨॥
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ) ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ ॥੨॥
O Nanak, God is the Giver of all souls; His radiant glory is perfect! ||2||
नानक सो प्रभु जीअ का दाता पूरा जिसु परतापै ॥२॥
ਹਰਿਹਰੇਹਰਿਗੁਣਨਿਧੇਹਰਿਸੰਤਨਕੈਵਸਿਆਏਰਾਮ॥
ਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ।
The Lord, Har, Har, is the treasure of virtue; the Lord is under the power of His Saints.
हरि हरे हरि गुण निधे हरि संतन कै वसि आए राम ॥
ਸੰਤਚਰਣਗੁਰਸੇਵਾਲਾਗੇਤਿਨੀਪਰਮਪਦਪਾਏਰਾਮ॥
ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ।
Those who are dedicated to the feet of the Saints, and to serving the Guru, obtain the supreme status, O Lord.
संत चरण गुर सेवा लागे तिनी परम पद पाए राम ॥
ਪਰਮਪਦੁਪਾਇਆਆਪੁਮਿਟਾਇਆਹਰਿਪੂਰਨਕਿਰਪਾਧਾਰੀ॥
ਹੇ ਭਾਈ! ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
They obtain the supreme status, and eradicate self-conceit; the Perfect Lord showers His Grace upon them.
परम पदु पाइआ आपु मिटाइआ हरि पूरन किरपा धारी ॥
ਸਫਲਜਨਮੁਹੋਆਭਉਭਾਗਾਹਰਿਭੇਟਿਆਏਕੁਮੁਰਾਰੀ॥
ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ, ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇਕ ਆਪ ਹੀ ਆਪ ਹੈ।
Their lives are fruitful, their fears are dispelled, and they meet the One Lord, the Destroyer of ego.
सफल जनमु होआ भउ भागा हरि भेटिआ एकु मुरारी ॥
ਜਿਸਕਾਸਾਤਿਨਹੀਮੇਲਿਲੀਆਜੋਤੀਜੋਤਿਸਮਾਇਆ॥
ਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਇਕ-ਮਿਕ ਹੋ ਗਈ।
He blends into the One, to whom he belongs; his light merges into the Light.
जिस का सा तिन ही मेलि लीआ जोती जोति समाइआ ॥
ਨਾਨਕਨਾਮੁਨਿਰੰਜਨਜਪੀਐਮਿਲਿਸਤਿਗੁਰਸੁਖੁਪਾਇਆ॥੩॥
ਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ ॥੩॥
O Nanak, chant the Naam, the Name of the Immaculate Lord; meeting the True Guru, peace is obtained. ||3||
नानक नामु निरंजन जपीऐ मिलि सतिगुर सुखु पाइआ ॥३॥
ਗਾਉਮੰਗਲੋਨਿਤਹਰਿਜਨਹੁਪੁੰਨੀਇਛਸਬਾਈਰਾਮ॥
ਹੇ ਸੰਤ ਜਨੋ! ਸਦਾ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ, (ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ) ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ।
Sing continually the songs of joy, O humble beings of the Lord; all your desires shall be fulfilled.
गाउ मंगलो नित हरि जनहु पुंनी इछ सबाई राम ॥
ਰੰਗਿਰਤੇਅਪੁਨੇਸੁਆਮੀਸੇਤੀਮਰੈਨਆਵੈਜਾਈਰਾਮ॥
ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
Those who are imbued with the Love of their Lord and Master do not die, or come or go in reincarnation.
रंगि रते अपुने सुआमी सेती मरै न आवै जाई राम ॥
ਅਬਿਨਾਸੀਪਾਇਆਨਾਮੁਧਿਆਇਆਸਗਲਮਨੋਰਥਪਾਏ॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ।
The Imperishable Lord is obtained, meditating on the Naam, and all one's wishes are fulfilled.
अबिनासी पाइआ नामु धिआइआ सगल मनोरथ पाए ॥
ਸਾਂਤਿਸਹਜਆਨੰਦਘਨੇਰੇਗੁਰਚਰਣੀਮਨੁਲਾਏ॥
ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ।
Peace, poise, and all ecstasy are obtained, attaching one's mind to the Guru's feet.
सांति सहज आनंद घनेरे गुर चरणी मनु लाए ॥
ਪੂਰਿਰਹਿਆਘਟਿਘਟਿਅਬਿਨਾਸੀਥਾਨਥਨੰਤਰਿਸਾਈ॥
(ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।
The Imperishable Lord is permeating and pervading each and every heart; He is in all places and interspaces.
पूरि रहिआ घटि घटि अबिनासी थान थनंतरि साई ॥
ਕਹੁਨਾਨਕਕਾਰਜਸਗਲੇਪੂਰੇਗੁਰਚਰਣੀਮਨੁਲਾਈ॥੪॥੨॥੫॥
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ ॥੪॥੨॥੫॥
Says Nanak, all affairs are perfectly resolved, focusing one's mind on the Guru's Feet. ||4||2||5||
कहु नानक कारज सगले पूरे गुर चरणी मनु लाई ॥४॥२॥५॥
WWW.GURBANI.WORLD