ਸੋਰਠਿਮਹਲਾ੩ਚੌਤੁਕੇ॥
Sorat'h, Third Mahalaa, Chau-Tukas:
सोरठि महला ३ चौतुके ॥
ਸਚੀਭਗਤਿਸਤਿਗੁਰਤੇਹੋਵੈਸਚੀਹਿਰਦੈਬਾਣੀ॥
ਹੇ ਭਾਈ! ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਿਰਦੇ ਵਿਚ ਟਿਕ ਜਾਂਦੀ ਹੈ।
True devotional worship is obtained only through the True Guru, when the True Word of His Bani is in the heart.
सची भगति सतिगुर ते होवै सची हिरदै बाणी ॥
ਸਤਿਗੁਰੁਸੇਵੇਸਦਾਸੁਖੁਪਾਏਹਉਮੈਸਬਦਿਸਮਾਣੀ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ ਸੁਖ ਮਾਣਦਾ ਹੈ, ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿਚ ਹੀ ਮੁੱਕ ਜਾਂਦੀ ਹੈ।
Serving the True Guru, eternal peace is obtained; egotism is obliterated through the Word of the Shabad.
सतिगुरु सेवे सदा सुखु पाए हउमै सबदि समाणी ॥
ਬਿਨੁਗੁਰਸਾਚੇਭਗਤਿਨਹੋਵੀਹੋਰਭੂਲੀਫਿਰੈਇਆਣੀ॥
ਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਜੇਹੜੀ ਅੰਞਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ, ਉਹ ਕੁਰਾਹੇ ਪਈ ਰਹਿੰਦੀ ਹੈ।
Without the Guru, there is no true devotion; otherwise, people wander around, deluded by ignorance.
बिनु गुर साचे भगति न होवी होर भूली फिरै इआणी ॥
ਮਨਮੁਖਿਫਿਰਹਿਸਦਾਦੁਖੁਪਾਵਹਿਡੂਬਿਮੁਏਵਿਣੁਪਾਣੀ॥੧॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਂਦੇ ਹਨ; ਉਹ, ਮਾਨੋ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ॥੧॥
The self-willed manmukhs wander around, suffering in constant pain; they drown and die, even without water. ||1||
मनमुखि फिरहि सदा दुखु पावहि डूबि मुए विणु पाणी ॥१॥
ਭਾਈਰੇਸਦਾਰਹਹੁਸਰਣਾਈ॥
ਹੇ ਭਾਈ! ਸਦਾ ਗੁਰੂ ਦੀ ਸਰਨ ਟਿਕਿਆ ਰਹੁ।
O Siblings of Destiny, remain forever in the Lord's Sanctuary, under His Protection.
भाई रे सदा रहहु सरणाई ॥
ਆਪਣੀਨਦਰਿਕਰੇਪਤਿਰਾਖੈਹਰਿਨਾਮੋਦੇਵਡਿਆਈ॥ਰਹਾਉ॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਸ ਉਤੇ ਗੁਰੂ) ਆਪਣੀ ਮੇਹਰ ਦੀ ਨਿਗਾਹ ਕਰਦਾ ਹੈ; ਉਸ ਦੀ ਇੱਜ਼ਤ ਰੱਖਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਬਖ਼ਸ਼ਦਾ ਹੈ (ਜੋ ਇਕ ਵੱਡੀ) ਇੱਜ਼ਤ ਹੈ ਰਹਾਉ॥
Bestowing His Glance of Grace, He preserves our honor, and blesses us with the glory of the Lord's Name. ||Pause||
आपणी नदरि करे पति राखै हरि नामो दे वडिआई ॥ रहाउ ॥
ਪੂਰੇਗੁਰਤੇਆਪੁਪਛਾਤਾਸਬਦਿਸਚੈਵੀਚਾਰਾ॥
ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ।
Through the Perfect Guru, one comes to understand himself, contemplating the True Word of the Shabad.
पूरे गुर ते आपु पछाता सबदि सचै वीचारा ॥
ਹਿਰਦੈਜਗਜੀਵਨੁਸਦਵਸਿਆਤਜਿਕਾਮੁਕ੍ਰੋਧੁਅਹੰਕਾਰਾ॥
ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਤਿਆਗਣ ਨਾਲ ਉਸ ਦੇ ਹਿਰਦੇ ਵਿਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵੱਸਿਆ।
The Lord, the Life of the world, ever abides in his heart, and he renounces sexual desire, anger and egotism.
हिरदै जगजीवनु सद वसिआ तजि कामु क्रोधु अहंकारा ॥
ਸਦਾਹਜੂਰਿਰਵਿਆਸਭਠਾਈਹਿਰਦੈਨਾਮੁਅਪਾਰਾ॥
ਬੇਅੰਤ ਪ੍ਰਭੂ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਵੱਸਦਾ ਦਿੱਸ ਪਿਆ, ਸਭ ਥਾਵਾਂ ਵਿਚ ਮੌਜੂਦ ਦਿੱਸ ਪਿਆ।
The Lord is ever-present, permeating and pervading all places; the Name of the Infinite Lord is enshrined within the heart.
सदा हजूरि रविआ सभ ठाई हिरदै नामु अपारा ॥
ਜੁਗਿਜੁਗਿਬਾਣੀਸਬਦਿਪਛਾਣੀਨਾਉਮੀਠਾਮਨਹਿਪਿਆਰਾ॥੨॥
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਹ ਪਛਾਣ ਆ ਗਈ ਕਿ (ਪਰਮਾਤਮਾ ਨਾਲ ਮਿਲਾਪ ਦਾ ਵਸੀਲਾ) ਹਰੇਕ ਜੁਗ ਵਿਚ ਗੁਰੂ ਦੀ ਬਾਣੀ ਹੀ ਹੈ, ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਿਆ ॥੨॥
Throughout the ages, through the Word of His Bani, His Shabad is realized, and the Name becomes so sweet and beloved to the mind. ||2||
जुगि जुगि बाणी सबदि पछाणी नाउ मीठा मनहि पिआरा ॥२॥
ਸਤਿਗੁਰੁਸੇਵਿਜਿਨਿਨਾਮੁਪਛਾਤਾਸਫਲਜਨਮੁਜਗਿਆਇਆ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿਚ ਆ ਕੇ ਉਸਦੀ ਜ਼ਿੰਦਗੀ ਕਾਮਯਾਬ ਹੋ ਗਈ।
Serving the Guru, one realizes the Naam, the Name of the Lord; fruitful is his life, and his coming into the world.
सतिगुरु सेवि जिनि नामु पछाता सफल जनमु जगि आइआ ॥
ਹਰਿਰਸੁਚਾਖਿਸਦਾਮਨੁਤ੍ਰਿਪਤਿਆਗੁਣਗਾਵੈਗੁਣੀਅਘਾਇਆ॥
ਪਰਮਾਤਮਾ ਦੇ ਨਾਮ ਸੁਆਦ ਚੱਖ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਗੁਣਾਂ ਦੀ ਰਾਹੀਂ ਮਾਇਆ ਵਲੋਂ ਰੱਜ ਜਾਂਦਾ ਹੈ।
Tasting the sublime elixir of the Lord, his mind is satisfied and satiated forever; singing the Glories of the Glorious Lord, he is fulfilled and satisfied.
हरि रसु चाखि सदा मनु त्रिपतिआ गुण गावै गुणी अघाइआ ॥
ਕਮਲੁਪ੍ਰਗਾਸਿਸਦਾਰੰਗਿਰਾਤਾਅਨਹਦਸਬਦੁਵਜਾਇਆ॥
ਉਸ ਦਾ ਹਿਰਦਾ-ਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ (ਆਪਣੇ ਹਿਰਦੇ ਵਿਚ) ਇਕ-ਰਸ ਗੁਰ-ਸ਼ਬਦ (ਦਾ ਵਾਜਾ) ਵਜਾਂਦਾ ਰਹਿੰਦਾ ਹੈ।
The lotus of his heart blossoms forth, he is ever imbued with the Lord's Love, and the unstruck melody of the Shabad resounds within him.
कमलु प्रगासि सदा रंगि राता अनहद सबदु वजाइआ ॥
ਤਨੁਮਨੁਨਿਰਮਲੁਨਿਰਮਲਬਾਣੀਸਚੇਸਚਿਸਮਾਇਆ॥੩॥
ਪਵਿਤ੍ਰ ਬਾਣੀ ਦੀ ਬਰਕਤਿ ਨਾਲ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੩॥
His body and mind become immaculately pure; his speech becomes immaculate as well, and he merges in the Truest of the True. ||3||
तनु मनु निरमलु निरमल बाणी सचे सचि समाइआ ॥३॥
ਰਾਮਨਾਮਕੀਗਤਿਕੋਇਨਬੂਝੈਗੁਰਮਤਿਰਿਦੈਸਮਾਈ॥
ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ (ਉਂਞ) ਗੁਰੂ ਦੀ ਮਤਿ ਲਿਆਂ ਨਾਮ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ।
No one knows the state of the Lord's Name; through the Guru's Teachings, it comes to abide in the heart.
राम नाम की गति कोइ न बूझै गुरमति रिदै समाई ॥
ਗੁਰਮੁਖਿਹੋਵੈਸੁਮਗੁਪਛਾਣੈਹਰਿਰਸਿਰਸਨਰਸਾਈ॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ (ਪਰਮਾਤਮਾ ਦੇ ਮਿਲਾਪ ਦਾ) ਰਸਤਾ ਪਛਾਣ ਲੈਂਦਾ ਹੈ, ਉਸ ਦੀ ਜੀਭ ਨਾਮ-ਰਸ ਨਾਲ ਰਸ ਬਣ ਜਾਂਦੀ ਹੈ।
One who becomes Gurmukh, understands the Path; his tongue savors the sublime essence of the Lord's Nectar.
गुरमुखि होवै सु मगु पछाणै हरि रसि रसन रसाई ॥
ਜਪੁਤਪੁਸੰਜਮੁਸਭੁਗੁਰਤੇਹੋਵੈਹਿਰਦੈਨਾਮੁਵਸਾਈ॥
ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਆ ਵੱਸਦਾ ਹੈ-ਇਹੀ ਹੈ ਜਪ, ਇਹੀ ਹੈ ਤਪ, ਇਹੀ ਹੈ ਸੰਜਮ।
Meditation, austere self-discipline and self-restraint are all obtained from the Guru; the Naam, the Name of the Lord, comes to abide within the heart.
जपु तपु संजमु सभु गुर ते होवै हिरदै नामु वसाई ॥
ਨਾਨਕਨਾਮੁਸਮਾਲਹਿਸੇਜਨਸੋਹਨਿਦਰਿਸਾਚੈਪਤਿਪਾਈ॥੪॥੭॥
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੪॥੭॥
O Nanak, those humble beings who praise the Naam are beautiful; they are honored in the Court of the True Lord. ||4||7||
नानक नामु समालहि से जन सोहनि दरि साचै पति पाई ॥४॥७॥
WWW.GURBANI.WORLD