ਵਡਹੰਸੁਮਹਲਾ੫ਘਰੁ੨॥
ਰਾਗ ਵਡਹੰਸ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Wadahans, Fifth Mahalaa, Second House:
वडहंसु महला ५ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੇਰੈਅੰਤਰਿਲੋਚਾਮਿਲਣਕੀਪਿਆਰੇਹਉਕਿਉਪਾਈਗੁਰਪੂਰੇ॥
ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ, ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ?
Deep within me, there is a longing to meet my Beloved; how can I attain my Perfect Guru?
मेरै अंतरि लोचा मिलण की पिआरे हउ किउ पाई गुर पूरे ॥
ਜੇਸਉਖੇਲਖੇਲਾਈਐਬਾਲਕੁਰਹਿਨਸਕੈਬਿਨੁਖੀਰੇ॥
ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।
Even though a baby may play hundreds of games, he cannot survive without milk.
जे सउ खेल खेलाईऐ बालकु रहि न सकै बिनु खीरे ॥
ਮੇਰੈਅੰਤਰਿਭੁਖਨਉਤਰੈਅੰਮਾਲੀਜੇਸਉਭੋਜਨਮੈਨੀਰੇ॥
(ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ।
The hunger within me is not satisfied, O my friend, even though I am served hundreds of dishes.
मेरै अंतरि भुख न उतरै अंमाली जे सउ भोजन मै नीरे ॥
ਮੇਰੈਮਨਿਤਨਿਪ੍ਰੇਮੁਪਿਰੰਮਕਾਬਿਨੁਦਰਸਨਕਿਉਮਨੁਧੀਰੇ॥੧॥
ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ, ਤੇ (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ॥੧॥
My mind and body are filled with love for my Beloved; how can my soul find relief, without the Blessed Vision of the Lord's Darshan? ||1||
मेरै मनि तनि प्रेमु पिरंम का बिनु दरसन किउ मनु धीरे ॥१॥
ਸੁਣਿਸਜਣਮੇਰੇਪ੍ਰੀਤਮਭਾਈਮੈਮੇਲਿਹੁਮਿਤ੍ਰੁਸੁਖਦਾਤਾ॥
ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ! ਤੇ ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ।
Listen, O my dear friends and siblings - lead me to my True Friend, the Giver of peace.
सुणि सजण मेरे प्रीतम भाई मै मेलिहु मित्रु सुखदाता ॥
ਓਹੁਜੀਅਕੀਮੇਰੀਸਭਬੇਦਨਜਾਣੈਨਿਤਸੁਣਾਵੈਹਰਿਕੀਆਬਾਤਾ॥
ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ।
He knows all the troubles of my soul; every day, he tells me stories of the Lord.
ओहु जीअ की मेरी सभ बेदन जाणै नित सुणावै हरि कीआ बाता ॥
ਹਉਇਕੁਖਿਨੁਤਿਸੁਬਿਨੁਰਹਿਨਸਕਾਜਿਉਚਾਤ੍ਰਿਕੁਜਲਕਉਬਿਲਲਾਤਾ॥
ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਮੇਰੀ ਹਾਲਤ ਇੰਜ ਹੈ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ।
I cannot live without Him, even for an instant. I cry out for Him, just as the song-bird cries for the drop of water.
हउ इकु खिनु तिसु बिनु रहि न सका जिउ चात्रिकु जल कउ बिललाता ॥
ਹਉਕਿਆਗੁਣਤੇਰੇਸਾਰਿਸਮਾਲੀਮੈਨਿਰਗੁਣਕਉਰਖਿਲੇਤਾ॥੨॥
(ਹੇ ਪ੍ਰਭੂ!) ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ॥੨॥
Which of Your Glorious Virtues should I sing? You save even worthless beings like me. ||2||
हउ किआ गुण तेरे सारि समाली मै निरगुण कउ रखि लेता ॥२॥
ਹਉਭਈਉਡੀਣੀਕੰਤਕਉਅੰਮਾਲੀਸੋਪਿਰੁਕਦਿਨੈਣੀਦੇਖਾ॥
ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ, ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ?
I have become depressed, waiting for my Husband Lord, O my friend; when shall my eyes behold my Husband?
हउ भई उडीणी कंत कउ अंमाली सो पिरु कदि नैणी देखा ॥
ਸਭਿਰਸਭੋਗਣਵਿਸਰੇਬਿਨੁਪਿਰਕਿਤੈਨਲੇਖਾ॥
ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ।
I have forgotten how to enjoy all pleasures; without my Husband Lord, they are of no use at all.
सभि रस भोगण विसरे बिनु पिर कितै न लेखा ॥
ਇਹੁਕਾਪੜੁਤਨਿਨਸੁਖਾਵਈਕਰਿਨਸਕਉਹਉਵੇਸਾ॥
ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ।
These clothes do not please my body; I cannot dress myself.
इहु कापड़ु तनि न सुखावई करि न सकउ हउ वेसा ॥
ਜਿਨੀਸਖੀਲਾਲੁਰਾਵਿਆਪਿਆਰਾਤਿਨਆਗੈਹਮਆਦੇਸਾ॥੩॥
ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ॥੩॥
I bow to those friends of mine, who have enjoyed their Beloved Husband Lord. ||3||
जिनी सखी लालु राविआ पिआरा तिन आगै हम आदेसा ॥३॥
ਮੈਸਭਿਸੀਗਾਰਬਣਾਇਆਅੰਮਾਲੀਬਿਨੁਪਿਰਕਾਮਿਨਆਏ॥
ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ।
I have adorned myself with all sorts of decorations, O my friend, but without my Husband Lord, they are of no use at all.
मै सभि सीगार बणाइआ अंमाली बिनु पिर कामि न आए ॥
ਜਾਸਹਿਬਾਤਨਪੁਛੀਆਅੰਮਾਲੀਤਾਬਿਰਥਾਜੋਬਨੁਸਭੁਜਾਏ॥
ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ/ਹਾਲਤ ਹੀ ਨਾਂ ਪੁੱਛੀ (ਭਾਵ, ਮੇਰੇ ਵਲ ਧਿਆਨ ਹੀ ਨਾਂ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ।
When my Husband does not care for me, O my friend, then my youth passes, totally useless.
जा सहि बात न पुछीआ अंमाली ता बिरथा जोबनु सभु जाए ॥
ਧਨੁਧਨੁਤੇਸੋਹਾਗਣੀਅੰਮਾਲੀਜਿਨਸਹੁਰਹਿਆਸਮਾਏ॥
ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ।
Blessed, blessed are the happy soul-brides, O my friend, who are blended with their Husband Lord.
धनु धनु ते सोहागणी अंमाली जिन सहु रहिआ समाए ॥
ਹਉਵਾਰਿਆਤਿਨਸੋਹਾਗਣੀਅੰਮਾਲੀਤਿਨਕੇਧੋਵਾਸਦਪਾਏ॥੪॥
ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ॥੪॥
I am a sacrifice to those happy soul-brides; I wash their feet again and again. ||4||
हउ वारिआ तिन सोहागणी अंमाली तिन के धोवा सद पाए ॥४॥
ਜਿਚਰੁਦੂਜਾਭਰਮੁਸਾਅੰਮਾਲੀਤਿਚਰੁਮੈਜਾਣਿਆਪ੍ਰਭੁਦੂਰੇ॥
ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ।
As long as I suffered from duality and doubt, O my friend, I thought God was far away.
जिचरु दूजा भरमु सा अंमाली तिचरु मै जाणिआ प्रभु दूरे ॥
ਜਾਮਿਲਿਆਪੂਰਾਸਤਿਗੁਰੂਅੰਮਾਲੀਤਾਆਸਾਮਨਸਾਸਭਪੂਰੇ॥
ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ।
But when I met the Perfect True Guru, O my friend, then all my hopes and desires were fulfilled.
जा मिलिआ पूरा सतिगुरू अंमाली ता आसा मनसा सभ पूरे ॥
ਮੈਸਰਬਸੁਖਾਸੁਖਪਾਇਆਅੰਮਾਲੀਪਿਰੁਸਰਬਰਹਿਆਭਰਪੂਰੇ॥
ਤੇ, ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ ਤੇ ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ।
I have obtained all pleasures and comforts, O my friend; my Husband Lord is all-pervading everywhere.
मै सरब सुखा सुख पाइआ अंमाली पिरु सरब रहिआ भरपूरे ॥
ਜਨਨਾਨਕਹਰਿਰੰਗੁਮਾਣਿਆਅੰਮਾਲੀਗੁਰਸਤਿਗੁਰਕੈਲਗਿਪੈਰੇ॥੫॥੧॥੯॥
ਹੇ ਸਹੇਲੀ! ਦਾਸ ਨਾਨਕ ਨੇ ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ॥੫॥੧॥੯॥
Servant Nanak enjoys the Lord's Love, O my friend; I fall at the feet of the Guru, the True Guru. ||5||1||9||
जन नानक हरि रंगु माणिआ अंमाली गुर सतिगुर कै लगि पैरे ॥५॥१॥९॥
WWW.GURBANI.WORLD