GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਨਾਨਕ ਦੇਵ ਜੀ
ਅੰਗ 791
Display Settings
Translations
ਸਲੋਕਮਃ
Shalok, First Mahalaa:
सलोक मः १ ॥
ਦੀਵਾਬਲੈਅੰਧੇਰਾਜਾਇ
(ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ।
When the lamp is lit, the darkness is dispelled;
दीवा बलै अंधेरा जाइ ॥
ਬੇਦਪਾਠਮਤਿਪਾਪਾਖਾਇ
(ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ।
reading the Vedas, sinful intellect is destroyed.
बेद पाठ मति पापा खाइ ॥
ਉਗਵੈਸੂਰੁਜਾਪੈਚੰਦੁ
ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ,
When the sun rises, the moon is not visible.
उगवै सूरु न जापै चंदु ॥
ਜਹਗਿਆਨਪ੍ਰਗਾਸੁਅਗਿਆਨੁਮਿਟੰਤੁ
(ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।
Wherever spiritual wisdom appears, ignorance is dispelled.
जह गिआन प्रगासु अगिआनु मिटंतु ॥
ਬੇਦਪਾਠਸੰਸਾਰਕੀਕਾਰ
ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ),
Reading the Vedas is the world's occupation;
बेद पाठ संसार की कार ॥
ਪੜਿੑਪੜਿੑਪੰਡਿਤਕਰਹਿਬੀਚਾਰ
ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ।
the Pandits read them, study them and contemplate them.
पड़ि पड़ि पंडित करहि बीचार ॥
ਬਿਨੁਬੂਝੇਸਭਹੋਇਖੁਆਰ
ਜਦ ਤਕ ਮਤਿ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ।
Without understanding, all are ruined.
बिनु बूझे सभ होइ खुआर ॥
ਨਾਨਕਗੁਰਮੁਖਿਉਤਰਸਿਪਾਰਿ॥੧॥
ਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ ॥੧॥
O Nanak, the Gurmukh is carried across. ||1||
नानक गुरमुखि उतरसि पारि ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ