GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਮਰਦਾਸ ਜੀ
ਅੰਗ 790
Display Settings
Translations
ਪਉੜੀ
Pauree:
पउड़ी ॥
ਢਾਢੀਗੁਣਗਾਵੈਨਿਤਜਨਮੁਸਵਾਰਿਆ
ਢਾਢੀ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾਂਦਾ ਹੈ;
The minstrel continually sings the Glorious Praises of the Lord, to embellish his life.
ढाढी गुण गावै नित जनमु सवारिआ ॥
ਗੁਰਮੁਖਿਸੇਵਿਸਲਾਹਿਸਚਾਉਰਧਾਰਿਆ
ਗੁਰੂ ਦੀ ਰਾਹੀਂ ਉਹ ਪ੍ਰਭੂ ਦੀ ਬੰਦਗੀ ਕਰ ਕੇ ਸਿਫ਼ਤਿ-ਸਾਲਾਹ ਕਰ ਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ।
The Gurmukh serves and praises the True Lord, enshrining Him within his heart.
गुरमुखि सेवि सलाहि सचा उर धारिआ ॥
ਘਰੁਦਰੁਪਾਵੈਮਹਲੁਨਾਮੁਪਿਆਰਿਆ
ਪ੍ਰਭੂ ਦੇ ਨਾਮ ਨੂੰ ਪਿਆਰ ਕਰ ਕੇ ਉਹ ਪ੍ਰਭੂ ਦਾ ਘਰ, ਪ੍ਰਭੂ ਦਾ ਦਰ ਤੇ ਮਹਲ ਲੱਭ ਲੈਂਦਾ ਹੈ।
He obtains his own home and mansion, by loving the Naam, the Name of the Lord.
घरु दरु पावै महलु नामु पिआरिआ ॥
ਗੁਰਮੁਖਿਪਾਇਆਨਾਮੁਹਉਗੁਰਕਉਵਾਰਿਆ
ਮੈਂ ਕੁਰਬਾਨ ਹਾਂ ਗੁਰੂ ਤੋਂ, ਪ੍ਰਭੂ ਦਾ ਨਾਮ ਗੁਰੂ ਦੀ ਰਾਹੀਂ ਹੀ ਮਿਲਦਾ ਹੈ।
As Gurmukh, I have obtained the Naam; I am a sacrifice to the Guru.
गुरमुखि पाइआ नामु हउ गुर कउ वारिआ ॥
ਤੂਆਪਿਸਵਾਰਹਿਆਪਿਸਿਰਜਨਹਾਰਿਆ॥੧੬॥
ਹੇ ਸਿਰਜਣਹਾਰ ਪ੍ਰਭੂ! ਤੂੰ ਆਪ ਹੀ (ਗੁਰੂ ਦੇ ਰਾਹ ਤੇ ਤੋਰ ਕੇ ਜੀਵ ਦਾ) ਜੀਵਨ ਸਵਾਰਦਾ ਹੈਂ ॥੧੬॥
You Yourself embellish and adorn us, O Creator Lord. ||16||
तू आपि सवारहि आपि सिरजनहारिआ ॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ