GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 808
Display Settings
Translations
ਰਾਗੁਬਿਲਾਵਲੁਮਹਲਾਘਰੁਚਉਪਦੇ
ਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Fifth House, Chau-Padas:
रागु बिलावलु महला ५ घरु ५ चउपदे ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮ੍ਰਿਤਮੰਡਲਜਗੁਸਾਜਿਆਜਿਉਬਾਲੂਘਰਬਾਰ
(ਹੇ ਮੇਰੇ ਮਨ!) ਇਹ ਜਗਤ (ਪਰਮਾਤਮਾ ਨੇ ਐਸਾ) ਬਣਾਇਆ ਹੈ (ਕਿ ਇਸ ਉਤੇ) ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਆਦਿਕ ਹੋਣ।
This perishable realm and world has been made like a house of sand.
म्रित मंडल जगु साजिआ जिउ बालू घर बार ॥
ਬਿਨਸਤਬਾਰਲਾਗਈਜਿਉਕਾਗਦਬੂੰਦਾਰ॥੧॥
ਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥
In no time at all, it is destroyed, like the paper drenched with water. ||1||
बिनसत बार न लागई जिउ कागद बूंदार ॥१॥
ਸੁਨਿਮੇਰੀਮਨਸਾਮਨੈਮਾਹਿਸਤਿਦੇਖੁਬੀਚਾਰਿ
ਹੇ ਮੇਰੇ ਮਨ ਦੇ ਫੁਰਨੇ! (ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ)
Listen to me, people: behold, and consider this within your mind.
सुनि मेरी मनसा मनै माहि सति देखु बीचारि ॥
ਸਿਧਸਾਧਿਕਗਿਰਹੀਜੋਗੀਤਜਿਗਏਘਰਬਾਰ॥੧॥ਰਹਾਉ
ਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰੇ ਜਾ ਰਹੇ ਹਨ ॥੧॥ ਰਹਾਉ ॥
The Siddhas, the seekers, house-holders and Yogis have forsaken their homes and left. ||1||Pause||
सिध साधिक गिरही जोगी तजि गए घर बार ॥१॥ रहाउ ॥
ਜੈਸਾਸੁਪਨਾਰੈਨਿਕਾਤੈਸਾਸੰਸਾਰ
(ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ।
This world is like a dream in the night.
जैसा सुपना रैनि का तैसा संसार ॥
ਦ੍ਰਿਸਟਿਮਾਨਸਭੁਬਿਨਸੀਐਕਿਆਲਗਹਿਗਵਾਰ॥੨॥
ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ? ॥੨॥
All that is seen shall perish. Why are you attached to it, you fool? ||2||
द्रिसटिमान सभु बिनसीऐ किआ लगहि गवार ॥२॥
ਕਹਾਸੁਭਾਈਮੀਤਹੈਦੇਖੁਨੈਨਪਸਾਰਿ
ਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ?
Where are your brothers and friends? Open your eyes and see!
कहा सु भाई मीत है देखु नैन पसारि ॥
ਇਕਿਚਾਲੇਇਕਿਚਾਲਸਹਿਸਭਿਅਪਨੀਵਾਰ॥੩॥
ਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ) ॥੩॥
Some have gone, and some will go; everyone must take his turn. ||3||
इकि चाले इकि चालसहि सभि अपनी वार ॥३॥
ਜਿਨਪੂਰਾਸਤਿਗੁਰੁਸੇਵਿਆਸੇਅਸਥਿਰੁਹਰਿਦੁਆਰਿ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ (ਦਿੱਸਦੇ ਜਗਤ ਵਿਚ ਮੋਹ ਪਾਣ ਦੇ ਥਾਂ) ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ।
Those who serve the Perfect True Guru, remain ever-stable at the Door of the Lord.
जिन पूरा सतिगुरु सेविआ से असथिरु हरि दुआरि ॥
ਜਨੁਨਾਨਕੁਹਰਿਕਾਦਾਸੁਹੈਰਾਖੁਪੈਜਮੁਰਾਰਿ॥੪॥੧॥੩੧॥
ਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! (ਮੈਂ ਤੇਰੀ ਸਰਨ ਆਇਆ ਹਾਂ, ਮੇਰੀ) ਲਾਜ ਰੱਖ ॥੪॥੧॥੩੧॥
Servant Nanak is the Lord's slave; preserve his honor, O Lord, Destroyer of ego. ||4||1||31||
जनु नानकु हरि का दासु है राखु पैज मुरारि ॥४॥१॥३१॥
WWW.GURBANI.WORLD
ਪਿਛਲਾ Share ਹੋਮ Save ਅਗਲਾ