ਵਡਹੰਸੁਮਹਲਾ੩ਅਸਟਪਦੀਆ॥
ਰਾਗ ਵਡਹੰਸ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Wadahans, Third Mahalaa, Ashtapadees:
वडहंसु महला ३ असटपदीआ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਚੀਬਾਣੀਸਚੁਧੁਨਿਸਚੁਸਬਦੁਵੀਚਾਰਾ॥
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਤੇ ਹਰਿ-ਨਾਮ ਦੀ ਰੌ (ਮੇਰੇ ਅੰਦਰ) ਚੱਲ ਪਈ ਹੈ, ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮੇਰੀ ਵਿਚਾਰ (ਦਾ ਧੁਰਾ) ਬਣ ਗਿਆ ਹੈ,
True is the Bani of His Word, and True is the melody; True is contemplative meditation on the Word of the Shabad.
सची बाणी सचु धुनि सचु सबदु वीचारा ॥
ਅਨਦਿਨੁਸਚੁਸਲਾਹਣਾਧਨੁਧਨੁਵਡਭਾਗਹਮਾਰਾ॥੧॥
ਤੇ ਮੈਂ ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰੇ ਵੱਡੇ ਭਾਗ ਜਾਗ ਪਏ ਹਨ ॥੧॥
Night and day, I praise the True Lord. Blessed, blessed is my great good fortune. ||1||
अनदिनु सचु सलाहणा धनु धनु वडभाग हमारा ॥१॥
ਮਨਮੇਰੇਸਾਚੇਨਾਮਵਿਟਹੁਬਲਿਜਾਉ॥
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਤੋਂ ਸਦਕੇ ਜਾਇਆ ਕਰ।
O my mind, let yourself be a sacrifice to the True Name.
मन मेरे साचे नाम विटहु बलि जाउ ॥
ਦਾਸਨਿਦਾਸਾਹੋਇਰਹਹਿਤਾਪਾਵਹਿਸਚਾਨਾਉ॥੧॥ਰਹਾਉ॥
ਪਰ ਇਹ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਤੂੰ ਤਦੋਂ ਹੀ ਹਾਸਲ ਕਰ ਸਕੇਂਗਾ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਂਗਾ ॥੧॥ ਰਹਾਉ ॥
If you become the slave of the Lord's slaves, you shall obtain the True Name. ||1||Pause||
दासनि दासा होइ रहहि ता पावहि सचा नाउ ॥१॥ रहाउ ॥
ਜਿਹਵਾਸਚੀਸਚਿਰਤੀਤਨੁਮਨੁਸਚਾਹੋਇ॥
ਜੇਹੜੀ (ਮਨੁੱਖਾ-) ਜੀਭ ਸਦਾ-ਥਿਰ ਹਰੀ (ਦੇ ਪ੍ਰੇਮ) ਵਿਚ ਰੰਗੀ ਜਾਂਦੀ ਹੈ ਉਸ ਦਾ ਮਨ ਤੇ ਸਰੀਰ ਸਫਲ ਹੋ ਜਾਂਦਾ ਹੈ।
True is the tongue which is imbued with Truth, and true are the mind and body.
जिहवा सची सचि रती तनु मनु सचा होइ ॥
ਬਿਨੁਸਾਚੇਹੋਰੁਸਾਲਾਹਣਾਜਾਸਹਿਜਨਮੁਸਭੁਖੋਇ॥੨॥
ਜੇ ਤੂੰ ਸਦਾ-ਥਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸਲਾਹੁੰਦਾ ਰਹੇਂਗਾ, ਤਾਂ ਆਪਣਾ ਸਾਰਾ ਜਨਮ ਗਵਾ ਕੇ (ਇਥੋਂ) ਜਾਵੇਂਗਾ ॥੨॥
By praising any other than the True Lord, one's whole life is wasted. ||2||
बिनु साचे होरु सालाहणा जासहि जनमु सभु खोइ ॥२॥
ਸਚੁਖੇਤੀਸਚੁਬੀਜਣਾਸਾਚਾਵਾਪਾਰਾ॥
ਜੇਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਖੇਤੀ ਬਣਾਂਦਾ ਹੈ ਤੇ ਉਸ ਵਿੱਚ ਹਰਿ-ਨਾਮ-ਬੀਜ ਬੀਜਦਾ ਹੈ, ਤੇ ਹਰਿ-ਨਾਮ ਦਾ ਹੀ ਵਪਾਰ ਕਰਦਾ ਹੈ,
Let Truth be the farm, Truth the seed, and Truth the merchandise you trade.
सचु खेती सचु बीजणा साचा वापारा ॥
ਅਨਦਿਨੁਲਾਹਾਸਚੁਨਾਮੁਧਨੁਭਗਤਿਭਰੇਭੰਡਾਰਾ॥੩॥
ਉਸ ਨੂੰ ਹਰ-ਰੋਜ਼ ਹਰਿ-ਨਾਮ-ਧਨ ਲਾਭ (ਵਜੋਂ) ਪ੍ਰਾਪਤ ਹੁੰਦਾ ਹੈ ਤੇ ਉਸ ਦੇ ਹਿਰਦੇ ਵਿਚ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੩॥
Night and day, you shall earn the profit of the Lord's Name; you shall have the treasure overflowing with the wealth of devotional worship. ||3||
अनदिनु लाहा सचु नामु धनु भगति भरे भंडारा ॥३॥
ਸਚੁਖਾਣਾਸਚੁਪੈਨਣਾਸਚੁਟੇਕਹਰਿਨਾਉ॥
ਉਸ ਮਨੁੱਖ ਨੂੰ ਸਦਾ-ਥਿਰ ਹਰਿ-ਨਾਮ (ਆਤਮਕ) ਖ਼ੁਰਾਕ, ਹਰਿ-ਨਾਮ ਹੀ ਪੁਸ਼ਾਕ, ਹਰਿ-ਨਾਮ ਹੀ (ਜੀਵਨ ਦਾ) ਆਸਰਾ ਮਿਲ ਜਾਂਦਾ ਹੈ,
Let Truth be your food, and let Truth be your clothes; let your True Support be the Name of the Lord.
सचु खाणा सचु पैनणा सचु टेक हरि नाउ ॥
ਜਿਸਨੋਬਖਸੇਤਿਸੁਮਿਲੈਮਹਲੀਪਾਏਥਾਉ॥੪॥
ਜਿਸ ਮਨੁੱਖ ਉੱਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਤੇ ਐਸਾ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੪॥
One who is so blessed by the Lord, obtains a seat in the Mansion of the Lord's Presence. ||4||
जिस नो बखसे तिसु मिलै महली पाए थाउ ॥४॥
ਆਵਹਿਸਚੇਜਾਵਹਿਸਚੇਫਿਰਿਜੂਨੀਮੂਲਿਨਪਾਹਿ॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿਚ ਨਹੀਂ ਪੈਂਦੇ।
In Truth we come, and in Truth we go, and then, we are not consigned to reincarnation again.
आवहि सचे जावहि सचे फिरि जूनी मूलि न पाहि ॥
ਗੁਰਮੁਖਿਦਰਿਸਾਚੈਸਚਿਆਰਹਹਿਸਾਚੇਮਾਹਿਸਮਾਹਿ॥੫॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ ॥੫॥
The Gurmukhs are hailed as True in the True Court; they merge in the True Lord. ||5||
गुरमुखि दरि साचै सचिआर हहि साचे माहि समाहि ॥५॥
ਅੰਤਰੁਸਚਾਮਨੁਸਚਾਸਚੀਸਿਫਤਿਸਨਾਇ॥
ਮੇਰਾ ਹਿਰਦਾ ਸਫਲ ਹੋ ਗਿਆ ਹੈ, ਮੇਰਾ ਮਨ ਸਫਲ ਹੋ ਗਿਆ ਹੈ, ਤੇ, ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।
Deep within they are True, and their minds are True; they sing the Glorious Praises of the True Lord.
अंतरु सचा मनु सचा सची सिफति सनाइ ॥
ਸਚੈਥਾਨਿਸਚੁਸਾਲਾਹਣਾਸਤਿਗੁਰਬਲਿਹਾਰੈਜਾਉ॥੬॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਦਾ-ਥਿਰ ਹਰੀ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ; ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਦੀ ਮੇਹਰ ਦਾ ਇਹ ਸਦਕਾ ਹੈ) ॥੬॥
In the true place, they praise the True Lord; I am a sacrifice to the True Guru. ||6||
सचै थानि सचु सालाहणा सतिगुर बलिहारै जाउ ॥६॥
ਸਚੁਵੇਲਾਮੂਰਤੁਸਚੁਜਿਤੁਸਚੇਨਾਲਿਪਿਆਰੁ॥
ਉਹ ਵੇਲਾ ਸਫਲ ਹੈ, ਉਹ ਮੁਹੂਰਤ ਸਫਲ ਹੈ ਜਦੋਂ ਕਿਸੇ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣ ਜਾਂਦਾ ਹੈ;
True is the time, and true is the moment, when one falls in love with the True Lord.
सचु वेला मूरतु सचु जितु सचे नालि पिआरु ॥
ਸਚੁਵੇਖਣਾਸਚੁਬੋਲਣਾਸਚਾਸਭੁਆਕਾਰੁ॥੭॥
ਤਾਂ ਉਹ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਹੀ ਜਪਦਾ ਹੈ ਤੇ ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿੱਸਦਾ ਹੈ ॥੭॥
Then, he sees Truth, and speaks the Truth; he realizes the True Lord pervading the entire Universe. ||7||
सचु वेखणा सचु बोलणा सचा सभु आकारु ॥७॥
ਨਾਨਕਸਚੈਮੇਲੇਤਾਮਿਲੇਆਪੇਲਏਮਿਲਾਇ॥
ਹੇ ਨਾਨਕ! ਜਦੋਂ ਸਦਾ-ਥਿਰ ਪ੍ਰਭੂ ਜੀਵਾਂ ਨੂੰ ਆਪਣੇ ਨਾਲ ਮਿਲਾਂਦਾ ਹੈ ਤਦੋਂ ਹੀ ਉਹ ਉਸ ਨੂੰ ਮਿਲਦੇ ਹਨ, ਪ੍ਰਭੂ ਆਪ ਹੀ ਆਪਣੇ (ਨਾਲ) ਮਿਲਾ ਲੈਂਦਾ ਹੈ।
O Nanak, one merges with the True Lord, when He merges with Himself.
नानक सचै मेले ता मिले आपे लए मिलाइ ॥
ਜਿਉਭਾਵੈਤਿਉਰਖਸੀਆਪੇਕਰੇਰਜਾਇ॥੮॥੧॥
ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਪ੍ਰਭੂ ਆਪ ਜੀਵਾਂ ਨੂੰ ਰਾਹੇ ਪਾਈ ਰਖਦਾ ਹੈ ਆਪਣੇ ਹੁਕਮ ਅਨੁਸਾਰ ॥੮॥੧॥
As it pleases Him, He preserves us; He Himself ordains His Will. ||8||1||
जिउ भावै तिउ रखसी आपे करे रजाइ ॥८॥१॥
WWW.GURBANI.WORLD