ਸੂਹੀਮਹਲਾ੪॥
Soohee, Fourth Mahalaa:
सूही महला ४ ॥
ਜਿਨਕੈਅੰਤਰਿਵਸਿਆਮੇਰਾਹਰਿਹਰਿਤਿਨਕੇਸਭਿਰੋਗਗਵਾਏ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ।
Those beings, within whose inner selves my Lord, Har, Har, dwells - all their diseases are cured.
जिन कै अंतरि वसिआ मेरा हरि हरि तिन के सभि रोग गवाए ॥
ਤੇਮੁਕਤਭਏਜਿਨਹਰਿਨਾਮੁਧਿਆਇਆਤਿਨਪਵਿਤੁਪਰਮਪਦੁਪਾਏ॥੧॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ ॥੧॥
They alone become liberated, who meditate on the Name of the Lord; they obtain the supreme status. ||1||
ते मुकत भए जिन हरि नामु धिआइआ तिन पवितु परम पदु पाए ॥१॥
ਮੇਰੇਰਾਮਹਰਿਜਨਆਰੋਗਭਏ॥
ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ।
O my Lord, the Lord's humble servants become healthy.
मेरे राम हरि जन आरोग भए ॥
ਗੁਰਬਚਨੀਜਿਨਾਜਪਿਆਮੇਰਾਹਰਿਹਰਿਤਿਨਕੇਹਉਮੈਰੋਗਗਏ॥੧॥ਰਹਾਉ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ ॥੧॥ ਰਹਾਉ ॥
Those who meditate on my Lord, Har, Har, through the Word of the Guru's Teachings, are rid of the disease of ego. ||1||Pause||
गुर बचनी जिना जपिआ मेरा हरि हरि तिन के हउमै रोग गए ॥१॥ रहाउ ॥
ਬ੍ਰਹਮਾਬਿਸਨੁਮਹਾਦੇਉਤ੍ਰੈਗੁਣਰੋਗੀਵਿਚਿਹਉਮੈਕਾਰਕਮਾਈ॥
(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ।
Brahma, Vishnu and Shiva suffer from the disease of the three gunas - the three qualities; they do their deeds in egotism.
ब्रहमा बिसनु महादेउ त्रै गुण रोगी विचि हउमै कार कमाई ॥
ਜਿਨਿਕੀਏਤਿਸਹਿਨਚੇਤਹਿਬਪੁੜੇਹਰਿਗੁਰਮੁਖਿਸੋਝੀਪਾਈ॥੨॥
ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ ॥੨॥
The poor fools do not remember the One who created them; this understanding of the Lord is only obtained by those who become Gurmukh. ||2||
जिनि कीए तिसहि न चेतहि बपुड़े हरि गुरमुखि सोझी पाई ॥२॥
ਹਉਮੈਰੋਗਿਸਭੁਜਗਤੁਬਿਆਪਿਆਤਿਨਕਉਜਨਮਮਰਣਦੁਖੁਭਾਰੀ॥
ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ।
The entire world is afflicted by the disease of egotism. They suffer the terrible pains of birth and death.
हउमै रोगि सभु जगतु बिआपिआ तिन कउ जनम मरण दुखु भारी ॥
ਗੁਰਪਰਸਾਦੀਕੋਵਿਰਲਾਛੂਟੈਤਿਸੁਜਨਕਉਹਉਬਲਿਹਾਰੀ॥੩॥
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੩॥
By Guru's Grace, a few rare ones are saved; I am a sacrifice to those humble beings. ||3||
गुर परसादी को विरला छूटै तिसु जन कउ हउ बलिहारी ॥३॥
ਜਿਨਿਸਿਸਟਿਸਾਜੀਸੋਈਹਰਿਜਾਣੈਤਾਕਾਰੂਪੁਅਪਾਰੋ॥
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ)। ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ।
The One who created the Universe, that Lord alone knows. His beauty is incomparable.
जिनि सिसटि साजी सोई हरि जाणै ता का रूपु अपारो ॥
ਨਾਨਕਆਪੇਵੇਖਿਹਰਿਬਿਗਸੈਗੁਰਮੁਖਿਬ੍ਰਹਮਬੀਚਾਰੋ॥੪॥੩॥੧੪॥
ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ॥੪॥੩॥੧੪॥
O Nanak, the Lord Himself gazes upon it, and is pleased. The Gurmukh contemplates God. ||4||3||14||
नानक आपे वेखि हरि बिगसै गुरमुखि ब्रहम बीचारो ॥४॥३॥१४॥
WWW.GURBANI.WORLD