ਸੋਰਠਿਮਹਲਾ੧ਘਰੁ੧ਅਸਟਪਦੀਆਚਉਤੁਕੀ॥
ਰਾਗ ਸੋਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਚਾਰ-ਤੁਕੀ ਬਾਣੀ।
Sorat'h, First Mahalaa, First House, Ashtapadees, Chau-Tukas:
सोरठि महला १ घरु १ असटपदीआ चउतुकी ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਦੁਬਿਧਾਨਪੜਉਹਰਿਬਿਨੁਹੋਰੁਨਪੂਜਉਮੜੈਮਸਾਣਿਨਜਾਈ॥
ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ।
I am not torn by duality, because I do not worship any other than the Lord; I do not visit tombs or crematoriums.
दुबिधा न पड़उ हरि बिनु होरु न पूजउ मड़ै मसाणि न जाई ॥
ਤ੍ਰਿਸਨਾਰਾਚਿਨਪਰਘਰਿਜਾਵਾਤ੍ਰਿਸਨਾਨਾਮਿਬੁਝਾਈ॥
ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ।
I do not enter the houses of strangers, engrossed in desire. The Naam, the Name of the Lord, has satisfied my desires.
त्रिसना राचि न पर घरि जावा त्रिसना नामि बुझाई ॥
ਘਰਭੀਤਰਿਘਰੁਗੁਰੂਦਿਖਾਇਆਸਹਜਿਰਤੇਮਨਭਾਈ॥
ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ।
Deep within my heart, the Guru has shown me the home of my being, and my mind is imbued with peace and poise, O Siblings of Destiny.
घर भीतरि घरु गुरू दिखाइआ सहजि रते मन भाई ॥
ਤੂਆਪੇਦਾਨਾਆਪੇਬੀਨਾਤੂਦੇਵਹਿਮਤਿਸਾਈ॥੧॥
ਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥
You Yourself are all-knowing, and You Yourself are all-seeing; You alone bestow intelligence, O Lord. ||1||
तू आपे दाना आपे बीना तू देवहि मति साई ॥१॥
ਮਨੁਬੈਰਾਗਿਰਤਉਬੈਰਾਗੀਸਬਦਿਮਨੁਬੇਧਿਆਮੇਰੀਮਾਈ॥
ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ)। ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ।
My mind is detached, imbued with detachment; the Word of the Shabad has pierced my mind, O my mother.
मनु बैरागि रतउ बैरागी सबदि मनु बेधिआ मेरी माई ॥
ਅੰਤਰਿਜੋਤਿਨਿਰੰਤਰਿਬਾਣੀਸਾਚੇਸਾਹਿਬਸਿਉਲਿਵਲਾਈ॥ਰਹਾਉ॥
ਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ), ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ ਰਹਾਉ॥
God's Light shines continually within the nucleus of my deepest self; I am lovingly attached to the Bani, the Word of the True Lord Master. ||Pause||
अंतरि जोति निरंतरि बाणी साचे साहिब सिउ लिव लाई ॥ रहाउ ॥
ਅਸੰਖਬੈਰਾਗੀਕਹਹਿਬੈਰਾਗਸੋਬੈਰਾਗੀਜਿਖਸਮੈਭਾਵੈ॥
ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ,
Countless detached renunciates talk of detachment and renunciation, but he alone is a true renunciate, who is pleasing to the Lord Master.
असंख बैरागी कहहि बैराग सो बैरागी जि खसमै भावै ॥
ਹਿਰਦੈਸਬਦਿਸਦਾਭੈਰਚਿਆਗੁਰਕੀਕਾਰਕਮਾਵੈ॥
ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ।
The Word of the Shabad is ever in his heart; he is absorbed in the Fear of God, and he works to serve the Guru.
हिरदै सबदि सदा भै रचिआ गुर की कार कमावै ॥
ਏਕੋਚੇਤੈਮਨੂਆਨਡੋਲੈਧਾਵਤੁਵਰਜਿਰਹਾਵੈ॥
ਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ।
He remembers the One Lord, his mind does not waver, and he restrains its wanderings.
एको चेतै मनूआ न डोलै धावतु वरजि रहावै ॥
ਸਹਜੇਮਾਤਾਸਦਾਰੰਗਿਰਾਤਾਸਾਚੇਕੇਗੁਣਗਾਵੈ॥੨॥
ਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥
He is intoxicated with celestial bliss, and is ever imbued with the Lord's Love; he sings the Glorious Praises of the True Lord. ||2||
सहजे माता सदा रंगि राता साचे के गुण गावै ॥२॥
ਮਨੂਆਪਉਣੁਬਿੰਦੁਸੁਖਵਾਸੀਨਾਮਿਵਸੈਸੁਖਭਾਈ॥
ਹੇ ਭਾਈ! (ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ)।
The mind is like the wind, but if it comes to rest in peace, even for an instant, then he shall abide in the peace of the Name, O Siblings of Destiny.
मनूआ पउणु बिंदु सुखवासी नामि वसै सुख भाई ॥
ਜਿਹਬਾਨੇਤ੍ਰਸੋਤ੍ਰਸਚਿਰਾਤੇਜਲਿਬੂਝੀਤੁਝਹਿਬੁਝਾਈ॥
ਹੇ ਪ੍ਰਭੂ! ਤੂੰ ਆਪ (ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ) ਸਮਝ ਦਿੱਤੀ ਹੈ, (ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ-) ਅੱਗ ਬੁਝ ਗਈ ਹੈ, ਤੇ ਉਸ ਦੀ ਜੀਭ ਉਸ ਦੀਆਂ ਅੱਖਾਂ (ਆਦਿਕ) ਇੰਦ੍ਰੇ ਸਦਾ-ਥਿਰ (ਹਰਿ-ਨਾਮ) ਵਿਚ ਰੰਗੇ ਰਹਿੰਦੇ ਹਨ।
His tongue, eyes and ears are imbued with Truth; O Lord, You quench the fires of desire.
जिहबा नेत्र सोत्र सचि राते जलि बूझी तुझहि बुझाई ॥
ਆਸਨਿਰਾਸਰਹੈਬੈਰਾਗੀਨਿਜਘਰਿਤਾੜੀਲਾਈ॥
ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਿਤੀਤ ਕਰਦਾ ਹੈ, ਉਹ (ਦੁਨੀਆ ਵਾਲੇ ਘਰ-ਘਾਟ ਦੀ ਅਪਣੱਤ ਛੱਡ ਕੇ) ਉਸ ਘਰ ਵਿਚ ਸੁਰਤਿ ਜੋੜੀ ਰੱਖਦਾ ਹੈ ਜੋ ਸਚ ਮੁਚ ਉਸ ਦਾ ਆਪਣਾ ਹੀ ਰਹੇਗਾ।
In hope, the renunciate remains free of hopes; in the home of his own inner self, he is absorbed in the trance of deep meditation.
आस निरास रहै बैरागी निज घरि ताड़ी लाई ॥
ਭਿਖਿਆਨਾਮਿਰਜੇਸੰਤੋਖੀਅੰਮ੍ਰਿਤੁਸਹਜਿਪੀਆਈ॥੩॥
ਅਜੇਹੇ ਬੈਰਾਗੀ (ਗੁਰੂ-ਦਰ ਤੋਂ ਮਿਲੀ) ਨਾਮ-ਭਿੱਛਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, (ਕਿਉਂਕਿ ਉਹਨਾਂ ਨੂੰ ਗੁਰੂ ਨੇ) ਅਡੋਲ ਆਤਮਕ ਅਵਸਥਾ ਵਿਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ ॥੩॥
He remains content, satisfied with the charity of the Naam; he drinks in the Ambrosial Amrit with ease. ||3||
भिखिआ नामि रजे संतोखी अंम्रितु सहजि पीआई ॥३॥
ਦੁਬਿਧਾਵਿਚਿਬੈਰਾਗੁਨਹੋਵੀਜਬਲਗੁਦੂਜੀਰਾਈ॥
ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ।
There is no renunciation in duality, as long as there is even a particle of duality.
दुबिधा विचि बैरागु न होवी जब लगु दूजी राई ॥
ਸਭੁਜਗੁਤੇਰਾਤੂਏਕੋਦਾਤਾਅਵਰੁਨਦੂਜਾਭਾਈ॥
(ਪਰ ਹੇ ਪ੍ਰਭੂ! ਇਹ ਬਿਰਹੋਂ ਦੀ) ਦਾਤ ਦੇਣ ਵਾਲਾ ਤੂੰ ਇਕ ਆਪ ਹੀ ਹੈਂ, ਤੈਥੋਂ ਬਿਨਾ ਕੋਈ ਹੋਰ (ਇਹ ਦਾਤਿ) ਦੇਣ ਵਾਲਾ ਨਹੀਂ ਹੈ, ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ (ਰਚਿਆ ਹੋਇਆ) ਹੈ।
The whole world is Yours, Lord; You alone are the Giver. There is not any other, O Siblings of Destiny.
सभु जगु तेरा तू एको दाता अवरु न दूजा भाई ॥
ਮਨਮੁਖਿਜੰਤਦੁਖਿਸਦਾਨਿਵਾਸੀਗੁਰਮੁਖਿਦੇਵਡਿਆਈ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ (ਨਾਮ ਦੀ ਦਾਤਿ ਦੇ ਕੇ) ਆਦਰ ਮਾਣ ਬਖ਼ਸ਼ਦਾ ਹੈ।
The self-willed manmukh dwells in misery forever, while the Lord bestows greatness upon the Gurmukh.
मनमुखि जंत दुखि सदा निवासी गुरमुखि दे वडिआई ॥
ਅਪਰਅਪਾਰਅਗੰਮਅਗੋਚਰਕਹਣੈਕੀਮਨਪਾਈ॥੪॥
ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ (ਜੀਵਾਂ ਦੇ) ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ (ਉਸਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) ॥੪॥
God is infinite, endless, inaccessible and unfathomable; His worth cannot be described. ||4||
अपर अपार अगंम अगोचर कहणै कीम न पाई ॥४॥
ਸੁੰਨਸਮਾਧਿਮਹਾਪਰਮਾਰਥੁਤੀਨਿਭਵਣਪਤਿਨਾਮੰ॥
ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ।
The consciousness in deep Samaadhi, the Supreme Being, the Lord of the three worlds - these are Your Names, Lord.
सुंन समाधि महा परमारथु तीनि भवण पति नामं ॥
ਮਸਤਕਿਲੇਖੁਜੀਆਜਗਿਜੋਨੀਸਿਰਿਸਿਰਿਲੇਖੁਸਹਾਮੰ॥
ਜਗਤ ਵਿਚ ਜਿਤਨੇ ਭੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉਤੇ (ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿਚ ਹੀ) ਲੇਖ (ਲਿਖਿਆ ਜਾਂਦਾ ਹੈ, ਹਰੇਕ ਜੀਵ ਨੂੰ) ਆਪੋ ਆਪਣੇ ਸਿਰ ਉਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ।
The creatures born into this world have their destiny inscribed upon their foreheads; they experience according to their destinies.
मसतकि लेखु जीआ जगि जोनी सिरि सिरि लेखु सहामं ॥
ਕਰਮਸੁਕਰਮਕਰਾਏਆਪੇਆਪੇਭਗਤਿਦ੍ਰਿੜਾਮੰ॥
ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ।
The Lord Himself causes them to do good and bad deeds; He Himself makes them steadfast in devotional worship.
करम सुकरम कराए आपे आपे भगति द्रिड़ामं ॥
ਮਨਿਮੁਖਿਜੂਠਿਲਹੈਭੈਮਾਨੰਆਪੇਗਿਆਨੁਅਗਾਮੰ॥੫॥
ਅਪਹੁੰਚ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਡੂੰਘੀ ਸਾਂਝ ਬਖਸ਼ਦਾ ਹੈ। (ਸੱਚਾ ਵੈਰਾਗੀ) ਪਰਮਾਤਮਾ ਦੇ ਡਰ-ਅਦਬ ਵਿਚ ਗਿੱਝ ਜਾਂਦਾ ਹੈ, ਉਸ ਦੇ ਮਨ ਵਿਚ ਤੇ ਮੂੰਹ ਵਿਚ (ਪਹਿਲਾਂ ਜੋ ਭੀ ਵਿਕਾਰਾਂ ਦੀ ਨਿੰਦਾ ਆਦਿਕ ਦੀ) ਮੈਲ (ਹੁੰਦੀ ਹੈ ਉਹ) ਦੂਰ ਹੋ ਜਾਂਦੀ ਹੈ ॥੫॥
The filth of their mind and mouth is washed off when they live in the Fear of God; the inaccessible Lord Himself blesses them with spiritual wisdom. ||5||
मनि मुखि जूठि लहै भै मानं आपे गिआनु अगामं ॥५॥
ਜਿਨਚਾਖਿਆਸੇਈਸਾਦੁਜਾਣਨਿਜਿਉਗੁੰਗੇਮਿਠਿਆਈ॥
ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ), ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ)।
Only those who taste it know its sweet taste, like the mute, who eats the candy, and only smiles.
जिन चाखिआ सेई सादु जाणनि जिउ गुंगे मिठिआई ॥
ਅਕਥੈਕਾਕਿਆਕਥੀਐਭਾਈਚਾਲਉਸਦਾਰਜਾਈ॥
ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ।
How can I describe the indescribable, O Siblings of Destiny? I shall follow His Will forever.
अकथै का किआ कथीऐ भाई चालउ सदा रजाई ॥
ਗੁਰੁਦਾਤਾਮੇਲੇਤਾਮਤਿਹੋਵੈਨਿਗੁਰੇਮਤਿਨਕਾਈ॥
(ਪਰ ਰਜ਼ਾ ਵਿਚ ਤੁਰਨ ਦੀ) ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ-ਪ੍ਰਭੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਭੀ ਨਹੀਂ ਆਉਂਦੀ।
If one meets with the Guru, the Generous Giver, then he understands; those who have no Guru cannot understand this.
गुरु दाता मेले ता मति होवै निगुरे मति न काई ॥
ਜਿਉਚਲਾਏਤਿਉਚਾਲਹਭਾਈਹੋਰਕਿਆਕੋਕਰੇਚਤੁਰਾਈ॥੬॥
ਹੇ ਭਾਈ! ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ, ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ (ਜੀਵਨ-ਰਾਹ ਉਤੇ) ਤੋਰਦਾ ਹੈ ਤਿਵੇਂ ਤਿਵੇਂ ਹੀ ਅਸੀਂ ਤੁਰਦੇ ਹਾਂ ॥੬॥
As the Lord causes us to act, so do we act, O Siblings of Destiny. What other clever tricks can anyone try? ||6||
जिउ चलाए तिउ चालह भाई होर किआ को करे चतुराई ॥६॥
ਇਕਿਭਰਮਿਭੁਲਾਏਇਕਿਭਗਤੀਰਾਤੇਤੇਰਾਖੇਲੁਅਪਾਰਾ॥
ਹੇ ਅਪਾਰ ਪ੍ਰਭੂ! ਅਨੇਕਾਂ ਜੀਵ ਭਟਕਣਾ ਵਿਚ (ਪਾ ਕੇ) ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ (ਦੇ ਰੰਗ) ਵਿਚ ਰੰਗੇ ਹੋਏ ਹਨ-ਇਹ (ਸਭ) ਤੇਰਾ ਖੇਲ (ਰਚਿਆ ਹੋਇਆ) ਹੈ।
Some are deluded by doubt, while others are imbued with devotional worship; Your play is infinite and endless.
इकि भरमि भुलाए इकि भगती राते तेरा खेलु अपारा ॥
ਜਿਤੁਤੁਧੁਲਾਏਤੇਹਾਫਲੁਪਾਇਆਤੂਹੁਕਮਿਚਲਾਵਣਹਾਰਾ॥
ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ।
As You engage them, they receive the fruits of their rewards; You alone are the One who issues Your Commands.
जितु तुधु लाए तेहा फलु पाइआ तू हुकमि चलावणहारा ॥
ਸੇਵਾਕਰੀਜੇਕਿਛੁਹੋਵੈਅਪਣਾਜੀਉਪਿੰਡੁਤੁਮਾਰਾ॥
(ਮੇਰੇ ਪਾਸ) ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ (ਮੈਂ ਇਹ ਆਖਣ ਦਾ ਫ਼ਖਰ ਕਰ ਸਕਾਂ ਕਿ) ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਭੀ ਤੇਰਾ ਹੀ ਦਿੱਤਾ ਹੋਇਆ ਹੈ।
I would serve You, if anything were my own; my soul and body are Yours.
सेवा करी जे किछु होवै अपणा जीउ पिंडु तुमारा ॥
ਸਤਿਗੁਰਿਮਿਲਿਐਕਿਰਪਾਕੀਨੀਅੰਮ੍ਰਿਤਨਾਮੁਅਧਾਰਾ॥੭॥
ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ ॥੭॥
One who meets with the True Guru, by His Grace, takes the Support of the Ambrosial Naam. ||7||
सतिगुरि मिलिऐ किरपा कीनी अंम्रित नामु अधारा ॥७॥
ਗਗਨੰਤਰਿਵਾਸਿਆਗੁਣਪਰਗਾਸਿਆਗੁਣਮਹਿਗਿਆਨਧਿਆਨੰ॥
ਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿਚ ਵੱਸਦਾ ਹੈ (ਸੁਰਤਿ ਟਿਕਾਈ ਰੱਖਦਾ ਹੈ) ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ, ਆਤਮਕ ਗੁਣਾਂ ਵਿਚ ਹੀ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ (ਉਹੀ ਮਨੁੱਖ ਪੂਰਨ ਤਿਆਗੀ ਹੈ)।
He dwells in the heavenly realms, and his virtues radiantly shine forth; meditation and spiritual wisdom are found in virtue.
गगनंतरि वासिआ गुण परगासिआ गुण महि गिआन धिआनं ॥
ਨਾਮੁਮਨਿਭਾਵੈਕਹੈਕਹਾਵੈਤਤੋਤਤੁਵਖਾਨੰ॥
ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹ (ਆਪ ਨਾਮ) ਸਿਮਰਦਾ ਹੈ (ਹੋਰਨਾਂ ਨੂੰ ਸਿਮਰਨ ਲਈ) ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ।
The Naam is pleasing to his mind; he speaks it, and causes others to speak it as well. He speaks the essential essence of wisdom.
नामु मनि भावै कहै कहावै ततो ततु वखानं ॥
ਸਬਦੁਗੁਰਪੀਰਾਗਹਿਰਗੰਭੀਰਾਬਿਨੁਸਬਦੈਜਗੁਬਉਰਾਨੰ॥
ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ।
The Word of the Shabad is his Guru and spiritual teacher, profound and unfathomable; without the Shabad, the world is insane.
सबदु गुर पीरा गहिर गंभीरा बिनु सबदै जगु बउरानं ॥
ਪੂਰਾਬੈਰਾਗੀਸਹਜਿਸੁਭਾਗੀਸਚੁਨਾਨਕਮਨੁਮਾਨੰ॥੮॥੧॥
ਹੇ ਨਾਨਕ! ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ ॥੮॥੧॥
He is a perfect renunciate, naturally at ease, O Nanak, whose mind is pleased with the True Lord. ||8||1||
पूरा बैरागी सहजि सुभागी सचु नानक मनु मानं ॥८॥१॥
WWW.GURBANI.WORLD