ਸੂਹੀਮਹਲਾ੪॥
Soohee, Fourth Mahalaa:
सूही महला ४ ॥
ਤੂੰਕਰਤਾਸਭੁਕਿਛੁਆਪੇਜਾਣਹਿਕਿਆਤੁਧੁਪਹਿਆਖਿਸੁਣਾਈਐ॥
ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਪੈਦਾ ਕਰਨ ਵਾਲਾ ਹੈਂ, (ਆਪਣੀ ਰਚੀ ਸ੍ਰਿਸ਼ਟੀ ਬਾਬਤ) ਹਰੇਕ ਗੱਲ ਤੂੰ ਆਪ ਹੀ ਜਾਣਦਾ ਹੈਂ। ਤੇਰੇ ਪਾਸੋਂ ਕੋਈ ਗੱਲ ਗੁੱਝੀ ਨਹੀਂ (ਇਸ ਵਾਸਤੇ) ਤੈਨੂੰ ਕੇਹੜੀ ਗੱਲ ਆਖ ਕੇ ਸੁਣਾਈ ਜਾਏ।
You Yourself, O Creator, know everything; what can I possibly tell You?
तूं करता सभु किछु आपे जाणहि किआ तुधु पहि आखि सुणाईऐ ॥
ਬੁਰਾਭਲਾਤੁਧੁਸਭੁਕਿਛੁਸੂਝੈਜੇਹਾਕੋਕਰੇਤੇਹਾਕੋਪਾਈਐ॥੧॥
ਹਰੇਕ ਜੀਵ ਦੀ ਬੁਰਾਈ ਅਤੇ ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ। (ਤਾਹੀਏਂ) ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਹੈ, ਉਸ ਦਾ ਉਹੋ ਜਿਹਾ ਫਲ ਉਹ ਪਾ ਲੈਂਦਾ ਹੈ ॥੧॥
You know all the bad and the good; as we act, so are we rewarded. ||1||
बुरा भला तुधु सभु किछु सूझै जेहा को करे तेहा को पाईऐ ॥१॥
ਮੇਰੇਸਾਹਿਬਤੂੰਅੰਤਰਕੀਬਿਧਿਜਾਣਹਿ॥
ਹੇ ਮੇਰੇ ਮਾਲਕ! ਤੂੰ (ਹਰੇਕ ਜੀਵ ਦੇ) ਅੰਦਰ ਦੀ ਹਾਲਤ ਜਾਣਦਾ ਹੈਂ।
O my Lord and Master, You alone know the state of my inner being.
मेरे साहिब तूं अंतर की बिधि जाणहि ॥
ਬੁਰਾਭਲਾਤੁਧੁਸਭੁਕਿਛੁਸੂਝੈਤੁਧੁਭਾਵੈਤਿਵੈਬੁਲਾਵਹਿ॥੧॥ਰਹਾਉ॥
ਕਿਸੇ ਦੇ ਅੰਦਰ ਬੁਰਾਈ ਹੈ, ਕਿਸੇ ਦੇ ਅੰਦਰ ਭਲਾਈ, ਤੈਨੂੰ ਹਰੇਕ ਗੱਲ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਤੂੰ (ਹਰੇਕ ਜੀਵ ਨੂੰ ਚੰਗੇ ਜਾਂ ਮੰਦੇ ਨਾਮ ਨਾਲ) ਸੱਦਦਾ ਹੈਂ ॥੧॥ ਰਹਾਉ ॥
You know all the bad and the good; as it pleases You, so You make us speak. ||1||Pause||
बुरा भला तुधु सभु किछु सूझै तुधु भावै तिवै बुलावहि ॥१॥ रहाउ ॥
ਸਭੁਮੋਹੁਮਾਇਆਸਰੀਰੁਹਰਿਕੀਆਵਿਚਿਦੇਹੀਮਾਨੁਖਭਗਤਿਕਰਾਈ॥
ਹੇ ਭਾਈ! ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਬਣਾਇਆ ਹੈ, ਹਰੇਕ ਸਰੀਰ (ਭੀ) ਪ੍ਰਭੂ ਨੇ ਹੀ ਬਣਾਇਆ ਹੈ। ਮਨੁੱਖ ਸਰੀਰ ਵਿਚ ਭਗਤੀ ਭੀ ਪ੍ਰਭੂ ਆਪ ਹੀ ਕਰਾਂਦਾ ਹੈ।
The Lord has infused the love of Maya into all bodies; through this human body, there comes the opportunity to worship the Lord with devotion.
सभु मोहु माइआ सरीरु हरि कीआ विचि देही मानुख भगति कराई ॥
ਇਕਨਾਸਤਿਗੁਰੁਮੇਲਿਸੁਖੁਦੇਵਹਿਇਕਿਮਨਮੁਖਿਧੰਧੁਪਿਟਾਈ॥੨॥
ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਆਨੰਦ ਬਖ਼ਸ਼ਦਾ ਹੈਂ। ਹੇ ਭਾਈ! ਅਨੇਕਾਂ ਜੀਵ ਐਸੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਉਹ ਆਪ ਹੀ ਮਾਇਆ ਵਿਚ ਫਸਾਈ ਰੱਖਦਾ ਹੈ ॥੨॥
You unite some with the True Guru, and bless them with peace; while others, the self-willed manmukhs, are engrossed in worldly affairs. ||2||
इकना सतिगुरु मेलि सुखु देवहि इकि मनमुखि धंधु पिटाई ॥२॥
ਸਭੁਕੋਤੇਰਾਤੂੰਸਭਨਾਕਾਮੇਰੇਕਰਤੇਤੁਧੁਸਭਨਾਸਿਰਿਲਿਖਿਆਲੇਖੁ॥
ਹੇ ਮੇਰੇ ਕਰਤਾਰ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਜੀਵਾਂ ਦਾ (ਖਸਮ) ਹੈਂ। ਸਭ ਜੀਵਾਂ ਦੇ ਸਿਰ ਉਤੇ ਤੂੰ ਹੀ (ਕਿਰਤ ਦਾ) ਲੇਖ ਲਿਖਿਆ ਹੋਇਆ ਹੈ।
All belong to You, and You belong to all, O my Creator Lord; You wrote the words of destiny on the forehead of everyone.
सभु को तेरा तूं सभना का मेरे करते तुधु सभना सिरि लिखिआ लेखु ॥
ਜੇਹੀਤੂੰਨਦਰਿਕਰਹਿਤੇਹਾਕੋਹੋਵੈਬਿਨੁਨਦਰੀਨਾਹੀਕੋਭੇਖੁ॥੩॥
ਉਸ ਲੇਖ (ਅਨੁਸਾਰ) ਜਿਹੋ ਜਿਹੀ ਨਿਗਾਹ ਤੂੰ ਕਿਸੇ ਜੀਵ ਉਤੇ ਕਰਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ। (ਚਾਹੇ ਕੋਈ ਚੰਗਾ ਹੈ, ਚਾਹੇ ਕੋਈ ਮੰਦਾ ਹੈ) ਤੇਰੀ ਨਿਗਾਹ ਤੋਂ ਬਿਨਾ ਕੋਈ ਭੀ ਜੀਵ (ਚੰਗਾ ਜਾਂ ਮੰਦਾ) ਨਹੀਂ (ਬਣਿਆ) ॥੩॥
As You bestow Your Glance of Grace, so are mortals made; without Your Gracious Glance, no one assumes any form. ||3||
जेही तूं नदरि करहि तेहा को होवै बिनु नदरी नाही को भेखु ॥३॥
ਤੇਰੀਵਡਿਆਈਤੂੰਹੈਜਾਣਹਿਸਭਤੁਧਨੋਨਿਤਧਿਆਏ॥
ਹੇ ਦਾਸ ਨਾਨਕ (ਆਖ-) ਹੇ ਮੇਰੇ ਕਰਤਾਰ! ਤੂੰ ਕਿਤਨਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਸਾਰੀ ਲੁਕਾਈ ਸਦਾ ਤੇਰਾ ਧਿਆਨ ਧਰਦੀ ਹੈ।
You alone know Your Glorious Greatness; everyone constantly meditates on You.
तेरी वडिआई तूंहै जाणहि सभ तुधनो नित धिआए ॥
ਜਿਸਨੋਤੁਧੁਭਾਵੈਤਿਸਨੋਤੂੰਮੇਲਹਿਜਨਨਾਨਕਸੋਥਾਇਪਾਏ॥੪॥੨॥੧੩॥
ਜਿਸ ਨੂੰ ਤੂੰ ਚਾਹੁੰਦਾ ਹੈਂ ਉਸ ਨੂੰ (ਆਪਣੇ ਚਰਨਾਂ ਵਿਚ) ਤੂੰ ਜੋੜ ਲੈਂਦਾ ਹੈਂ। ਉਹ ਮਨੁੱਖ (ਤੇਰੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ ॥੪॥੨॥੧੩॥
That being, with whom You are pleased, is united with You; O servant Nanak, only such a mortal is accepted. ||4||2||13||
जिस नो तुधु भावै तिस नो तूं मेलहि जन नानक सो थाइ पाए ॥४॥२॥१३॥
WWW.GURBANI.WORLD