ਸੂਹੀਮਹਲਾ੫॥
Soohee, Fifth Mahalaa:
सूही महला ५ ॥
ਬਹਤੀਜਾਤਕਦੇਦ੍ਰਿਸਟਿਨਧਾਰਤ॥
ਹੇ ਭਾਈ! (ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ।
Your life is slipping away, but you never even notice.
बहती जात कदे द्रिसटि न धारत ॥
ਮਿਥਿਆਮੋਹਬੰਧਹਿਨਿਤਪਾਰਚ॥੧॥
ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ ॥੧॥
You are constantly entangled in false attachments and conflicts. ||1||
मिथिआ मोह बंधहि नित पारच ॥१॥
ਮਾਧਵੇਭਜੁਦਿਨਨਿਤਰੈਣੀ॥
ਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ।
Meditate, vibrate constantly, day and night, on the Lord.
माधवे भजु दिन नित रैणी ॥
ਜਨਮੁਪਦਾਰਥੁਜੀਤਿਹਰਿਸਰਣੀ॥੧॥ਰਹਾਉ॥
ਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ॥੧॥ ਰਹਾਉ ॥
You shall be victorious in this priceless human life, in the Protection of the Lord's Sanctuary. ||1||Pause||
जनमु पदारथु जीति हरि सरणी ॥१॥ रहाउ ॥
ਕਰਤਬਿਕਾਰਦੋਊਕਰਝਾਰਤ॥
ਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ,
You eagerly commit sins and practice corruption,
करत बिकार दोऊ कर झारत ॥
ਰਾਮਰਤਨੁਰਿਦਤਿਲੁਨਹੀਧਾਰਤ॥੨॥
ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ ॥੨॥
but you do not enshrine the jewel of the Lord's Name within your heart, even for an instant. ||2||
राम रतनु रिद तिलु नही धारत ॥२॥
ਭਰਣਪੋਖਣਸੰਗਿਅਉਧਬਿਹਾਣੀ॥
ਹੇ ਭਾਈ! (ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ।
Feeding and pampering your body, your life is passing away,
भरण पोखण संगि अउध बिहाणी ॥
ਜੈਜਗਦੀਸਕੀਗਤਿਨਹੀਜਾਣੀ॥੩॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ ॥੩॥
but you do not experience the state of victory of the Lord of the Universe. ||3||
जै जगदीस की गति नही जाणी ॥३॥
ਸਰਣਿਸਮਰਥਅਗੋਚਰਸੁਆਮੀ॥
ਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ,
So enter the Sanctuary of the All-powerful, Unfathomable Lord and Master.
सरणि समरथ अगोचर सुआमी ॥
ਉਧਰੁਨਾਨਕਪ੍ਰਭਅੰਤਰਜਾਮੀ॥੪॥੨੭॥੩੩॥
ਹੇ ਨਾਨਕ! (ਆਖ-ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ॥੪॥੨੭॥੩੩॥
O God, O Searcher of hearts, please, save Nanak! ||4||27||33||
उधरु नानक प्रभ अंतरजामी ॥४॥२७॥३३॥
WWW.GURBANI.WORLD