ਸੋਰਠਿਮਹਲਾ੯॥
Sorat'h, Ninth Mahalaa:
सोरठि महला ९ ॥
ਪ੍ਰੀਤਮਜਾਨਿਲੇਹੁਮਨਮਾਹੀ॥
ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ,
O dear friend, know this in your mind.
प्रीतम जानि लेहु मन माही ॥
ਅਪੁਨੇਸੁਖਸਿਉਹੀਜਗੁਫਾਂਧਿਓਕੋਕਾਹੂਕੋਨਾਹੀ॥੧॥ਰਹਾਉ॥
(ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ॥੧॥ ਰਹਾਉ ॥
The world is entangled in its own pleasures; no one is for anyone else. ||1||Pause||
अपुने सुख सिउ ही जगु फांधिओ को काहू को नाही ॥१॥ रहाउ ॥
ਸੁਖਮਹਿਆਨਿਬਹੁਤੁਮਿਲਿਬੈਠਤਰਹਤਚਹੂਦਿਸਘੇਰੈ॥
ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ।
In good times, many come and sit together, surrounding you on all four sides.
सुख महि आनि बहुतु मिलि बैठत रहत चहू दिस घेरै ॥
ਬਿਪਤਿਪਰੀਸਭਹੀਸੰਗੁਛਾਡਤਕੋਊਨਆਵਤਨੇਰੈ॥੧॥
(ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ ॥੧॥
But when hard times come, they all leave, and no one comes near you. ||1||
बिपति परी सभ ही संगु छाडत कोऊ न आवत नेरै ॥१॥
ਘਰਕੀਨਾਰਿਬਹੁਤੁਹਿਤੁਜਾਸਿਉਸਦਾਰਹਤਸੰਗਿਲਾਗੀ॥
ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ,
Your wife, whom you love so much, and who has remained ever attached to you,
घर की नारि बहुतु हितु जा सिउ सदा रहत संगि लागी ॥
ਜਬਹੀਹੰਸਿਤਜੀਇਹਕਾਂਇਆਪ੍ਰੇਤਪ੍ਰੇਤਕਰਿਭਾਗੀ॥੨॥
ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ ॥੨॥
runs away crying, "Ghost! Ghost!", as soon as the swan-soul leaves this body. ||2||
जब ही हंसि तजी इह कांइआ प्रेत प्रेत करि भागी ॥२॥
ਇਹਬਿਧਿਕੋਬਿਉਹਾਰੁਬਨਿਓਹੈਜਾਸਿਉਨੇਹੁਲਗਾਇਓ॥
(ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ,
This is the way they act - those whom we love so much.
इह बिधि को बिउहारु बनिओ है जा सिउ नेहु लगाइओ ॥
ਅੰਤਬਾਰਨਾਨਕਬਿਨੁਹਰਿਜੀਕੋਊਕਾਮਿਨਆਇਓ॥੩॥੧੨॥੧੩੯॥
ਪਰ, ਹੇ ਨਾਨਕ! (ਆਖ-) ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ॥੩॥੧੨॥੧੩੯॥
At the very last moment, O Nanak, no one is any use at all, except the Dear Lord. ||3||12||139||
अंत बार नानक बिनु हरि जी कोऊ कामि न आइओ ॥३॥१२॥१३९॥
WWW.GURBANI.WORLD